14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਰਸੀ ਸਮਾਗਮ 'ਤੇ ਵਿਸ਼ੇਸ਼-ਨਿਰਮਲ ਆਸ਼ਰਮ ਸੰਤ ਬਾਬਾ ਮਹਾਂ ਸਿੰਘ ਪਿੰਡ ਬੱਸੀਆਂ

Ad Position 21
No active advertisement
ਅਜੀਤ ਡੈਸਕ 02-06-2025

ਇਤਿਹਾਸ ਦੀਆਂ ਯਾਦਾਂ ਦੇ ਕਲਾਵੇ 'ਚ ਬਹੁਤ ਕੁਝ ਸਮੋਈ ਬੈਠਾ ਹੈ ਇਤਿਹਾਸਕ ਨਗਰ ਪਿੰਡ ਬੱਸੀਆਂ (ਨੇੜੇ-ਰਾਏਕੋਟ)। ਦੱਸਿਆ ਜਾਂਦਾ ਹੈ ਕਿ ਅੱਜ ਤੋਂ ਤਕਰੀਬਨ ਸਵਾ ਦੋ ਸੌ ਸਾਲ ਪਹਿਲਾਂ ਰੱਬੀ ਪ੍ਰੇਮ 'ਚ ਰੰਗੀ ਰੂਹ ਸੰਤ ਬਾਬਾ ਮਹਾਂ ਸਿੰਘ ਨੇ ਇਸ ਪਿੰਡ ਦੀ ਜਗ੍ਹਾ ਦੀ ਚੋਣ ਕਰਕੇ ਇਕ ਪਾਸੇ ਇਕਾਂਤ ਸਥਾਨ 'ਤੇ ਡੇਰਾ ਲਗਾਇਆ ਅਤੇ ਪ੍ਰਭੂ ਬੰਦਗੀ ਅਤੇ ਤਪੱਸਿਆ ਨਾਲ ਰੂਹਾਨੀਅਤ ਤੇ ਅਧਿਆਤਮਿਕਤਾ ਦਾ ਕੇਂਦਰ ਨਿਰਮਲ ਆਸ਼ਰਮ ਸਥਾਪਤ ਕੀਤਾ ਸੀ, ਜੋ ਅੱਜਕਲ੍ਹ ਡੇਰਾ ਬਾਬਾ ਲਾਭ ਸਿੰਘ ਪਿੰਡ ਬੱਸੀਆਂ ਨਾਲ ਜਾਣਿਆ ਜਾਂਦਾ ਹੈ। ਸੰਤ ਮਹਾਂ ਸਿੰਘ ਜ਼ਿਆਦਾ ਸਮਾਂ ਪ੍ਰਮਾਤਮਾ ਬੰਦਗੀ ਜਾਂ ਬਾਕੀ ਸਮਾਂ ਸੰਗਤ ਦੀ ਸੇਵਾ ਵਿਚ ਗੁਜ਼ਾਰਦੇ ਸਨ। ਉਹ ਥੋੜ੍ਹਾ ਖਾਂਦੇ, ਥੋੜ੍ਹਾ ਬੋਲਦੇ, ਥੋੜ੍ਹਾ ਸੌਂਦੇ ਅਤੇ ਸਾਦਗੀ ਤੇ ਸੰਜਮ ਭਰੇ ਜੀਵਨ ਨਾਲ ਸਫ਼ਲ ਜੀਵਨ ਯਾਤਰਾ ਕਰਨ ਦੇ ਹਾਮੀ ਸਨ। ਉਨ੍ਹਾਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਜੀਵਨ ਸਫ਼ਲਾ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਜਾਨਸ਼ੀਨਾਂ 'ਚੋਂ ਮੌਜੂਦਾ ਮਹਾਂਪੁਰਸ਼ ਬਾਬਾ ਤਰਲੋਚਨ ਸਿੰਘ ਮਾਨਵਤਾ ਦੀ ਭਲਾਈ ਅਤੇ ਹਰ ਇਕ ਨੂੰ ਗੁਰਬਾਣੀ ਪੜ੍ਹਨ ਦਾ ਉਪਦੇਸ਼ ਦਿੰਦੇ ਹਨ। ਉਹ ਦ੍ਰਿੜ੍ਹਤਾ, ਵਿਸ਼ਵਾਸ ਨਾਲ ਗੁਰਬਾਣੀ ਪੜ੍ਹ ਕੇ ਅਮਲ ਕਰਨ ਅਤੇ ਤਰਕ-ਤਕਰਾਰ ਤੋਂ ਮੁਕਤ ਜੀਵਨ ਜਿਊਣ ਲਈ ਪ੍ਰੇਰਨਾਸ੍ਰੋਤ ਹਨ। ਮਹਾਂਪੁਰਸ਼ ਸੰਗਤ ਨੂੰ ਸਰੀਰਕ ਕਸ਼ਟ ਨਿਵਾਰਨ ਲਈ ਆਯੁਰਵੈਦਿਕ ਦਵਾਈਆਂ ਵੀ ਦੱਸਦੇ ਸਨ। ਸੰਤ ਬਾਬਾ ਮਹਾਂ ਸਿੰਘ ਦੀ ਯਾਦ ਵਿਚ ਸਥਾਨ ਦੇ ਗੱਦੀਨਸ਼ੀਨ ਸੰਤ ਬਾਬਾ ਤਰਲੋਚਨ ਸਿੰਘ ਦੀ ਦੇਖ-ਰੇਖ ਹੇਠ ਸਾਲਾਨਾ ਬਰਸੀ ਸਮਾਗਮ ਦੌਰਾਨ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਮਿਤੀ 6 ਜੂਨ ਸ਼ੁੱਕਰਵਾਰ ਨੂੰ ਪਾਏ ਜਾਣਗੇ। ਉਪਰੰਤ ਮਹਾਨ ਢਾਡੀ-ਕਵੀਸ਼ਰ ਦਰਬਾਰ ਸਜਾਇਆ ਜਾਵੇਗਾ। ਸਮਾਗਮ ਦੌਰਾਨ ਨਿਰਮਲੇ ਭੇਖ ਦੇ ਸਾਧੂ-ਮਹਾਂਪੁਰਸ਼ ਹਾਜ਼ਰੀਆਂ ਭਰਨਗੇ। ਇਸ ਤੋਂ ਇਲਾਵਾ ਧਾਰਮਿਕ ਸਮਾਗਮ ਦੌਰਾਨ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਵੀ ਲਗਾਇਆ ਜਾਵੇਗਾ।

-ਪ੍ਰਤੀਨਿਧ ਰਾਏਕੋਟ। ਮੋਬਾ: 98552-08507

Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾ... ਅਗਲੀ ਖ਼ਬਰ ਅਧਿਆਤਮਿਕਤਾ ਤੇ ਮਾਨਸਿਕ ਸਿਹਤ
Ad Position 24