05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨਵੇਂ ਸਾਲ ਮੌਕੇ 11 ਬੱਸਾਂ ਸ਼੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਹੋਣਗੀਆ ਰਵਾਨਾ-ਜ਼ਿੰਮੀ ਗਰਗ

Ad Position 21
No active advertisement
ਅਜੀਤ ਡੈਸਕ 25-12-2025
ਧੂਰੀ, 24 ਦਸੰਬਰ (ਧਾਂਦਰਾ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵਾਂ ਸਾਲ ਬਾਬਾ ਸ਼੍ਰੀ ਖਾਟੂ ਸ਼ਿਆਮ ਤੇ ਸਾਲਾਸਰ ਧਾਮ ਦੀ ਯਾਤਰਾ ਸ਼੍ਰੀ ਸ਼ਾਮ ਓਮ ਸ਼੍ਰੀ ਸ਼ਾਮ ਨਮੋ ਮੰਡਲ ਵਲੋ ਤੀਸਰੀ ਵਿਸ਼ਾਲ ਬੱਸ ਯਾਤਰਾ ਤੇ ਵਿਸ਼ਾਲ ਜਾਗਰਣ 26 ਦਸੰਬਰ ਸ਼ਾਮ ਨੂੰ 7 ਵਜੇ ਅਨਿਲ ਇੰਕਲੇਵ (ਪਟਾਕੇ ਵਾਲੀ ਕਲੋਨੀ) ਤੋਤਾ ਪੂਰੀ ਰੋਡ ਤੋ 11 ਬੱਸਾਂ ਦੀ ਰਵਾਨਗੀ ਹੋਵੇਗੀ ਅਤੇ 27 ਦਸੰਬਰ ਨੂੰ ਖਾਟੂ ਧਾਮ ਵਿਖੇ ਬਾਬਾ ਸ਼੍ਰੀ ਸ਼ਾਮ ਦਾ ਵਿਸ਼ਾਲ ਜਾਗਰਨ ਹੋਵੇਗਾ ਜਿਸ ਵਿਚ ਜਾਗਰਨ ਕਰਨ ਲਈ ਵਿਸ਼ੇਸ਼ ਤੌਰ ਤੇ ਵਰਿੰਦਾਵਨ ਤੋਂ ਮੀਨੂ ਸ਼ਰਮਾ (ਅਨੰਤ ਹਰੀ ਦਾਸੀ) ਤੇ ਇੰਦਰਜੀਤ ਪਰਿਆਰ) ਆਪਣੇ ਮੁਖਾਰਬਿੰਦ ਨਾਲ ਭਗਤਾਂ ਨੂੰ ਬਾਬਾ ਸ਼੍ਰੀ ਖਾਟੂ ਸ਼ਿਆਮ ਦੇ ਭਜਨਾਂ ਨਾਲ ਨਿਹਾਲ ਕਰਨਗੇ ਤੇ 28 ਤਰੀਕ ਨੂੰ ਸ਼੍ਰੀ ਬਾਲਾ ਜੀ ਸਾਲਾਸਰ ਦੇ ਦਰਸ਼ਨ ਉਪਰੰਤ ਵਾਪਸੀ ਹੋਵੇਗੀ | ਇਸ ਗੱਲ ਦੀ ਜਾਣਕਾਰੀ ਮੰਡਲ ਦੇ ਮੈਂਬਰ ਜਿੰਮੀ ਗਰਗ, ਸ਼ਿਵ ਗੋਇਲ, ਕਿ੍ਸ਼ਨ ਗਰਗ, ਸੁਰੇਸ਼ ਜਿੰਦਲ(ਸ਼ਸ਼ੀ) ਵਲੋ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੇ ਨਿੱਜੀਕਰਨ ਖ਼ਿਲਾਫ਼ ਸੰਗਰੂਰ ਦੇ ਬਾਜ਼ਾਰਾਂ ਵਿਚ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਚਾਓਬਾਸ ਜਖੇਪਲ 'ਚ ਗ੍ਰਾਮ ਸਭਾ ਦਾ ਇਜਲਾਸ ਸੰਪੰਨ <br/>
Ad Position 24
No active advertisement