05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚਾਓਬਾਸ ਜਖੇਪਲ 'ਚ ਗ੍ਰਾਮ ਸਭਾ ਦਾ ਇਜਲਾਸ ਸੰਪੰਨ <br/>

Ad Position 21
No active advertisement
ਪਿੰਡ ਚਾਓਬਾਸ ਜਖੇਪਲ ਵਿਖੇ ਗ੍ਰਾਮ ਸਭਾ ਦੇ ਇਜਲਾਸ ਦੌਰਾਨ ਸਰਪੰਚ ਤੇ ਸਭਾਪਤੀ ਸ. ਗੁਰਚਰਨ ਸਿੰਘ ਗ੍ਰਾਮ ਸਭਾ ਦੇ ਮੈਂਬਰਾਂ ਨਾਲ | ਤਸਵੀਰ : ਮੇਜਰ ਸਿੰਘ ਸਿੱਧੂ <br/> 25-12-2025
ਜਖੇਪਲ, 24 ਦਸੰਬਰ (ਮੇਜਰ ਸਿੰਘ ਸਿੱਧੂ) - ਬਲਾਕ ਸੁਨਾਮ ਦੇ ਪਿੰਡ ਚਾਓਬਾਸ ਜਖੇਪਲ ਵਿਖੇ ਗ੍ਰਾਮ ਸਭਾ ਦਾ ਇਜਲਾਸ ਸਰਪੰਚ ਗੁਰਚਰਨ ਸਿੰਘ ਸਭਾਪਤੀ ਦੀ ਪ੍ਰਧਾਨਗੀ ਹੇਠ ਹੋਇਆ | ਇਜਲਾਸ ਦੌਰਾਨ ਗ੍ਰਾਮ ਸਭਾ ਵਿਚ ਪੇਸ਼ ਕੀਤੇ ਮਤੇ 'ਤੇ ਵਿਕਾਸ ਕਾਰਜਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ, ਇਸ ਤੋਂ ਇਲਾਵਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤੋਂ ਲਾਭ ਲੈਣ ਲਈ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਜਲਾਸ ਵਿਚ ਵਾਟਰ ਸਪਲਾਈ ਸਾਈਨੀਟੇਸ਼ਨ ਦੀ ਤਰਫ਼ੋਂ ਆਈ.ਈ.ਸੀ. ਹਰਦੀਪ ਸਿੰਘ, ਬੀ.ਸੀ. ਸਤਿੰਦਰਪਾਲ ਸਿੰਘ, ਪੰਚਾਇਤ ਸਕੱਤਰ ਹਰਵੀਰ ਸਿੰਘ, ਮੈਂਬਰ ਬਲਾਕ ਸੰਮਤੀ ਰਣਜੀਤ ਕੌਰ ਆਦਿ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਗ੍ਰਾਮ ਸਭਾ ਵਿਚ ਸ਼ਾਮਿਲ ਪਤਵੰਤਿਆਂ ਵਲੋਂ ਦਿੱਤੇ ਸੁਝਾਅ ਪਿੰਡ ਨੂੰ ਨਸ਼ਾ ਮੁਕਤ ਕਰਨਾ, ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੇ ਨਿਕਾਸ ਨਾਲ ਸਬੰਧਿਤ ਵਿਸ਼ਿਆਂ ਨੂੰ ਹੱਲ ਕਰਨ ਲਈ ਮਤੇ ਪਾਏ | ਇਸ ਮੌਕੇ ਸਰਪੰਚ ਤੇ ਸਭਾਪਤੀ ਗੁਰਚਰਨ ਸਿੰਘ, ਪੰਚ ਅਮਰੀਕ ਸਿੰਘ, ਮੇਵਾ ਸਿੰਘ, ਸੁਖਚੈਨ ਸਿੰਘ, ਮਨਜੀਤ ਕੌਰ, ਪਰਵਿੰਦਰ ਕੌਰ, ਗਗਨਦੀਪ ਕੌਰ, ਸਿਮਰਨਜੀਤ ਕੌਰ, ਭੋਲਾ ਸਿੰਘ ਸਾਰੇ ਪੰਚ, ਰਿਟਾ. ਇੰਸ. ਰਾਜ ਕੁਮਾਰ, ਸਾਬਕਾ ਸਰਪੰਚ ਕਰਨੈਲ ਸਿੰਘ, ਅਮਨਜੀਤ ਸਿੰਘ ਬਬਲੂ, ਦਰਸਨ ਸਿੰਘ, ਨੈਬ ਸਿੰਘ, ਗੁਰਪਿਆਰ ਸਿੰਘ ਗੁਰੀਆ, ਜਗਤਾਰ ਸਿੰਘ, ਲਾਇਮੈਨ ਸੁਖਦੇਵ ਸਿੰਘ, ਸੀਨੀਅਰ ਆਗੂ ਜਸਪਾਲ ਸਿੰਘ, ਪ੍ਰਧਾਨ ਲੱਖਾ ਸਿੰਘ ਦਿਆਲ ਕਾ, ਨਿੱਕਾ ਸਿੰਘ, ਬੋਰੀਆ ਸਿੰਘ, ਸੁੱਧੂ ਸਿੰਘ, ਜੰਟਾ ਸਿੰਘ, ਹਰਚਰਨ ਸਿੰਘ, ਸਵਰਨ ਸਿੰਘ, ਜੱਗਾ ਸਿੰਘ, ਬਲਵਿੰਦਰ ਸਿੰਘ ਧੁਲੇ ਕਾ, ਮੱਖਣ ਸਿੰਘ ਬਿੰਦੀ, ਜਗਵਿੰਦਰ ਸਿੰਘ ਸਿੱਧੂ, ਕੁਲਵੀਰ ਸਿੰਘ, ਬੱਗਾ ਸਿੰਘ, ਅਜਮੇਰ ਸਿੰਘ ਖ਼ਜ਼ਾਨਚੀ, ਸਾਬਕਾ ਪੰਚ ਕਰਨੈਲ ਸਿੰਘ, ਜੀਤ ਸਿੰਘ, ਭੋਲਾ ਸਿੰਘ, ਮਲਕੀਤ ਸਿੰਘ ਕਾਨੇਕੇ, ਲਾਲ ਸਿੰਘ, ਰਾਮ ਸਰੂਪ, ਸੁਰਜੀਤ ਸਿੰਘ, ਅਮਰੀਕ ਸਿੰਘ, ਬੱਗੂ ਸਿੰਘ, ਜੇਠੂ ਸਿੰਘ, ਲੀਲੂ ਖਾਨ, ਹਰਭਜਨ ਸਿੱਧੂ ਤੇ ਨੰਬਰਦਾਰ ਗੱਜਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਗ੍ਰਾਮ ਸਭਾ ਦੇ ਮੈਂਬਰ ਔਰਤਾਂ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਮੌਕੇ 11 ਬੱਸਾਂ ਸ਼੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਹੋਣਗੀਆ ਰਵਾਨਾ-ਜ਼ਿੰਮੀ ਗਰਗ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/>
Ad Position 24
No active advertisement