ਬਠਿੰਡਾ, 24 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅਧਿਕਾਰ ਸੰਘਰਸ਼ ਪਾਰਟੀ ਨੇ ਆਪਣੀ ਸਿਆਸੀ ਸਰਗਰਮੀਆਂ ਨੂੰ ਤੇਜ ਕਰਦੇ ਹੋਏ ਪਾਰਟੀ 'ਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ, ਜਿਸ ਦਾ ਐਲਾਨ ਸਥਾਨਕ ਪੈਨਸ਼ਨ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ ਗਿਆ | ਪਾਰਟੀ ਦੇ ਪ੍ਰਧਾਨ ਇੰਜ, ਗੁਰਬਖ਼ਸ਼ ਸਿੰਘ ਸ਼ੇਰਗਿੱਲ ਅਤੇ ਪੰਜਾਬ ਪ੍ਰਧਾਨ ਇੰਜ. ਸੁਰਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਬਿਕਰਮ ਸਿੰਘ ਘਾਰੂ ਫੂਲੇਵਾਲਾ ਨੂੰ ਪਾਰਟੀ ਦੇ ਆਈ.ਟੀ.ਸੈਲ ਦਾ ਪੰਜਾਬ ਪ੍ਰਧਾਨ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਅਤੇ ਸਾਬਕਾ ਕਾਨੋਗੋ ਦੇਵੀ ਲਾਲ ਚਿੱਬੜਾਂਵਾਲੀ ਨੂੰ ਜਨਰਲ ਸਕੱਤਰ, ਰਣਜੀਤ ਸਿੰਘ ਨੂੰ ਉਪ-ਪ੍ਰਧਾਨ ਤੇ ਜਥੇਦਾਰ ਬਲਵੀਰ ਸਿੰਘ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਹੈ | ਜਦਕਿ ਮਲਕੀਤ ਕੌਰ ਭੱਟੀ ਨੂੰ ਬਠਿੰਡਾ ਜ਼ਿਲੇ੍ਹ ਦੀ ਜਨਰਲ ਸਕੱਤਰ ਬਣਾਇਆ ਹੈ | ਇਸ ਦੌਰਾਨ ਕਿ੍ਸ਼ਨ ਸਿੰਘ ਬਠਿੰਡਾ ਆਪਣੇ ਸਾਥੀਆਂ ਨਾਲ ਭੀਮ ਆਰਮੀ ਨੂੰ ਛੱਡ ਕੇ ਅਧਿਕਾਰ ਸੰਘਰਸ਼ ਪਾਰਟੀ ਵਿਚ ਸ਼ਾਮਿਲ ਹੋਏ, ਜਿੰਨਾਂ ਦਾ ਪਾਰਟੀ ਪ੍ਰਧਾਨ ਤੇ ਆਗੂਆਂ ਨੇ ਸਵਾਗਤ ਕੀਤਾ | ਇਸ ਮੌਕੇ ਪਾਰਟੀ ਪ੍ਰਧਾਨ ਗੁਰਬਖ਼ਸ਼ ਸਿੰਘ ਸ਼ੇਰਗਿੱਲ, ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਭਿੰਡਰ, ਸੂਬਾ ਜਨਰਲ ਸਕੱਤਰ ਭਰਪੂਰ ਸਿੰਘ ਸ਼ੇਰਗਿੱਲ, ਸੂਬਾ ਸਕੱਤਰ ਗੁਰਚਰਨ ਸਿੰਘ ਬਜੀਦਪੁਰ, ਜ਼ੋਨਲ ਚੇਅਰਮੈਨ ਫ਼ਰੀਦਕੋਟ ਕਿ੍ਸ਼ਨ ਸਿੰਘ ਔਲਖ ਤੇ ਕੌਮੀ ਜਨਰਲ ਸਕੱਤਰ ਮੱਖਣ ਸਿੰਘ ਭਾਈਰੂਪਾ ਨੇ ਕਿਹਾ ਕਿ ਅਧਿਕਾਰ ਸੰਘਰਸ਼ ਪਾਰਟੀ ਸਾਲ 2027 ਵਿਚ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ ਤੇ ਪਾਰਟੀ ਦੇ ਸੱਤਾ ਵਿਚ ਆਉਣ 'ਤੇ ਅਨੁਸੂਚਿਤ ਜਾਤੀਆਂ ਵਰਗ ਦਾ ਮੁੱਖ ਮੰਤਰੀ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਉੱਪ-ਮੁੱਖ ਮੰਤਰੀ ਬਣਾਇਆ ਜਾਵੇਗਾ ਅਤੇ ਪੰਜਾਬ ਦੇ ਹਰ ਵਰਗ ਦੀ ਬਾਂਹ ਫੜੀ ਜਾਵੇਗੀ | ਇਸ ਮੌਕੇ ਸੁਖਦੇਵ ਸਿੰਘ, ਸੁਲੱਖਣ ਸਿੰਘ ਅੰਮਿ੍ਤਸਰ, ਮੀਡੀਆ ਇੰਚਾਰਜ ਹਰਪ੍ਰੀਤ ਸਿੰਘ, ਰੌਸ਼ਨ ਸਿੰਘ ਮਹਿਰਾਜ, ਕਰਮ ਸਿੰਘ ਭਾਈਰੂਪਾ, ਗੁਰਤੇਜ ਸਿੰਘ ਜੋਧਪੁਰੀ, ਰੂਪ ਸਿੰਘ ਸਬ ਇੰਸਪੈਕਟਰ, ਜਸਵਿੰਦਰ ਸਿੰਘ, ਮਨਪ੍ਰੀਤ ਕੌਰ ਬਠਿੰਡਾ, ਅਮਨਦੀਪ ਕੌਰ ਬਠਿੰਡਾ, ਕੇਵਲ ਸਿੰਘ, ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਰਾਕੇਸ਼ ਕੁਮਾਰ ਗੋਨਿਆਣਾ, ਗੋਬਿੰਦ ਸਿੰਘ ਤੇ ਮੱਘਰ ਸਿੰਘ ਬਠਿੰਡਾ ਮੌਜੂਦ ਸਨ |