ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਟ੍ਰੈਫ਼ਿਕ ਵਿਭਾਗ ਨੇ ਬੇਸਹਾਰਾ ਪਸ਼ੂਆਂ ਦੇ ਰਿਫ਼ਲੈਕਟਰ ਬੈਲਟਾਂ ਪਾਈਆਂ

Ad Position 21
No active advertisement
ਅਜੀਤ ਡੈਸਕ 25-12-2025
ਗਿੱਦੜਬਾਹਾ, 24 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਹਰਭਗਵਾਨ ਸਿੰਘ ਦੀ ਅਗਵਾਈ 'ਚ ਬੇਸਹਾਰਾ ਨੰਦੀ ਗਊਸ਼ਾਲਾ ਦੇ ਸਹਿਯੋਗ ਨਾਲ ਹਾਦਸਿਆਂ ਤੋਂ ਬਚਾਅ ਕਰਨ ਲਈ ਸਥਾਨਕ ਬੇਸਹਾਰਾ ਪਸ਼ੂਆਂ ਦੇ ਰਿਫ਼ਲੈਕਟਰ ਲਗਾਏ ਗਏ ਹਨ | ਜਾਣਕਾਰੀ ਦਿੰਦਿਆਂ ਟ੍ਰੈਫ਼ਿਕ ਇੰਚਾਰਜ ਹਰਭਗਵਾਨ ਸਿੰਘ ਮਾਨ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਧੁੰਦ ਦੇ ਹੋਰ ਲੰਬਾ ਸਮਾਂ ਪੈਣ ਦੇ ਆਸਾਰ ਹਨ | ਸੜਕਾਂ 'ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਨਾਲ ਵਾਹਨਾਂ ਦੇ ਟਕਰਾਉਣ ਕਰਕੇ ਭਿਆਨਕ ਹਾਦਸੇ ਵਾਪਰ ਰਹੇ ਹਨ | ਇਸ ਲਈ ਉਨ੍ਹਾਂ ਵਲੋਂ ਬੇਸਹਾਰਾ ਪਸ਼ੂਆਂ ਦੇ ਰਿਫ਼ਲੈਕਟਰ ਬੈਲਟਾਂ ਪਾਈਆਂ ਗਈਆਂ, ਤਾਂ ਜੋ ਹਨੇਰੇ ਤੇ ਧੁੰਦ ਵਿਚ ਇਹ ਪਸ਼ੂ ਸੜਕਾਂ 'ਤੇ ਆਉਣ 'ਤੇ ਦਿਖਾਈ ਦੇ ਸਕਦੇ ਹਨ ਤੇ ਹਾਦਸਿਆਂ ਤੋਂ ਬਚਾਅ ਹੋ ਸਕਦਾ ਹੈ | ਬੇਸਹਾਰਾ ਨੰਦੀ ਗਊਸ਼ਾਲਾ ਦੇ ਪ੍ਰਧਾਨ ਹਰਦੀਪ ਸਿੰਘ ਦੇਦ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਸਮੇਂ ਸਮੂਹ ਟ੍ਰੈਫ਼ਿਕ ਕਰਮਚਾਰੀਆਂ ਤੋਂ ਇਲਾਵਾ ਗਊਸ਼ਾਲਾ ਦੇ ਸੇਵਾਦਾਰ ਸੰਦੀਪ ਕੁਮਾਰ, ਚਿਮਨ ਲਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਸ਼ਿਆਂ ਵਿਰੁੱਧ ਸਮਾਗਮ ਅਗਲੀ ਖ਼ਬਰ ਹਲਕਾ ਲੰਬੀ ਦੀ ਬੀ.ਐੱਲ.ਓ. ਯੂਨੀਅਨ ਦਾ ਗਠਨ
Ad Position 24
No active advertisement