ਬਠਿੰਡਾ, 31 ਅਕਤੂਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਕਾਊਾਟਰ ਇੰਟੈਲੀਜੈਂਸ ਬਠਿੰਡਾ ਅਤੇ ਬਠਿੰਡਾ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਵਿਚ ਪਿੰਡ ਭਿੱਸੀਆਣਾ ਅਤੇ ਮਾਨਾਂਵਾਲਾ ਦੇ ਸਕੂਲਾਂ ਦੀਆਂ ਕੰਧਾਂ 'ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਦੋਸ਼ ਵਿਚ ਸਿੱਖਸ ਫ਼ਾਰ ਜਸਟਿਸ (ਐਸ.ਐਫ਼.ਜੇ.) ਦੇ 3 ਕਾਰਕੁੰਨਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਨਵਜੋਤ ਸਿੰਘ ਉਰਫ਼ ਜੋਤਾ (24) ਅਤੇ ਗੁਰਪ੍ਰੀਤ ਸਿੰਘ (26) ਵਜੋਂ ਹੋਈ ਹੈ, ਜੋ ਫ਼ਿਰੋਜ਼ਪੁਰ ਦੇ ਪਿੰਡ ਕਾਲੀਏਵਾਲਾ ਦੇ ਰਹਿਣ ਵਾਲੇ ਹਨ, ਜਦੋਂਕਿ ਇਕ ਬਠਿੰਡਾ ਦੇ ਪਿੰਡ ਮਾਨਾਂਵਾਲਾ ਦਾ ਹਰਜਿੰਦਰ ਸਿੰਘ ਹੈ¢ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਚਾਰ ਮੋਬਾਈਲ ਫੋਨ, ਇਕ ਡੌਂਗਲ ਡਿਵਾਈਸ ਬਰਾਮਦ ਕੀਤੀ ਹੈ¢ ਇਸ ਸੰਬੰਧੀ ਏ.ਆਈ.ਜੀ. ਸੀ.ਆਈ. ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ 19-20 ਅਕਤੂਬਰ, 2025 ਦੀ ਰਾਤ ਨੂੰ ਪਿੰਡ ਮਾਨਾਂਵਾਲਾ ਦੇ ਸਰਕਾਰੀ ਸਕੂਲ ਅਤੇ 26-27 ਅਕਤੂਬਰ 2025 ਦੀ ਦਰਮਿਆਨੀ ਰਾਤ ਨੂੰ ਪਿੰਡ ਭਿਸੀਆਣਾ ਵਿਖੇ ਪ੍ਰਧਾਨ ਮੰਤਰੀ ਕੇਂਦਰੀ ਵਿਦਿਆਲਿਆ ਦੀਆਂ ਕੰਧਾਂ 'ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਪਾਏ ਗਏ ਸਨ, ਜਿਸ ਮਗਰੋਂ ਗਠਿਤ ਕੀਤੀਆਂ ਪੁਲਿਸ ਤੇ ਕਾਊਾਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਤਕਨੀਕੀ ਅਤੇ ਸੂਤਰਾਂ ਰਾਹੀਂ ਨਵਜੋਤ ਉਰਫ਼ ਜੋਤਾ ਅਤੇ ਗੁਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ, ਜਿਨ੍ਹਾਂ ਪਿੰਡ ਭਿਸੀਆਣਾ ਵਿਖੇ ਪੀ.ਐਮ. ਕੇਂਦਰੀ ਵਿਦਿਆਲਿਆ ਦੀ ਕੰਧ 'ਤੇ ਨਾਅਰੇ ਲਿਖੇ ਸਨ¢ਅਗਲੇਰੀ ਪੜਤਾਲ ਦੌਰਾਨ ਪੁਲਿਸ ਟੀਮਾਂ ਨੇ ਪਿੰਡ ਮਾਨਾਂਵਾਲਾ ਵਿਖੇ ਇਕ ਸਕੂਲ ਦੀ ਕੰਧ 'ਤੇ ਨਾਅਰੇ ਲਿਖਣ ਵਾਲੇ ਮੁਲਜ਼ਮ ਹਰਜਿੰਦਰ ਸਿੰਘ ਨੂੰ ਵੀ ਗਿ੍ਫ਼ਤਾਰ ਕਰ ਲਿਆ¢ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਐਸ.ਪੀ. (ਇਨਵੈਸਟੀਗੇਸ਼ਨ) ਬਠਿੰਡਾ ਜਸਮੀਤ ਸਿੰਘ ਸਾਹੀਵਾਲ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਗਿ੍ਫ਼ਤਾਰ ਕੀਤੇ ਤਿੰਨੋ ਕਾਰਕੁੰਨਾਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਪੈਸੇ ਦੇ ਬਦਲੇ ਵਿਦੇਸ਼ ਬੈਠੇ ਪਵਨਪ੍ਰੀਤ ਸਿੰਘ ਉਰਫ਼ ਦੀਪ ਚਾਹਲ, ਜੋ ਕਿ ਗੁਰਪਤਵੰਤ ਸਿੰਘ ਪੰਨੂ ਦਾ ਕਰੀਬੀ ਸਾਥੀ ਹੈ, ਦੇ ਕਹਿਣ 'ਤੇ ਕੰਧਾਂ ਉਪਰ ਨਾਅਰੇ ਲਿਖੇ ਸਨ¢ ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਹਰਜਿੰਦਰ ਨੇ ਮੰਨਿਆ ਕਿ ਨਵਜੋਤ ਨੇ ਉਸ ਨੰੂ ਪਵਨਪ੍ਰੀਤ ਸਿੰਘ ਉਰਫ਼ ਦੀਪ ਚਾਹਲ ਨਾਲ ਮਿਲਾਇਆ ਸੀ, ਜਿਸ ਨੇ ਉਸ ਨੰੂ ਦੀਵਾਲੀ ਤੋਂ ਪਹਿਲਾ ਨਾਅਰਾ ਲਿਖਣ ਲਈ ਕਿਹਾ ਸੀ, ਜਿਸ ਦੇ ਬਦਲੇ ਉਸ ਨੰੂ 2000 ਰੁਪਏ ਦਿੱਤੇ ਗਏ ਸਨ¢