ਗਿੱਦੜਬਾਹਾ, 3 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤੇ ਪ੍ਰਾਚੀਨ ਸ੍ਰੀ ਗਊਸ਼ਾਲਾ ਮੰਦਰ ਕਮੇਟੀ ਗਿੱਦੜਬਾਹਾ ਵਲੋਂ ਸ੍ਰੀ ਸ਼ਿਆਮ ਜਨਮ ਉਤਸਵ ਮੌਕੇ ਬੀਤੀ ਰਾਤ ਗਊਸ਼ਾਲਾ ਮੰਦਰ ਵਿਖੇ 'ਇਕ ਸ਼ਾਮ ਸਵਾਂਰੇ ਕੇ ਨਾਮ' ਕਰਵਾਈ ਗਈ | ਇਸ ਮੌਕੇ ਫਤਿਹਾਬਾਦ (ਹਰਿਆਣਾ) ਤੋਂ ਉਚੇਚੇ ਤੌਰ 'ਤੇ ਪੁੱਜੇ ਪ੍ਰਸਿੱਧ ਭਜਨ ਗਾਇਕ ਸੋਨੂੰ ਸਿੰਗਲਾ ਨੇ ਖਾਟੂ ਵਾਲੇ ਸ਼ਿਆਮ ਪ੍ਰਭੂ ਦੀਆਂ ਸੁੰਦਰ ਭੇਂਟਾ ਦਾ ਗੁਣਗਾਨ ਕੀਤਾ | ਇਸ ਮੌਕੇ ਸ੍ਰੀ ਸ਼ਿਆਮ ਜਨਮ ਉਤਸਵ ਮੌਕੇ ਗਊਸ਼ਾਲਾ ਮੰਦਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਧਾਰਮਿਕ ਸਮਾਗਮ ਦੌਰਾਨ ਸ੍ਰੀ ਸ਼ਿਆਮ ਬਾਬਾ ਜੀ ਦੇ ਜਨਮ ਦਿਨ ਮੌਕੇ ਕੇਕ ਵੀ ਕੱਟਿਆ ਗਿਆ | ਇਸ ਮੌਕੇ ਤਿ੍ਲੋਕ ਚੰਦ ਸਿੰਗਲਾ, ਪ੍ਰਵੀਨ ਕੁਮਾਰ ਪੋਨੀ, ਦਿਨੇਸ਼ ਅਰੋੜਾ, ਰਜਨੀਸ਼ ਗਰਗ, ਰਾਹੁਲ ਬਾਂਸਲ, ਕੁੰਜ ਬਿਹਾਰੀ ਬਾਂਸਲ, ਮੋਹਿਤ ਸਿੰਗਲਾ, ਅੰਕੁਸ਼, ਵਿਜੇ ਸਚਦੇਵਾ, ਭਰਤ ਬਾਂਸਲ, ਨਵਨੀਤ ਬਾਂਸਲ ਅਤੇ ਪ੍ਰਸ਼ੋਤਮ ਗਰਗ ਸੰਜੂ ਆਦਿ ਮੌਜੂਦ ਸਨ |