14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

'ਲੈਬ ਟੂ ਲੈਂਡ' ਦੇ ਮੰਤਰ ਨੂੰ ਸਾਕਾਰ ਕਰੇਗਾ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ'

Ad Position 21
No active advertisement
ਅਜੀਤ ਡੈਸਕ 02-06-2025

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਖੇਤੀਬਾੜੀ ਲਗਾਤਾਰ ਤਰੱਕੀ ਵੱਲ ਵਧ ਰਹੀ ਹੈ। ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਕਿਸਾਨ ਭਲਾਈ ਨੂੰ ਸਮਰਪਿਤ ਇਤਿਹਾਸਕ ਫ਼ੈਸਲਿਆਂ ਨੇ ਸਾਡੇ ਕਿਸਾਨ ਭਰਾਵਾਂ ਤੇ ਭੈਣਾਂ ਨੂੰ ਖ਼ੁਸ਼ਹਾਲ ਅਤੇ ਸਮਰੱਥ ਬਣਾਇਆ ਹੈ, ਨਾਲ ਹੀ 'ਵਿਕਸਿਤ ਭਾਰਤ' ਦੇ ਵਿਸ਼ਾਲ ਸੰਕਲਪ ਨੂੰ ਨਵੀਂ ਮਜ਼ਬੂਤੀ ਦਿੱਤੀ ਹੈ। ਅੱਜ ਸਾਡੇ ਅੰਨਦਾਤਾ ਨਾ ਸਿਰਫ਼ ਦੇਸ਼ ਦੀ ਖ਼ੁਰਾਕ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਨ, ਸਗੋਂ ਦੁਨੀਆ ਦੇ ਕਈ ਦੇਸ਼ਾਂ ਨੂੰ ਖ਼ੁਰਾਕ ਪਦਾਰਥ (ਅਨਾਜ) ਨਿਰਯਾਤ ਕਰ ਕੇ ਭਾਰਤ ਦਾ ਮਾਣ ਵਧਾ ਰਹੇ ਹਨ। ਖੇਤੀਬਾੜੀ ਵਿਕਸਿਤ ਅਤੇ ਕਿਸਾਨ ਆਤਮ ਨਿਰਭਰ ਬਣਨ, ਲੈਬ ਵਿਚ ਹੋਣ ਵਾਲੀਆਂ ਖੋਜਾਂ ਸਹੀ ਸਮੇਂ 'ਤੇ ਖੇਤਾਂ ਤੱਕ ਪਹੁੰਚਣ, ਇਸੇ ਟੀਚੇ ਨੂੰ ਲੈ ਕੇ ਹੀ ਅਸੀਂ ਸੂਬਿਆਂ ਨਾਲ ਮਿਲ ਕੇ 'ਇਕ ਰਾਸ਼ਟਰ-ਇਕ ਖੇਤੀਬਾੜੀ-ਇਕ ਟੀਮ' ਵਜੋਂ ਕੰਮ ਕਰ ਰਹੇ ਹਾਂ। ਦੇਸ਼ ਦੀ ਖ਼ੁਸ਼ਹਾਲੀ ਦਾ ਆਧਾਰ ਖੇਤੀਬਾੜੀ ਤੇ ਕਿਸਾਨ ਹਨ। ਸਾਡੇ ਖੇਤੀਬਾੜੀ ਵਿਗਿਆਨੀ ਨਵੀਂ ਤਕਨਾਲੋਜੀ, ਉੱਨਤ ਬੀਜਾਂ, ਖਾਦਾਂ ਆਦਿ ਨਾਲ ਘੱਟ ਲਾਗਤ 'ਤੇ ਫ਼ਸਲ ਉਤਪਾਦਨ ਵਧਾਉਣ ਵਿਚ ਲੱਗੇ ਹੋਏ ਹਨ। ਸਾਡੇ ਵਿਗਿਆਨੀਆਂ ਦੀ ਖੋਜ ਕਿਸਾਨਾਂ ਤੱਕ ਸਹੀ ਸਮੇਂ 'ਤੇ ਪਹੁੰਚੇ, ਉਨ੍ਹਾਂ ਨੂੰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ, ਮਿੱਟੀ ਦੇ ਪੌਸ਼ਟਿਕ ਤੱਤਾਂ, ਖਾਦਾਂ ਦੀ ਸਹੀ ਮਾਤਰਾ ਸਮੇਤ ਖੇਤੀਬਾੜੀ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਜਾ ਸਕੇ, ਇਸ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ 29 ਮਈ ਤੋਂ 12 ਜੂਨ ਤੱਕ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ' ਸ਼ੁਰੂ ਕੀਤਾ ਹੋਇਆ ਹੈ, ਜਿਸ ਰਾਹੀਂ ਦੇਸ਼ ਦੇ 700 ਤੋਂ ਵੱਧ ਜ਼ਿਲ੍ਹਿਆਂ ਦੇ ਲਗਭਗ 65 ਹਜ਼ਾਰ ਪਿੰਡਾਂ ਵਿਚ ਵਿਗਿਆਨੀਆਂ ਦੀਆਂ 2170 ਟੀਮਾਂ ਪਹੁੰਚਣਗੀਆਂ। ਇਸ ਦੌਰਾਨ ਲਗਭਗ 1.5 ਕਰੋੜ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਖੇਤੀਬਾੜੀ ਨੂੰ ਵਿਕਸਿਤ ਬਣਾਉਣਾ ਅਤੇ ਕਿਸਾਨਾਂ ਦਾ ਜੀਵਨ ਬਦਲਣਾ ਸਾਡੀ ਸਰਵਉੱਚ ਤਰਜੀਹ ਹੈ। 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ' ਕੋਈ ਰਸਮ ਨਹੀਂ, ਸਗੋਂ ਕਿਸਾਨਾਂ ਦੇ ਜੀਵਨ ਵਿਚ ਖ਼ੁਸ਼ਹਾਲੀ ਲਿਆਉਣ ਦਾ ਮਹਾਯੱਗ ਹੈ। ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਦੇ ਵਿਗਿਆਨੀ, ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਸੂਬਿਆਂ ਦੇ ਖੇਤੀਬਾੜੀ ਵਿਭਾਗ, ਖੇਤੀਬਾੜੀ ਯੂਨੀਵਰਸਿਟੀਆਂ ਤੇ ਹੋਰ ਸੰਬੰਧਿਤ ਸੰਸਥਾਵਾਂ ਇਕਜੁੱਟ ਹੋ ਕੇ ਇਕ ਟੀਮ ਵਜੋਂ 'ਵਿਕਸਿਤ ਖੇਤੀਬਾੜੀ ਅਤੇ ਸਮਰੱਥ ਕਿਸਾਨ' ਦੇ ਟੀਚੇ ਵੱਲ ਵਧਣਗੇ। ਇਹ ਅਭਿਯਾਨ ਪ੍ਰਧਾਨ ਮੰਤਰੀ ਦੇ 'ਲੈਬ ਟੂ ਲੈਂਡ' ਦੇ ਮੰਤਰ ਨੂੰ ਸਾਕਾਰ ਕਰ ਕੇ ਕਿਸਾਨਾਂ ਦੀ ਕਿਸਮਤ ਅਤੇ ਭਾਰਤੀ ਖੇਤੀਬਾੜੀ ਦੀ ਤਸਵੀਰ ਨੂੰ ਬਦਲੇਗਾ। ਵਿਗਿਆਨੀ ਪਿੰਡਾਂ ਵਿਚ ਜਾ ਕੇ ਲੈਬ ਵਿਚ ਹੋਣ ਵਾਲੀਆਂ ਖੋਜਾਂ ਦੀ ਜਾਣਕਾਰੀ ਕਿਸਾਨਾਂ ਨੂੰ ਦੇਣਗੇ। ਨਾਲ ਹੀ ਕਿਸਾਨਾਂ ਦੇ ਤਜਰਬੇ ਖੇਤੀਬਾੜੀ ਖੋਜ ਵਿਚ ਵਰਤੇ ਜਾਣਗੇ। ਸਾਡੇ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ' ਦੇ ਯਤਨਾਂ ਅਤੇ ਕਿਸਾਨਾਂ ਦੀ ਅਣਥੱਕ ਮਿਹਨਤ ਨਾਲ ਜੇਕਰ ਇਕ ਹੈਕਟੇਅਰ ਵਿਚ ਇਕ ਕੁਇੰਟਲ ਉਤਪਾਦਨ ਵੀ ਵਧਦਾ ਹੈ ਤਾਂ ਦੇਸ਼ ਭਰ ਵਿਚ ਅਨਾਜ (ਖ਼ੁਰਾਕ) ਉਤਪਾਦਨ ਵੱਡੇ ਪੱਧਰ 'ਤੇ ਵਧਾਉਣ ਵਿਚ ਅਸੀਂ ਸਫ਼ਲ ਹੋਵਾਂਗੇ।
