ਗਿੱਦੜਬਾਹਾ, 3 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਐੱਮ.ਐੱਮ. ਡੀ.ਏ.ਵੀ. ਕਾਲਜ ਗਿੱਦੜਬਾਹਾ ਵਲੋਂ ਮਰਹੂਮ ਰਘਬੀਰ ਸਿੰਘ ਪ੍ਰਧਾਨ ਦੀ ਯਾਦ 'ਚ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਤੋਂ ਇਲਾਵਾ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਹ ਮੌਕੇ ਦਿਨੇਸ਼ ਗਰਗ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਰਘਬੀਰ ਸਿੰਘ ਵਲੋਂ ਸਿੱਖਿਆ ਸੰਸਥਾਵਾਂ ਦੇ ਵਿਸਥਾਰ ਤੇ ਉਨ੍ਹਾਂ ਦੀ ਤਰੱਕੀ ਲਈ ਅਨੇਕਾਂ ਹੀ ਯਾਦਗਾਰੀ ਕੰਮ ਕਰਵਾਏ ਹਨ | ਇਸ ਲਈ ਉਨ੍ਹਾਂ ਦੀ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਉਹ ਵੀ ਆਪਣੇ ਪਿਤਾ ਵਾਂਗ ਸਿੱਖਿਆ ਤੇ ਸ਼ਹਿਰ ਲਈ ਅੱਗੇ ਹੋ ਕੇ ਕਾਰਜ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਜੋ ਵੀ ਕਾਰਜ ਅਧੂਰੇ ਪਏ ਹਨ, ਉਨ੍ਹਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਰਾਜੇਸ਼ ਮਹਾਜਰ ਨੇ ਦੱਸਿਆ ਕਿ ਮਰਹੂਮ ਰਘਬੀਰ ਸਿੰਘ ਲੰਮਾ ਸਮਾਂ ਕਾਲਜ ਦੇ ਚੇਅਰਮੈਨ ਰਹੇ ਤੇ ਉਨ੍ਹਾਂ ਦੀ ਅਗਵਾਈ 'ਚ ਕਾਲਜ ਨੇ ਅਨੇਕਾਂ ਹੀ ਯਾਦਗਾਰੀ ਪ੍ਰਾਪਤੀਆਂ ਕੀਤਆਂ | ਪ੍ਰੋਫ਼ੈਸਰ ਜਸਵਿੰਦਰ ਬਾਘਲਾ ਨੇ ਕਿਹਾ ਕਿ ਮਰਹੂਮ ਰਘਬੀਰ ਸਿੰਘ ਪ੍ਰਧਾਨ ਦੁਆਰਾ ਇਸ ਸੰਸਥਾ ਲਈ ਕੀਤੇ ਗਏ ਕਾਰਜਾਂ ਨੂੰ ਜਿਉਂਦਾ ਰੱਖਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਵਲੋਂ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਲਗਾਇਆ ਗਿਆ ਹੈ | ਇਥੇ ਹੀ ਬੱਸ ਨਹੀਂ, ਨਸ਼ਾ ਮੁਕਤ ਪੰਜਾਬ ਲਹਿਰ ਤਹਿਤ ਮਰਹੂਮ ਰਘਬੀਰ ਸਿੰਘ ਦੀ ਯਾਦ 'ਚ 4 ਨਵੰਬਰ ਨੂੰ ਖ਼ੂਨਦਾਨ ਕੈਂਪ ਵੀ ਲਾਇਆ ਜਾ ਰਿਹਾ ਹੈ | ਇਸ ਮੌਕੇ ਸਮੂਹ ਕਾਲਜ ਸਟਾਫ਼ ਹਾਜ਼ਰ ਸੀ |