05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ ਲਾਵਾਰਸ ਕੁੱਤਿਆਂ ਦੀ ਗਿਣਤੀ ਪੰਜਾਬ ਕੋਲ ਲਾਵਾਰਸ ਕੁੱਤਿਆਂ ਦੀ ਪੈਦਾਇਸ਼ ਨੂੰ ਕੰਟਰੋਲ ਕਰਨ ਜਾਂ ਸਾਂਭ-ਸੰਭਾਲ ਦਾ ਨਹੀਂ ਕੋਈ ਪ੍ਰੋਗਰਾਮ <br/>

Ad Position 21
No active advertisement
ਅਜੀਤ ਡੈਸਕ 01-11-2025
ਮਮਦੋਟ (ਫ਼ਿਰੋਜ਼ਪੁਰ), 31 ਅਕਤੂਬਰ-ਦੇਸ਼ ਭਰ 'ਚ ਰਾਹ ਜਾਂਦੇ ਲੋਕਾਂ ਨੂੰ ਲਾਵਾਰਿਸ ਕੁੱਤਿਆਂ ਵਲੋਂ ਕੱਟਣ ਕਾਰਨ ਹੋ ਰਹੀਆਂ ਮੌਤਾਂ ਅਤੇ ਸਾਹਮਣੇ ਆ ਰਹੇ ਹਲਕਾਅ ਦੇ ਮਾਮਲਿਆਂ ਕਾਰਨ ਖ਼ੌਫ਼ ਦੇ ਸਾਏ ਹੇਠ ਜੀਅ ਰਹੇ ਦੇਸ਼ ਵਾਸੀਆਂ ਨੂੰ ਲਾਵਾਰਿਸ ਕੁੱਤਿਆਂ ਤੋਂ ਨਿਜਾਤ ਦਿਵਾਉਣ ਲਈ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵਲੋਂ ਪਹਿਲਾਂ ਦਿੱਲੀ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਲਾਵਾਰਿਸ ਕੁੱਤਿਆਂ ਨੂੰ ਕਾਬੂ ਕਰਕੇ ਸਾਂਭ-ਸੰਭਾਲ ਲਈ ਸ਼ੈਲਟਰ ਹੋਮ ਅਤੇ ਕੁੱਤਿਆਂ ਦੀ ਪੈਦਾਇਸ਼ ਨੂੰ ਰੋਕਣ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਸੰਬੰਧੀ ਸਬੰਧਿਤ ਸਰਕਾਰਾਂ ਤਾੋ ਜਵਾਬ ਦੀ ਮੰਗ ਕੀਤੀ ਗਈ ਸੀ ਅਤੇ ਨਾਲ ਹੀ ਗਲੀਆਂ-ਸੜਕਾਂ ਵਿਚ ਘੁੰਮ ਰਹੇ ਖ਼ੰੂਖ਼ਾਰ ਲਾਵਾਰਿਸ ਕੁੱਤਿਆਂ ਨੂੰ ਸੰਭਾਲਣ ਸੰਬੰਧੀ ਹੁਕਮ ਜਾਰੀ ਕੀਤੇ ਸਨ | ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਕ ਅੰਦਾਜ਼ੇ ਮੁਤਾਬਿਕ ਪੰਜਾਬ ਵਿਚ ਲਾਵਾਰਿਸ ਕੁੱਤਿਆਂ ਦੀ ਗਿਣਤੀ 3 ਲੱਖ ਤੋਂ ਸਾਢੇ ਤਿੰਨ ਲੱਖ ਦੇ ਕਰੀਬ ਹੈ | ਪ੍ਰੰਤੂ ਉਨ੍ਹਾਂ ਦੀ ਸਾਂਭ-ਸੰਭਾਲ ਲਈ ਪੰਜਾਬ ਵਿਚ ਕੋਈ ਵੀ ਸਥਾਨ (ਸ਼ੈਲਟਰ ਹੋਮ) ਨਹੀਂ ਹੈ ਅਤੇ ਨਾ ਹੀ ਲਾਵਾਰਿਸ ਕੁੱਤਿਆਂ ਦੀ ਵੱਧ ਰਹੀ ਗਿਣਤੀ (ਪੈਦਾਇਸ਼) ਨੂੰ ਕਾਬੂ ਵਿਚ ਰੱਖਣ ਲਈ ਰਾਜ ਵਿਚ ਨਸਬੰਦੀ ਜਿਹਾ ਕੋਈ ਪ੍ਰੋਗਰਾਮ ਚਲਾਇਆ ਜਾ ਰਿਹਾ, ਜਿਸ ਕਾਰਨ ਲਾਵਾਰਿਸ ਕੁੱਤਿਆਂ ਦੀ ਗਿਣਤੀ ਦਿਨ-ਬਦਿਨ ਵਧਦੀ ਹੀ ਜਾ ਰਹੀ ਹੈ | ਪੈਲੇਸਾਂ, ਹੋਟਲਾਂ, ਢਾਬਿਆਂ, ਹੱਡਾਰੋੜੀਆਂ, ਸੜਕਾਂ, ਗਲੀਆਂ ਅਤੇ ਹੋਰ ਖਾਲੀ ਥਾਵਾਂ ਇਥੋਂ ਤੱਕ ਕਿ ਖੇਤਾਂ ਵਿਚ ਆਮ ਹੀ ਖ਼ੰੂਖ਼ਾਰ ਲਾਵਾਰਿਸ ਕੁੱਤਿਆਂ ਦੇ ਝੁੰਡ ਘੁੰਮਦੇ ਦਿਖਾਈ ਦਿੰਦੇ ਹਨ | ਇਹ ਖ਼ੰੂਖ਼ਾਰ ਲਾਵਾਰਿਸ ਕੁੱਤਿਆਂ ਦੇ ਝੁੰਡ ਜਿਵੇਂ ਹੀ ਇਕ-ਇਕੱਲੇ ਆਦਮੀ, ਔਰਤ, ਬੱਚੇ ਨੂੰ ਦੇਖਦੇ ਹਨ ਤਾਂ ਉਸ ਨੰੂ ਘੇਰ ਕੇ ਲਹੂ-ਲੁਹਾਨ ਜਾਂ ਮੌਤ ਦੇ ਘਾਟ ਉਤਾਰ ਦਿੰਦੇ ਹਨ | ਰਸਤੇ ਵਿਚ ਜਾਂਦੇ ਲੋਕਾਂ ਨੂੰ ਲਾਵਾਰਿਸ ਕੁੱਤਿਆਂ ਵਲੋਂ ਕੱਟ ਕੇ ਜ਼ਖ਼ਮੀ ਕਰਨ ਦੀਆਂ ਖ਼ਬਰਾਂ ਤਾਂ ਆਮ ਹੀ ਸੁਣਨ ਨੂੰ ਮਿਲ ਜਾਂਦੀਆਂ ਹਨ | ਲਾਵਾਰਿਸ ਕੁੱਤਿਆਂ ਦਾ ਖ਼ੌਫ਼ ਇੰਨਾ ਵਧ ਗਿਆ ਹੈ ਕਿ ਜਿਥੇ ਰਾਤ ਸਮੇਂ ਇਕੱਲੇ ਕਿਸਾਨ ਖੇਤਾਂ ਵਿਚ ਜਾਣ ਤੋਂ ਕਤਰਾਉਣ ਲੱਗੇ ਹਨ | ਉਥੇ ਇਕੱਲੀਆਂ ਔਰਤਾਂ ਖੇਤਾਂ ਵਿਚ ਰੋਟੀ ਲੈ ਕੇ ਨਹੀਂ ਜਾਂਦੀਆਂ, ਸੁੰਨ-ਸਾਨ੍ਹ ਜਾਂ ਲਾਵਾਰਿਸ ਕੁੱਤਿਆਂ ਦੀ ਠਹਿਰ ਵਾਲੇ ਰਸਤਿਆਂ ਰਾਹੀ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਡਰਦੇ ਹੋਏ ਆਪ ਸਕੂਲ ਜਾਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਤੱਕ ਛੱਡਣ ਜਾਂਦੇ ਹਨ | ਲਾਵਾਰਿਸ ਕੁੱਤਿਆਂ ਦੇ ਕੱਟੇ ਜਾਣ ਤੋਂ ਬਾਅਦ ਕਈ ਲੋਕ ਗੰਭੀਰ ਅਤੇ ਲਾਇਲਾਜ ਬਿਮਾਰੀ ਹਲਕਾਅ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪੈਂਦੇ ਹਨ | ਇਹ ਬਿਮਾਰੀ ਕਈ ਵਾਰ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲੈਂਦੀ ਹੈ | ਪਿਛਲੇ ਸਾਲ ਮਮਦੋਟ ਨਜ਼ਦੀਕ ਪਿੰਡ ਦੋਨਾ ਰਹਿਮਤ ਵਾਲਾ ਵਿਖੇ ਸੈਰ ਕਰਨ ਗਿਆ ਮਾਪਿਆਂ ਦਾ 16 ਸਾਲਾ ਇਕਲੌਤਾ ਪੁੱਤਰ ਲਾਵਾਰਿਸ ਕੁੱਤੇ ਦੇ ਕੱਟੇ ਜਾਣ ਕਾਰਨ ਮੌਤ ਦੇ ਮੂੰਹ ਜਾ ਪਿਆ ਅਤੇ ਮਾਪੇ ਬੁਢਾਪੇ ਦੀ ਦਹਿਲੀਜ਼ 'ਤੇ ਬੇਔਲਾਦ ਹੋ ਗਏ | ਅਜਿਹੇ ਹੋਰ ਵੀ ਅਨੇਕਾਂ ਮਾਮਲੇ ਹਰ ਰੋਜ਼ ਵੇਖਣ ਅਤੇ ਸੁਣਨ ਨੂੰ ਮਿਲਦੇ ਹਨ | ਪ੍ਰੰਤੂ ਸਰਕਾਰਾਂ ਲਾਵਾਰਿਸ ਕੁੱਤਿਆਂ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਗੰਭੀਰ ਨਜ਼ਰ ਨਹੀਂ ਆਉਂਦੀਆਂ, ਕਿਉਂਕਿ ਮੰਤਰੀਆਂ, ਵਿਧਾਇਕਾਂ, ਵੱਡੇ ਅਫ਼ਸਰਾਂ ਜਿਨ੍ਹਾਂ 'ਤੇ ਲੋਕਾਂ ਨੂੰ ਬਚਾਉਣ ਦੀ ਜਿੰਮੇਵਾਰੀ ਹੈ | ਉਨ੍ਹਾਂ ਨੇ ਗੱਡੀਆਂ 'ਤੇ ਸਵਾਰ ਹੋ ਕੇ ਗਲੀਆਂ, ਸੜਕਾਂ ਤੋਂ ਲੰਘਣਾ ਹੰੁਦਾ | ਜੇਕਰ ਉਨ੍ਹਾਂ ਨੂੰ ਲਾਵਾਰਿਸ ਕੁੱਤਿਆਂ ਦਾ ਖ਼ੌਫ਼ ਹੋਵੇ ਤਾਂ ਹੀ ਉਹ ਇਨ੍ਹਾਂ ਨੂੰ ਕਾਬੂ ਕਰਨ ਲਈ ਕੋਈ ਨੀਤੀ ਬਣਾਉਣ ਬਾਰੇ ਸੋਚਣ |

Ad Position 22
No active advertisement
ਪਿਛਲੀ ਖ਼ਬਰ 1984 ਦੇ ਕਤਲੇਆਮ ਦੀ 41ਵੀਂ ਬਰਸੀ ਸਮਾਗਮਾਂ ਦੀ ਆਰੰਭਤਾ ਹੋਈ ਕੱਲ੍ਹ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸੰਗਤ ਨੂੰ ਗ... ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਮੁੰਬਈ ਦੇ ਉੱਘੇ ਸਿੱਖ ਕਾਰੋਬਾਰੀ ਗੁਰਿੰਦਰ ਸਿੰਘ ਬਾਵਾ <br/>
Ad Position 24
No active advertisement