23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸÏਰਵ ਦੀ ਯਾਦ 'ਚ ਬਣਾਇਆ ਕੰਪਲੈਕਸ ਬਣਿਆ ਲੋਕਾਂ ਦੀ ਪਹਿਲੀ ਪਸੰਦ <br/>

Ad Position 21
No active advertisement
ਸÏਰਵ ਗੋਇਲ ਕੰਪਲੈਕਸ ਦਾ ਬਾਹਰੀ ਦਿ੍ਸ਼ ਅਤੇ ਹਾਸ਼ੀਏ ਵਿਚ ਸÏਰਵ ਗੋਇਲ ਦੀ ਫਾਈਲ ਤਸਵੀਰ¢ <br/> 22-11-2025
ਲਹਿਰਾਗਾਗਾ, 21 ਨਵੰਬਰ (ਅਸ਼ੋਕ ਗਰਗ) - ਸÏਰਵ ਗੋਇਲ ਐਡਵੋਕੇਟ ਦਾ ਜਨਮ 4 ਮਈ, 1987 ਨੂੰ ਬਰਿੰਦਰ ਗੋਇਲ ਐਡਵੋਕੇਟ ਅਤੇ ਸੀਮਾ ਗੋਇਲ ਦੇ ਘਰ ਹੋਇਆ ¢ ਉਹ 22 ਨਵੰਬਰ, 2011 ਨੂੰ ਇਕ ਸੜਕ ਹਾਦਸੇ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ¢ਪਿਆਰੇ ਸÏਰਵ ਦੀ ਯਾਦ ਵਿਚ ਜਨਤਾ ਦੀ ਸੇਵਾ ਲਈ ਪਰਿਵਾਰ ਵਲੋਂ ਬਣਾਇਆ ਗਿਆ ਸÏਰਵ ਗੋਇਲ ਕੰਪਲੈਕਸ ਅੱਜ ਇਲਾਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ¢ਇਸ ਕੰਪਲੈਕਸ ਦਾ ਨੀਂਹ ਪੱਥਰ 12 ਅਗਸਤ, 2013 ਨੂੰ ਉਸ ਸਮੇਂ ਦੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਅਤੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਰੱਖਿਆ ਸੀ ਅਤੇ ਸÏਰਵ ਗੋਇਲ ਦੇ ਜਨਮ ਦਿਨ ਮÏਕੇ 4 ਮਈ, 2019 ਨੂੰ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਸੁਰੇਸ਼ ਮੁਨੀ ਨੇ ਨੀਂਹ ਪੱਥਰ ਤੋਂ ਪਰਦਾ ਚੁੱਕ ਕੇ ਲੋਕਾਂ ਨੂੰ ਸਮਰਪਿਤ ਕੀਤਾ ਸੀ¢ਇਹ ਕੰਪਲੈਕਸ ਡੇਢ ਏਕੜ ਜ਼ਮੀਨ ਵਿਚ ਬਣਿਆ ਹੋਇਆ ਹੈ ਜੋ ਹਰ ਵਿਅਕਤੀ ਦੇ ਦੁੱਖ-ਸੁੱਖ ਦੇ ਪ੍ਰੋਗਰਾਮ ਕਰਨ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ¢ ਸÏਰਵ ਗੋਇਲ ਮੈਮੋਰੀਅਲ ਕੰਪਲੈਕਸ ਵਿਚ ਨਵੇਂ ਬਣੇ ਬਲਾਕ ਦਾ ਉਦਘਾਟਨ 4 ਅਕਤੂਬਰ, 2025 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ¢ਮਰਹੂਮ ਸÏਰਵ ਗੋਇਲ ਦੇ ਪਿਤਾ ਬਰਿੰਦਰ ਗੋਇਲ ਕੈਬਨਿਟ ਮੰਤਰੀ ਪੰਜਾਬ ਨੇ ਦੱਸਿਆ ਹੈ ਕਿ ਸÏਰਵ ਗੋਇਲ ਦੀ ਯਾਦ ਵਿਚ ਸÏਰਵ ਫਾਊਡੇਸ਼ਨ ਸਮਾਜ ਭਲਾਈ ਦੇ ਕੰਮ ਕਰਨ ਨੂੰ ਪਹਿਲ ਦੇ ਰਹੀ ਹੈ¢ਸÏਰਵ ਗੋੋਇਲ ਦੀ ਯਾਦ ਵਿਚ ਜਿੱਥੇ ਸਮੇਂ-ਸਮੇਂ 'ਤੇ ਅੱਖਾਂ ਦੀ ਜਾਂਚ ਦੇ ਕੈਂਪ ਲਗਾਏ ਜਾਂਦੇ ਹਨ ਉੱਥੇ ਹੀ 4 ਅਕਤੂਬਰ, 2025 ਨੂੰ 101 ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕੀਤੇ ਗਏ ਹਨ¢

Ad Position 22
No active advertisement
ਪਿਛਲੀ ਖ਼ਬਰ ਟੈਗੋਰ ਵਿਦਿਆਲਿਆ ਨੇ ਅੰਤਰ ਸਕੂਲ ਖੇਡ ਮੁਕਾਬਲੇ 'ਚੋਂ 15 ਮੈਡਲ ਜਿੱਤੇ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਬੇਨੜਾ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਬਣੀ ਸ਼ਾਨਦਾਰ ਜਿੰਮ ਅਤੇ 20 ਲੱਖ ਦੀ ਲਾਗਤ...
Ad Position 24