ਮਲੇਰਕੋਟਲਾ, 31 ਅਕਤੂਬਰ (ਮਨਜਿੰਦਰ ਸਿੰਘ ਸਰੌਦ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਵਿਖੇ 2 ਰੋਜ਼ਾ ਵਿਸ਼ਾ ਮੇਲਾ ਲਗਾਇਆ ਗਿਆ | ਜਿਸ ਦੌਰਾਨ ਸਾਰੇ ਵਿਸ਼ਿਆਂ ਦੇ ਮੇਲੇ ਲਗਾ ਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਇਸ ਸਬੰਧੀ ਲੈਕਚਰਾਰ ਗੁਰਜੀਵਨ ਸਿੰਘ ਮੰਡੇਰ ਨੇ ਦੱਸਿਆ ਕਿ ਭੋਗੀਵਾਲ ਸਕੂਲ ਅੰਦਰ ਇੰਗਲਿਸ਼ ਮੇਲਾ, ਗਣਿਤ ਮੇਲਾ, ਸਾਇੰਸ ਮੇਲਾ, ਵੋਕੇਸ਼ਨਲ ਮੇਲਾ, ਕਾਮਰਸ ਮੇਲਾ ਲਗਾਇਆ ਗਿਆ | ਮੇਲਾ ਇੰਚਾਰਜ ਸਰਬਜੀਤ ਸਿੰਘ ਨੇ ਆਖਿਆ ਕਿ ਇਹ ਮੇਲਾ ਪਿ੍ੰਸੀਪਲ ਸ਼੍ਰੀਮਤੀ ਆਰਤੀ ਗੁਪਤਾ ਦੀ ਰਹਿਨੁਮਾਈ ਹੇਠਾਂ ਵਿਭਾਗ ਦੀਆ ਹਦਾਇਤਾਂ ਅਨੁਸਾਰ ਲਗਾਇਆ ਗਿਆ | ਮੁੱਖ ਆਕਰਸ਼ਣ ਇਤਿਹਾਸ ਵਿਭਾਗ ਦੇ ਮੋਹੰਜੋਦੜੋ ਸਭਿਅਤਾ ਦੇ ਮੁੱਖ ਆਕਰਸ਼ਕ ਸਨ | ਵਾਤਾਵਰਨ ਪ੍ਰਦੂਸ਼ਣ ਦਾ ਮਾਡਲ, ਵੋਕੇਸ਼ਨਲ ਦਾ ਬੈਂਕਿੰਗ ਕਾਮਰਸ ਦਾ ਰੂਲਜ਼ ਆਫ਼ ਐਕਾਊਟਿੰਗ, ਐਸ.ਐਮ. ਦਾ ਆਦਿ ਮਾਨਵ ਪਲੇਅ ਅਤੇ ਇੰਗਲਿਸ਼ ਦਾ ਮਾਡਲ ਆਫ਼ ਦਾ ਲਾਇਨ ਐਂਡ ਦਾ ਮਾਊਸ ਸਨ | ਪਿ੍ੰਸੀਪਲ ਸ਼੍ਰੀਮਤੀ ਆਰਤੀ ਗੁਪਤਾ ਨੇ ਕਿਹਾ ਕਿ ਅਜਿਹੇ ਮੌਕੇ ਸਿੱਖਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਵਿਚ ਸਹਾਈ ਹੋ ਰਹੇ ਹਨ | ਮੁੱਖ ਪ੍ਰਬੰਧਕ ਗੁਰਜੀਵਨ ਸਿੰਘ ਮੰਡੇਰ ਅਤੇ ਸਾਰੇ ਵਿਭਾਗ ਦੇ ਮੁਖੀ ਅਤੇ ਵਿਸ਼ਾ ਅਧਿਆਪਕਾਂ ਨੇ ਮੇਲੇ ਨੂੰ ਸਫਲ ਕਰਨ ਲਈ ਸਿਰਤੋੜ ਯਤਨ ਕੀਤੇ | ਇਸ ਮੌਕੇ ਅਧਿਆਪਕ ਮਲਕੀਅਤ ਸਿੰਘ, ਅਜੀਤਪਾਲ ਸਿੰਘ ਰੰਗੀ ਅਤੇ ਹੋਰ ਅਧਿਆਪਕ ਹਾਜ਼ਰ ਸਨ |