ਪੋਹ ਦੀ ਇਕ ਠਰੀ ਹੋਈ ਸਵੇਰ, ਮੰੂਹ ਹਨੇਰਾ ਜਿਹਾ ਅਜੇ ਕਾਫੀ ਸੀ | ਧੁੰਦ ਦੀ ਸੰਘਣੀ ਚਾਦਰ ਚੁਫੇਰੇ ਪਸਰੀ ਹੋਈ, ਜਿਵੇਂ ਅਮਰਵੇਲ ਨੇ ਦਰੱਖਤ ਨੂੰ ਕਲਾਵਾ ਮਾਰਿਆ ਹੋਵੇ | ਰੋਜ਼ਾਨਾ ਦੀ ਤਰ੍ਹਾਂ ਮੈਂ ਨਹਿਰ 'ਤੇ ਸੈਰ ਕਰਨ ਲਈ ਨਿਕਲਿਆ | ਨਹਿਰ 'ਤੇ ਸੁੱਕੇ ਰੁੱਖਾਂ ਦੀ ਸਰਕਾਰੀ ਵਾਢ ਲੱਗੀ ਹੋਈ ਸੀ | ਕਸ਼ਮੀਰੀ ਮਜ਼ਦੂਰ ਕੜਕ ਦੀ ਠੰਢ ਵਿਚ ਵੱਢੇ ਹੋਏ ਰੁੱਖਾਂ ਦੇ ਟੋਟਿਆਂ ਨੂੰ ਟਰਾਲੀ ਵਿਚ ਭਰ ਰਹੇ ਸਨ, ਕੁਝ ਲਾਗੇ ਹੀ ਖੁੱਲ੍ਹੇ ਅਸਮਾਨ ਥੱਲੇ ਲੱਕੜਾਂ ਦੀ ਅੱਗ ਸੇਕ ਰਹੇ ਸਨ | ਮੈਂ ਰੁਕ ਉਨ੍ਹਾਂ ਵੱਲ ਵੇਖ ਕੇ ਬੋਲਿਆ, 'ਭਾਈਜਾਨ ਸਰਦੀ ਬਹੁਤ ਹੈ, ਜ਼ਰਾ ਦੇਖ ਕਰ', ਤਾਂ ਅੱਗੋਂ ਕਸ਼ਮੀਰੀ ਮਜ਼ਦੂਰ ਬੋਲਿਆ, 'ਸਰਦਾਰ ਜੀ ਇਸ ਸੇ ਜ਼ਿਆਦਾ ਸਰਦੀ ਤੋ ਹਮਾਰੇ ਕਸ਼ਮੀਰ ਮੇਂ ਹੈ |' ਉਹਦੀ ਗੱਲ ਸੁਣ ਮੈਂ ਨਿਰੁੱਤਰ ਹੋ ਅੱਗੇ ਤੁਰ ਪਿਆ |
ਮੈਂ ਇਨ੍ਹਾਂ ਕਸ਼ਮੀਰੀ ਮਜ਼ਦੂਰਾਂ ਤੇ ਸਾਡੇ ਪੰਜਾਬੀ ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਵਿਚਲੇ 'ਅੰਤਰ' ਵਿਚ ਉਲਝਿਆ ਘਰ ਨੂੰ ਵਾਪਸ ਮੁੜ ਪਿਆ ਸੀ |
-ਪਿੰਡ ਤੇ ਡਾਕ: ਦੱਧਾਹੂਰ, ਤਹਿ, ਰਾਏਕੋਟ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 98156-88236