23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਯੂਨੀਵਰਸਿਟੀ ਕਾਲਜ ਦਾ ਇੰਟਰ ਇੰਸਟੀਟਿਊਸ਼ਨਲ ਸਾਇੰਸ ਫੇਅਰ ਵਿਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 01-11-2025
ਮੂਨਕ, 31 ਅਕਤੂਬਰ (ਵਰਿੰਦਰ ਭਾਰਦਵਾਜ) - ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਲੋਂ 28 ਅਕਤੂਬਰ ਨੂੰ 'ਸਟੀਮ ਫ਼ਾਰ ਵਿਜ਼ਟ ਐਂਡ ਆਤਮਨਿਰਭਰ ਭਾਰਤ' ਥੀਮ ਅਧੀਨ ਇੱਕ ਇੰਟਰ ਇੰਸਟੀਟਿਊਸ਼ਨਲ ਸਾਇੰਸ ਫੇਅਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਯੂਨੀਵਰਸਿਟੀ ਕਾਲਜ ਮੂਨਕ ਦੇ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲਿਆ ਅਤੇ ਰਚਨਾ ਤਮਕਤਾ ਤੇ ਵਿਗਿਆਨਕ ਯੋਗਤਾ ਦਾ ਪ੍ਰਦਰਸ਼ਨ ਪੋਸਟਰ ਮੇਕਿੰਗ, ਵਰਕਿੰਗ ਮਾਡਲ ਅਤੇ ਸਟੈਟਿਕ ਮਾਡਲ ਰਾਹੀਂ ਕੀਤਾ | ਵਿਦਿਆਰਥੀਆਂ ਵਲੋ ਨਵੇਂ ਵਿਚਾਰਾਂ ਤੇ ਪੇਸ਼ ਕੀਤੀਆਂ ਪ੍ਰਸਤੂਤੀਆਂ ਦੀ ਜੱਜਾਂ ਅਤੇ ਦਰਸ਼ਕਾਂ ਵਲੋਂ ਪ੍ਰਸ਼ੰਸਾ ਕੀਤੀ ਗਈ | ਇਸ ਦੌਰਾਨ ਵਰਕਿੰਗ ਮਾਡਲ ਸ਼੍ਰੇਣੀ ਵਿਚ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਹੋਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਉਤਸ਼ਾਹ ਲਈ ਸਰਾਹਨਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਰਜਿੰਦਰ ਸਿੰਘ, ਸਾਇੰਸ ਵਿਭਾਗ ਦੇ ਫੈਕਲਟੀ ਡਾ. ਕਰਮਜੀਤ ਕੌਰ ਤੇ ਪ੍ਰੋ. ਯਦਬੀਰ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਵਿਗਿਆਨਕ ਸੋਚ ਰਾਹੀਂ ਦੇਸ਼ ਦੀ ਵਿਕਾਸ ਯਾਤਰਾ ਵਿਚ ਯੋਗਦਾਨ ਪਾਉਣ ਅਤੇ ਭਵਿੱਖ ਵਿਚ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ 2 ਰੋਜ਼ਾ ਵਿਸ਼ਾ ਮੇਲਾ ਲਗਾਇਆ <br/> ਅਗਲੀ ਖ਼ਬਰ ਰਮਨਪ੍ਰੀਤ ਸਿੰਘ ਨੇ ਜਿੱਤਿਆ ਕਾਂਸੀ ਦਾ ਮੈਡਲ <br/>
Ad Position 24