20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਨਾਈਟਿੰਗੇਲ ਗਰੁੱਪ ਆਫ਼ ਕਾਲਜ ਨਾਰੰਗਵਾਲ 'ਚ ਅਧਿਆਪਕ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 06-09-2025
ਜੋਧਾਂ, 5 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਨਾਈਟਿੰਗੇਲ ਗਰੁੱਪ ਆਫ਼ ਕਾਲਜ ਨਾਰੰਗਵਾਲ ਵਿਖੇ ਸੰਸਥਾ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ ਦੀ ਅਗਵਾਈ ਹੇਠ ਅਧਿਆਪਕ ਦਿਵਸ ਮਨਾਇਆ ਗਿਆ¢ ਇਸ ਮੌਕੇ ਸਾਰੇ ਅਧਿਆਪਕਾਂ ਨੂੰ ਡਾ. ਸਰਬਜੀਤ ਸਿੰਘ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਪਹਿਲੇ ਰਾਸ਼ਟਰਪਤੀ ਸ਼੍ਰੀ ਰਾਧਾ ਕਿ੍ਸ਼ਨ ਨੂੰ ਯਾਦ ਕਰਦਿਆਂ ਦੱਸਿਆ ਕਿ ਵਿਦਿਆਰਥੀ ਦੇ ਜੀਵਨ ਵਿਚ ਇਕ ਅਧਿਆਪਕ ਦੀ ਕੀ ਭੂਮਿਕਾ ਹੈ¢ ਉਨ੍ਹਾਂ ਨੇ ਕਿਹਾ ਕਿ ਸਾਡੇ ਪੰਜਾਬੀ ਦੀ ਇਕ ਕਹਾਵਤ ਹੈ ਕਿ ਗੁਰੂ ਬਿਨਾ ਗਤ ਨੀ ਤੇ ਸ਼ਾਹ ਬਿਨਾਂ ਪੱਤ ਨੀ, ਜੇ ਸਾਨੂੰ ਗੁਰੂ ਨਾ ਸਿਖਾਉਂਦਾ ਤਾਂ ਅਸੀਂ ਇੰਨੇ ਉੱਚੇ ੇਮੁਕਾਮ 'ਤੇ ਨਹੀਂ ਸੀ ਪਹੁੰਚਣਾ¢ ਮੁੱਖ ਪ੍ਰਬੰਧਕ ਡਾ. ਸਵੀਟ ਕੌਰ ਨੇ ਅਧਿਆਪਕ ਦਿਵਸ ਦੇ ਮੌਕੇ 'ਤੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ¢ ਇਸ ਮੌਕੇ ਪਿ੍ੰਸੀਪਲ ਸਾਦਿਕ ਅਲੀ ਅਤੇ ਡਾ. ਵੇਦ ਪ੍ਰਕਾਸ਼ ਨੇ ਕੇਕ ਕੱਟਿਆ¢ ਇਸ ਸਮੇਂ ਅਧਿਆਪਕ ਮਨਜੀਤ ਕੌਰ, ਮਨਦੀਪ ਕੌਰ, ਬਲਪ੍ਰੀਤ ਕੌਰ, ਗੁਰਪ੍ਰੀਤ ਕੌਰ, ਸੁਰਿੰਦਰ ਕੌਰ, ਪਵਨਵੀਰ ਕੌਰ, ਸਤਿੰਦਰ ਕੌਰ, ਕਮਲਦੀਪ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ, ਰੋਬਿਨਪ੍ਰੀਤ ਕੌਰ, ਪੁਨੀਤ ਕੌਰ, ਨਿਕੀਤਾ ਸ਼ਰਮਾ, ਸਾਹ ਮੁਸਕਾਨ, ਅਨਮੋਲਜੋਤ ਕੌਰ, ਜਸ਼ਨਦੀਪ ਕੌਰ, ਕਿਰਨਦੀਪ ਕੌਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਗੰਗਾ ਐਕਰੋਵੂਲਜ਼ ਲਿਮਟਿਡ ਵਲੋਂ ਪੰਜਾਬ 'ਚ ਹੜ੍ਹ ਪੀੜਤਾਂ ਲਈ 6 ਲੱਖ ਰੁਪਏ ਜਾਰੀ ਅਗਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਵਲੋਂ ਹੜ੍ਹ ਪ੍ਰਭਾਵਿਤਾਂ ਲਈ ਦਿੱਤਾ ਰਾਹਤ ਫ਼ੰਡ-ਜਗਜੀਤ ਸਿੰਘ ਸਾਹਨੇਵਾਲ...
Ad Position 24