20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਗੰਗਾ ਐਕਰੋਵੂਲਜ਼ ਲਿਮਟਿਡ ਵਲੋਂ ਪੰਜਾਬ 'ਚ ਹੜ੍ਹ ਪੀੜਤਾਂ ਲਈ 6 ਲੱਖ ਰੁਪਏ ਜਾਰੀ

Ad Position 21
No active advertisement
ਅਜੀਤ ਡੈਸਕ 06-09-2025
ਬੀਜਾ, 5 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਗੰਗਾ ਐਕਰੋਵੂਲਜ ਲਿਮਟਿਡ ਦੇ ਐੱਮ. ਡੀ. ਡਾ. ਰਵਿੰਦਰ ਵਰਮਾ ਤੇ ਚੇਅਰਮੈਨ ਅੰਮਿ੍ਤ ਥਾਪਰ ਦੀ ਅਗਵਾਈ ਹੇਠ ਗੰਗਾ ਐਕਰੋਵੂਲਜ ਲਿਮਟਿਡ ਵਲੋਂ ਪੰਜਾਬ 'ਚ ਆਏ ਹੜ੍ਹ ਪੀੜਤਾਂ ਲਈ 6 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ | ਇਸ ਸਮੇਂ ਚੇਅਰਮੈਨ ਅੰਮਿ੍ਤ ਥਾਪਰ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਦਾ ਹੜ੍ਹਾਂ ਕਾਰਨ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ | ਹੜ੍ਹ ਪੀੜਤਾਂ ਲਈ ਗੰਗਾ ਐਕਰੋਵੂਲਜ ਲਿਮਟਿਡ ਕੰਪਨੀ ਵਲੋਂ 6 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ | ਇਸ ਤੋਂ ਇਲਾਵਾ ਗੰਗਾ ਫ਼ੈਕਟਰੀ ਕੁਝ ਵਰਕਰਾਂ ਦਾ ਕੰਮ ਬੰਦ ਕਰਵਾ ਕੇ ਸਤਲੁਜ ਦਰਿਆ 'ਤੇ ਬੰਨ੍ਹ ਨੂੰ ਪੱਕਾ ਕਰਨ ਲਈ 60-70 ਦੇ ਕਰੀਬ ਵਰਕਰਾਂ ਨੂੰ ਬੱਸਾਂ ਰਾਹੀਂ ਭੇਜ ਦਿੱਤਾ ਗਿਆ | ਗੰਗਾ ਐਕਰੋਵੂਲਜ ਲਿਮਟਿਡ ਕੰਪਨੀ ਹਮੇਸ਼ਾ ਮਾੜੇ ਸਮੇਂ 'ਚ ਪੰਜਾਬ ਦੇ ਲੋਕਾਂ ਨਾਲ ਖੜ੍ਹਦੀ ਆਈ ਹੈ ਤੇ ਅੱਗੇ ਤੋਂ ਵੀ ਖੜ੍ਹਦੀ ਰਹੇਗੀ | ਪਿਛਲੇ ਕਾਫੀ ਦਿਨਾਂ ਤੋਂ ਹਿਮਾਚਲ ਦੇ ਪਹਾੜੀ ਖੇਤਰਾਂ ਤੇ ਪੰਜਾਬ ਸੂਬੇ ਵਿਚ ਭਾਰੀ ਮੀਂਹ ਨੇ ਤਰਥੱਲੀ ਮਚਾਈ ਹੋਈ ਹੈ | ਉਨ੍ਹਾਂ ਦੱਸਿਆ ਕਿ ਸਾਰੇ ਦਰਿਆ ਪੂਰੇ ਉਫਾਨ ਤੇ ਚੱਲ ਰਹੇ ਹਨ, ਜਿਸ ਕਾਰਨ ਪੰਜਾਬ ਦੇ ਕਈ ਜ਼ਿਲਿਆਂ ਅੰਦਰ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ | ਉਨ੍ਹਾਂ ਆਮ ਲੋਕਾਂ ਨੂੰ ਵੀ ਇਸ ਔਖੀ ਘੜੀ 'ਚ ਸਹਿਯੋਗ ਦੀ ਅਪੀਲ ਕੀਤੀ | ਇਸ ਸਮੇਂ ਥਾਪਰ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਝੱਲਣ ਵਾਲੇ ਲੋਕਾਂ ਦੀ ਹਰ ਇਕ ਵਿਅਕਤੀ ਦੀ ਬਾਂਹ ਫੜਨੀ ਚਾਹੀਦੀ ਹੈ | ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਇਨ੍ਹਾਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਯਕੀਨੀ ਬਣਾਈ ਜਾਵੇ | ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਦੀ ਸਮੱਸਿਆ ਤੋਂ ਨਿਜਾਤ ਵਾਸਤੇ ਗੁਰੂ ਘਰ ਵਿਚ ਅਰਦਾਸ ਬੇਨਤੀ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਊਵਾਲ ਦੀ ਸੰਗਤ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਦਦ ਭੇਜੀ ਅਗਲੀ ਖ਼ਬਰ ਨਾਈਟਿੰਗੇਲ ਗਰੁੱਪ ਆਫ਼ ਕਾਲਜ ਨਾਰੰਗਵਾਲ 'ਚ ਅਧਿਆਪਕ ਦਿਵਸ ਮਨਾਇਆ
Ad Position 24