08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਘਰ ਦਾ ਅਚਾਰ ਹੋਵੇ

Ad Position 21
No active advertisement
ਅਜੀਤ ਡੈਸਕ 03-06-2025

ਪੰਜਾਬੀਆਂ ਲਈ ਅਚਾਰ ਇਕ ਬਹੁਤ ਹੀ ਜ਼ਰੂਰੀ ਚੀਜ਼ ਹੈ, ਜਿਸ ਨੂੰ ਉਹ ਬੜੇ ਸ਼ੌਂਕ ਨਾਲ ਖਾਂਦੇ ਹਨ। ਰੋਟੀ ਦੇ ਨਾਲ ਅਚਾਰ ਸਾਡੇ ਪੰਜਾਬੀਆਂ ਦਾ ਖਾਣੇ ਦਾ ਜ਼ਰੂਰੀ ਹਿੱਸਾ ਹੈ। ਅਚਾਰ ਦੇ ਗੁਣ ਵੀ ਬਹੁਤ ਹਨ। ਅਚਾਰ ਵਿਚ ਅਜਵੈਣ, ਹਿੰਗ, ਲਸਣ, ਅਦਰਕ, ਸਰੋਂ ਦਾ ਤੇਲ ਤੇ ਹੋਰ 20 ਤਰ੍ਹਾਂ ਦੇ ਮਸਾਲੇ ਜਿਵੇਂ ਕਲੌਂਜੀ, ਸੌਂਫ ਆਦਿ। ਇਹ ਚੀਜ਼ਾਂ ਅਚਾਰ ਨੂੰ ਬਹੁਤ ਹੀ ਸਵਾਦਿਸ਼ਟ ਬਣਾਉਂਦੀਆਂ ਹਨ। ਇਕੱਲਾ ਸਵਾਦਿਸ਼ਟ ਹੀ ਨਹੀਂ, ਇਹ ਸਿਹਤ ਲਈ ਵੀ ਬਹੁਤ ਗੁਣਕਾਰੀ ਹਨ ਅਤੇ ਪੇਟ ਦੀਆਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਅਚਾਰ ਦੀ ਇਕ ਹੋਰ ਖ਼ਾਸੀਅਤ ਹੈ, ਕਿ ਇਹ ਦੇਰ ਤੱਕ ਰਹਿੰਦਾ ਹੈ ਤੇ ਖ਼ਰਾਬ ਨਹੀਂ ਹੁੰਦਾ। ਕਈ ਵਾਰ ਤਾਂ ਇਹ ਪੁਰਾਣਾ ਹੋਣ ਦੇ ਨਾਲ-ਨਾਲ ਹੋਰ ਗੁਣਕਾਰੀ ਵੀ ਬਣ ਜਾਂਦਾ ਹੈ। ਜਦੋਂ ਕਿਤੇ ਦੂਰ ਸਫ਼ਰ 'ਤੇ ਜਾਣਾ ਹੋਵੇ ਤਾਂ ਅਜਵੈਣ ਦੇ ਪਰੌਂਠਿਆਂ ਵਿਚ ਅੰਬ ਦਾ ਅਚਾਰ ਰੱਖ ਕੇ ਲੈ ਜਾਓ ਅਤੇ ਮੌਜ ਨਾਲ ਪਰੌਂਠੇ ਖਾਂਦੇ ਰਹੋ। ਅਸੀਂ ਵੀ ਆਪਣੇ ਲੰਮੇ ਸਫ਼ਰਾਂ ਵਿਚ ਜਦੋਂ ਦੂਰ-ਦੁਰਾਡੀਆਂ ਥਾਵਾਂ 'ਤੇ ਜਾਣਾ ਹੁੰਦਾ ਹੈ ਤਾਂ ਇੰਝ ਹੀ ਕਰਦੇ ਹਾਂ। ਅਚਾਰ ਕਈ ਚੀਜ਼ਾਂ ਦਾ ਬਣਦਾ ਹੈ। ਸਾਡੇ ਪੰਜਾਬ ਵਿਚ ਬਹੁਤ ਸਾਰੇ ਅਚਾਰ ਇਹੋ ਜਿਹੇ ਵੀ ਹਨ, ਜੋ ਸਾਡੀ ਇੱਥੋਂ ਦੀ ਉਪਜ ਹਨ ਜਿਵੇਂ ਅੰਬ, ਨਿੰਬੂ ਤਾਂ ਆਮ ਹੀ ਹੁੰਦੇ ਹਨ, ਅਸੀਂ ਤੁੱਕਿਆਂ ਦਾ ਅਚਾਰ, ਲਸੂੜਿਆਂ ਦਾ ਅਚਾਰ, ਕਰੌਂਦਿਆਂ ਦਾ ਅਚਾਰ, ਡੇਲਿਆਂ ਦਾ ਅਚਾਰ, ਔਲਿਆਂ ਦਾ ਅਚਾਰ ਆਦਿ ਵੀ ਬਣਾ ਕੇ ਖਾਂਦੇੇ ਹਾਂ। ਇਸੇ ਤਰ੍ਹਾਂ ਹੀ ਅਸੀਂ ਹਲਦੀ ਦਾ ਅਚਾਰ ਵੀ ਬਣਾ ਲੈਂਦੇ ਹਾਂ। ਅੱਜ-ਕੱਲ੍ਹ ਦੇ ਮੌਸਮ ਵਿਚ ਲਸੂੜੇ ਅਜਿਹੀ ਹਾਲਤ ਵਿਚ ਹਨ ਕਿ ਉਨ੍ਹਾਂ ਦਾ ਅਚਾਰ ਪਾਇਆ ਜਾ ਸਕਦਾ ਹੈ। ਪੱਕੇ ਲਸੂੜੇ ਖਾਣ ਲਈ ਤਾਂ ਭਾਵੇਂ ਸਵਾਦ ਹੁੰਦੇ ਹਨ ਪਰ ਉਨ੍ਹਾਂ ਦਾ ਅਚਾਰ ਨਹੀਂ ਬਣਦਾ। ਸੋ ਮੌਕਾ ਹੈ ਪੰਜਾਬੀਓ ਕਿ ਇਸ ਵੇਲੇ ਤੁੱਕੇ ਵੀ ਮਿਲ ਜਾਣਗੇ, ਲਸੂੜੇ ਵੀ ਮਿਲ ਜਾਣਗੇ, ਥੋੜ੍ਹੇ ਦਿਨਾਂ ਤੱਕ ਕਰੌਂਦੇ ਵੀ ਮਿਲਣੇ ਸ਼ੁਰੂ ਹੋ ਜਾਣਗੇ ਤੇ ਨਾਲ ਦੀ ਨਾਲ ਹੀ ਤੁਹਾਨੂੰ ਔਲੇ ਵੀ ਮਿਲਣੇ ਸ਼ੁਰੂ ਹੋ ਜਾਣਗੇ। ਅਚਾਰ ਪਾਓ ਤੇ ਮੌਜ ਨਾਲ ਖਾਓ। ਨਾਲੇ ਤਾਂ ਵਿਰਾਸਤੀ ਚੀਜ਼ਾਂ ਚੱਖੋਗੇ ਤੇ ਨਾਲੇ ਆਪਣੀ ਸਿਹਤ ਠੀਕ ਰੱਖੋਗੇ।

ਮੋਬਾ:+919815945018,
janmeja@gmail.com

Ad Position 22
No active advertisement
ਪਿਛਲੀ ਖ਼ਬਰ ਅਜੋਕੀ ਪੀੜ੍ਹੀ ਨੂੰ ਆਪਣੇ ਹੱਕਾਂ ਬਾਰੇ ਤਾਂ ਪਤਾ ਹੈ ਪਰ ਫ਼ਰਜ਼ਾਂ ਬਾਰੇ ਨਹੀਂ। ਖੁਸ਼ਵੰਤ ਸਿੰਘ ਅਗਲੀ ਖ਼ਬਰ ਗਰਮੀ ਦੇ ਮੌਸਮ ਵਿਚ ਫ਼ਲਦਾਰ ਬੂਟਿਆਂ ਦੀ ਦੇਖਭਾਲ ਜ਼ਰੂਰੀ
Ad Position 24