ਲਾ ਪਰਾਲੀ ਨੂੰ ਅੱਗ, ਦੱਸ ਕੀ ਖੱਟਿਆ ਵੇ,
ਬਦਨਾਮੀ ਦਾ ਦਾਗ਼ ਹੀ ਬਸ ਤੂੰ ਵੱਟਿਆ ਵੇ।
ਮਿੱਤਰ ਕੀੜੇ, ਪੰਛੀ ਸਭ ਇਸ ਫੂਕੇ ਵੇ,
ਏਸ ਅੱਗ ਨੇ ਨਾਸ ਮਿੱਟੀ ਦਾ ਪੱਟਿਆ ਵੇ।
ਇਹ ਅੱਗ ਪਰਾਲੀ ਵਾਲੀ ਖਾ ਗਈ ਬੂਟੇ ਵੇ,
ਦੱਸ ਕਾਹਨੂੰ ਰਾਗ, ਅੱਗ ਦਾ ਰੱਟਿਆ ਵੇ।
ਇਸ ਅੱਗ ਵਿਚ ਨੇ ਝੁਲਸੇ ਬੱਚੜੇ ਮਾਂਵਾਂ ਦੇ,
ਖ਼ਬਰਾਂ ਨੇ ਵੀ ਛੱਜ ਪਾ ਤੈਨੂੰ ਛੱਟਿਆ ਵੇ।
ਕਰਨੀ ਸੀ ਤੂੰ ਰਾਖੀ, ਮਿੱਟੀ, ਵਾਯੂ ਦੀ,
ਇਨ੍ਹਾਂ ਖ਼ਾਤਰ ਕਿਉਂ ਨਾ ਸੱਜਣਾ ਡਟਿਆ ਵੇ।
ਛੱਡ ਦੇ ਲੜ ਹੁਣ ਰਹਿੰਦ-ਖੂੰਹਦ ਨੂੰ ਸਾੜਨ ਦਾ
ਇਸੇ ਲੜ ਨੇ ਅਰਸ਼ੋਂ, ਫ਼ਰਸ਼ੀਂ ਸੁੱਟਿਆ ਵੇ।
-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ । ਮੋਬਾ: 97816-46008