ਖੇਤੀਬਾੜੀ ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਲਗਭਗ 50 ਫ਼ੀਸਦੀ ਆਬਾਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀ 'ਤੇ ਹੀ ਨਿਰਭਰ ਹੈ। ਇਹ ਖੇਤਰ ਕੁੱਲ ਘਰੇਲੂ ਉਤਪਾਦਨ (ਜੀ.ਡੀ.ਪੀ.) 'ਚ ਲਗਭਗ 18 ਫ਼ੀਸਦੀ ਦਾ ਯੋਗਦਾਨ ਪਾਉਂਦਾ ਹੈ। ਭਾਰਤ ਤੇਜ਼ੀ ਨਾਲ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ, ਜਿਸ ਵਿਚ ਵਿਕਸਿਤ ਖੇਤੀਬਾੜੀ ਤੇ ਖ਼ੁਸ਼ਹਾਲ ਕਿਸਾਨ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਬੀਤੇ 11 ਵਰ੍ਹਿਆਂ 'ਚ ਕਿਸਾਨਾਂ ਨੂੰ ਸਮਰੱਥ ਬਣਾਉਣ ਲਈ ਸਰਕਾਰ ਨੇ ਬੀਜ ਤੋਂ ਬਾਜ਼ਾਰ ਤੱਕ ਹਰ ਉਹ ਫ਼ੈਸਲਾ ਲਿਆ ਹੈ, ਜੋ ਕਿਸਾਨਾਂ ਲਈ ਖੇਤੀਬਾੜੀ ਨੂੰ ਹੋਰ ਆਸਾਨ ਬਣਾਏਗਾ। ਹਾਲ ਹੀ 'ਚ ਲਏ ਗਏ ਫ਼ੈਸਲੇ ਜਿਵੇਂ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦ, ਪਿਆਜ਼ ਅਤੇ ਚੌਲ ਤੋਂ ਨਿਰਯਾਤ ਡਿਊਟੀ ਹਟਾਉਣਾ, ਫ਼ਸਲਾਂ ਦੀ ਜਲਵਾਯੂ ਅਨੁਕੂਲ ਅਤੇ ਜ਼ਿਆਦਾ ਉਪਜ ਵਾਲੀਆਂ ਕਿਸਮਾਂ ਦੇ ਵਿਕਾਸ ਤੋਂ ਲੈ ਕੇ ਕਿਸਾਨ-ਅਨੁਕੂਲ ਯੋਜਨਾਵਾਂ ਦੇ ਵਿਸਥਾਰ ਤੱਕ ਮੋਦੀ ਸਰਕਾਰ ਦੀ ਤਰਜੀਹ ਵਿਚ ਹਮੇਸ਼ਾ ਕਿਸਾਨ ਭਲਾਈ ਰਹੀ ਹੈ। ਭਾਰਤ ਹਾਲ ਹੀ ਵਿਚ ਜਪਾਨ ਨੂੰ ਪਛਾੜ ਕੇ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਵਜੋਂ ਉੱਭਰਿਆ ਹੈ। ਖੇਤੀਬਾੜੀ ਉਤਪਾਦਨ ਨੂੰ ਦੇਖੀਏ ਤਾਂ ਇਸ ਵਿਚ ਇਤਿਹਾਸਕ ਵਾਧਾ ਹੋਇਆ ਹੈ। ਸਾਲ 2024-25 'ਚ ਖ਼ੁਰਾਕ ਉਤਪਾਦਨ ਦੇ 3309 ਲੱਖ ਟਨ ਤੱਕ ਪਹੁੰਚਣ ਦੀ ਉਮੀਦ ਹੈ। ਚੌਲ 1206 ਲੱਖ ਟਨ, ਕਣਕ 1154 ਲੱਖ ਟਨ ਅਤੇ ਸੋਇਆਬੀਨ 151 ਲੱਖ ਟਨ ਦੇ ਨਾਲ ਰਿਕਾਰਡ ਪੱਧਰ 'ਤੇ ਹੈ। ਸੋਇਆਬੀਨ ਦੀ ਉਤਪਾਦਕਤਾ 985 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ ਵਧ ਕੇ 1169 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਹੋ ਗਈ ਹੈ। ਬਾਗਬਾਨੀ ਖੇਤਰ 'ਚ ਵੀ ਉਤਪਾਦਨ 3621 ਲੱਖ ਟਨ ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਉਪਲਬਧੀਆਂ ਦਰਸਾਉਂਦੀਆਂ ਹਨ ਕਿ ਸਾਡੇ ਕਿਸਾਨਾਂ ਦੀ ਸਖ਼ਤ ਮਿਹਨਤ, ਵਿਗਿਆਨੀਆਂ ਦੀ ਖੋਜ ਆਧਾਰਤ ਸਮਰੱਥਾ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਭਲਾਈ ਨੀਤੀਆਂ ਮਿਲ ਕੇ ਖੇਤੀਬਾੜੀ ਖੇਤਰ ਨੂੰ ਨਵੀਆਂ ਉਚਾਈਆਂ 'ਤੇ ਲਿਜਾ ਰਹੀਆਂ ਹਨ।
ਵਿਆਪਕ ਵਿਜ਼ਨ, ਸੰਪੂਰਨ ਸੋਚ, ਸਪੱਸ਼ਟ ਨੀਤੀ ਅਤੇ ਨੇਕ ਇਰਾਦਿਆਂ ਨਾਲ ਕਿਸਾਨਾਂ ਦੀ ਆਮਦਨ ਵਧੇ, ਉਨ੍ਹਾਂ ਦੇ ਪਸੀਨੇ ਦਾ ਉੱਚਿਤ ਮੁਲਾਂਕਣ ਹੋਵੇ ਅਤੇ ਉਹ ਆਤਮ ਨਿਰਭਰ ਬਣ ਸਕਣ, ਇਸ ਦੇ ਲਈ ਕੇਂਦਰ ਸਰਕਾਰ ਨੇ 6 ਫਾਰਮੂਲੇ ਦੀ ਰਣਨੀਤੀ ਬਣਾਈ ਹੈ। ਉਤਪਾਦਨ ਵਧਾਉਣ, ਉਤਪਾਦਨ ਦੀ ਲਾਗਤ ਘਟਾਉਣ, ਉਤਪਾਦਨ ਦਾ ਠੀਕ ਭਾਅ ਦੇਣ, ਕੁਦਰਤੀ ਆਫ਼ਤਾਂ 'ਚ ਉੱਚਿਤ ਰਾਹਤ ਰਾਸ਼ੀ ਦੇਣ, ਖੇਤੀਬਾੜੀ ਦੀ ਵਿਭਿੰਨਤਾ ਅਤੇ ਕੁਦਰਤੀ ਖੇਤੀਬਾੜੀ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।
ਮੇਰੀ ਕਿਸਾਨਾਂ ਨੂੰ ਸਲਾਹ ਹੈ ਕਿ ਉਹ ਸਾਰੇ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ' ਨਾਲ ਜੁੜਨ ਤੇ ਇਸ ਦਾ ਲਾਭ ਉਠਾਉਣ ਅਤੇ ਵਿਗਿਆਨੀਆਂ ਦੀਆਂ ਸਲਾਹਾਂ ਮੰਨ ਕੇ ਆਪਣੀ ਖੇਤੀਬਾੜੀ ਨੂੰ ਉੱਨਤ ਕਰਨ। ਉਤਪਾਦਨ ਵਧੇ, ਲਾਗਤ ਘਟੇ ਅਤੇ ਕਿਸਾਨਾਂ ਨੂੰ ਲਾਭ ਹੋਵੇ, ਇਹੀ ਵਿਕਸਿਤ ਖੇਤੀਬਾੜੀ ਦਾ ਇਹ ਮਹਾਯੱਗ ਹੈ, ਜੋ ਵਿਕਸਿਤ ਭਾਰਤ ਦਾ ਆਧਾਰ ਬਣੇਗਾ।

-ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ।

Ad Position 22
No active advertisement
ਪਿਛਲੀ ਖ਼ਬਰ ਖੇਤੀ ਲਈ ਢੁਕਵੇਂ ਭਾਅ ਕਿਵੇਂ ਮਿੱਥੇ ਜਾਣ? ਅਗਲੀ ਖ਼ਬਰ ਸੁਪਰੀਮ ਕੋਰਟ 'ਚ ਸਟਾਲਿਨ ਨੂੰ ਫਿਰ ਮਿਲੀ ਜਿੱਤ
Ad Position 24