05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਇਨਕਮ ਟੈਕਸ ਅਪੀਲੇਟ ਟਿ੍ਬਿਊਨਲ ਦੇ ਚੰਡੀਗੜ੍ਹ ਬੈਂਚ ਨੇ ਸਰਦਾਰ ਪਟੇਲ ਦੀ 150ਵੀਂ ਜੈਅੰਤੀ ਮਨਾਉਣ ਲਈ 'ਰਨ ਫਾਰ ਯੂਨਿਟੀ' ਕਰਵਾਈ <br/>

Ad Position 21
No active advertisement
ਅਜੀਤ ਡੈਸਕ 01-11-2025
ਚੰਡੀਗੜ੍ਹ, 31 ਅਕਤੂਬਰ (ਅਜੀਤ ਬਿਊਰੋ)-ਭਾਰਤ ਸਰਕਾਰ ਤੇ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਅਧੀਨ ਫਿੱਟ ਇੰਡੀਆ ਫ੍ਰੀਡਮ ਰਨ 6.0 ਮੁਹਿੰਮ ਦੇ ਹਿੱਸੇ ਵਜੋਂ, ਇਨਕਮ ਟੈਕਸ ਅਪੀਲੇਟ ਟਿ੍ਬਿਊਨਲ, ਚੰਡੀਗੜ੍ਹ ਬੈਂਚ ਨੇ 31 ਅਕਤੂਬਰ ਨੂੰ ਸਵੇਰੇ 6:00 ਵਜੇ ਤੋਂ ਸਵੇਰੇ 7:00 ਵਜੇ ਤੱਕ ਸੁਖਨਾ ਝੀਲ 'ਤੇ ਰਾਸ਼ਟਰੀ ਏਕਤਾ ਦਿਵਸ ਮਨਾਉਣ ਲਈ ਇਕ ਦÏੜ ਕਰਵਾਈ ¢ ਟਿ੍ਬਿਊਨਲ ਦੇ ਇਕ ਸੀਨੀਅਰ ਨਿਆਂਇਕ ਮੈਂਬਰ ਨੇ ਜਨਤਾ ਦੀ ਅਗਵਾਈ ਕੀਤੀ | ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਮੁਹਿੰਮ 'ਚ ਹਿੱਸਾ ਲੈਣ ਤੇ ਜਾਗਰੂਕਤਾ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ | ਰਨ ਫਾਰ ਯੂਨਿਟੀ ਦਾ ਉਦੇਸ਼ ਰਾਸ਼ਟਰੀ ਏਕਤਾ ਤੇ ਤਰੱਕੀ ਨੂੰ ਉਤਸ਼ਾਹਿਤ ਕਰਨਾ ਅਤੇ ਜਾਗਰੂਕਤਾ ਰਾਹੀਂ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣਾ ਹੈ | ਨਿਆਂਇਕ ਮੈਂਬਰ ਨੇ ਇਹ ਵੀ ਦੱਸਿਆ ਕਿ ਸਰਦਾਰ ਵੱਲਭਭਾਈ ਪਟੇਲ ਦੀ ਜਨਮ ਵਰ੍ਹੇਗੰਢ 'ਤੇ, ਉਨ੍ਹਾਂ ਨੇ ਦੇਸ਼ ਦੀ ਏਕਤਾ ਤੇ ਤਰੱਕੀ 'ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਤੇ ਸਾਰਿਆਂ ਨੂੰ ਇਸ ਸਮਾਗਮ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਦÏੜ ਦਾ ਉਦਘਾਟਨ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਨਾਗਰਿਕਾਂ 'ਚ ਸਿਹਤ, ਅਨੁਸ਼ਾਸਨ, ਸਫਾਈ, ਟੀਮ ਭਾਵਨਾ ਅਤੇ ਰਾਸ਼ਟਰ ਨਿਰਮਾਣ 'ਚ ਸਰਗਰਮ ਭਾਗੀਦਾਰੀ ਬਾਰੇ ਜਾਗਰੂਕਤਾ ਵਧਾਉਣਾ ਹੈ | ਸਿਹਤਮੰਦ ਨਾਗਰਿਕ ਇਕ ਮਜ਼ਬੂਤ ??ਰਾਸ਼ਟਰ ਦੀ ਨੀਂਹ ਹੁੰਦੇ ਹਨ ਤੇ ਇਹ ਦÏੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ 'ਫਿਟ ਇੰਡੀਆ ਲਹਿਰ' - 'ਫਿਟਨੈਸ ਕੀ ਡੌਜ਼, ਆਧਾ ਘੰਟਾ ਰੋਜ਼' (ਫਿਟਨੈਸ ਦੀ ਖੁਰਾਕ, ਹਰ ਰੋਜ਼ ਅੱਧਾ ਘੰਟਾ) ਦੀ ਭਾਵਨਾ ਨੂੰ ਅੱਗੇ ਵਧਾਉਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਮੁੰਬਈ ਦੇ ਉੱਘੇ ਸਿੱਖ ਕਾਰੋਬਾਰੀ ਗੁਰਿੰਦਰ ਸਿੰਘ ਬਾਵਾ <br/> ਅਗਲੀ ਖ਼ਬਰ ਮੁਹੰਮਦ ਮੁਸਤਫਾ ਤੇ ਰਜ਼ੀਆ ਸੁਲਤਾਨਾ ਨੇ ਨੂੰਹ ਨਹੀਂ ਸਗੋਂ ਆਪਣੀ ਧੀ ਬਣਾ ਕੇ ਪਿਆਰ ਦਿੱਤਾ-ਜ਼ੈਨਬ ਅਖ਼ਤਰ <br/>
Ad Position 24
No active advertisement