02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੁਆਮੀ ਸੰਤ ਜ਼ੋਰਾ ਸਿੰਘ ਲੋਪੋਂ ਵਾਲਿਆਂ ਦੀ 20ਵੀਂ ਬਰਸੀ ਅੱਜ <br/>

Ad Position 21
No active advertisement
ਅਜੀਤ ਡੈਸਕ 22-11-2025
ਨਿਹਾਲ ਸਿੰਘ ਵਾਲਾ (ਮੋਗਾ), 21 ਨਵੰਬਰ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪ੍ਰਦਾਇ ਦੇ ਬਾਨੀ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਵਲੋਂ ਦਰਬਾਰ ਸੰਪਰਦਾਇ ਨਾਲ ਅਥਾਹ ਪ੍ਰੇਮ-ਸ਼ਰਧਾ ਰੱਖਣ ਵਾਲੀਆਂ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਸੁਆਮੀ ਸੰਤ ਜ਼ੋਰਾ ਸਿੰਘ ਦੀ 20 ਵੀਂ ਬਰਸੀ ਅੱਜ 22 ਨਵੰਬਰ ਬਹੁਤ ਹੀ ਸ਼ਰਧਾ-ਭਾਵਨਾ ਨਾਲ ਮਨਾਈ ਜਾ ਰਹੀ ਹੈ | ਇਸ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਸੰਤ ਆਸ਼ਰਮ ਲੋਪੋ ਵਿਖੇ 13 ਲੜੀਆਂ ਦੇ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਮਹਾਨ ਸੰਤ ਸਮਾਗਮ ਹੋਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਗੀਰਥ ਸਿੰਘ ਗਿੱਲ ਲੋਪੋ ਨੇ ਦੱਸਿਆ ਕਿ ਇਸ ਮੌਕੇ ਦਰਬਾਰ ਸੰਪ੍ਰਦਾਇ ਲੋਪੋ ਦੇ ਹਜ਼ੂਰੀ ਕਵੀਸ਼ਰੀ ਜਥੇ ਸੰਗਤ ਨੂੰ ਗੁਰਇਤਿਹਾਸ ਸਰਵਣ ਕਰਵਾਉਣਗੇ | ਇਸ ਮੌਕੇ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦਾਂ ਦੀ ਕਥਾ ਕਰਕੇ ਨਿਹਾਲ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਮੋਗਾ ਵਿਖੇ ਪੁੱਜੇ ਸ਼ਹੀਦੀ ਸ਼ਤਾਬਦੀ ਸੰਬੰਧੀ ਸਜਾਏ ਨਗਰ ਕੀਰਤਨ ਦਾ ਭਰਵਾਂ ਸਵਾਗਤ <br/> ਅਗਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਤੇ ਮੱਸਿਆ ਸੰਬੰਧੀ ਗੁਰਦੁਆਰਾ ਸੈਫਲਾਬਾਦ 'ਚ ਕਰਵਾਇਆ ਕਵੀ ਦਰਬਾਰ
Ad Position 24
No active advertisement