22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੰਡੇ ਦਾ ਕੰਡਾ ਪਿਆਸਾ ਕਾਂ

ਕੰਡੇ ਦਾ ਕੰਡਾ ਪਿਆਸਾ ਕਾਂ

Ad Position 21
No active advertisement
ਅਜੀਤ ਡੈਸਕ 23-08-2026

ਪਿਆਸੇ ਕਾਂ ਦੀ ਕਹਾਣੀ ਸਾਰਿਆਂ ਨੇ ਪੜ੍ਹੀ-ਸੁਣੀ ਹੋਵੇਗੀ ਪਰ ਇਹ ਕਹਾਣੀ ਅੱਜ ਦੇ ਕਾਂ ਦੀ ਹੈ | ਹੋਇਆ ਕੀ ਬਈ ਇਕ ਕਾਂ ਨੂੰ ਬਹੁਤ ਪਿਆਸ ਲੱਗੀ ਤੇ ਉਹ ਧਰਤੀ 'ਤੇ ਵੇਖਣ ਲੱਗਾ ਕੋਈ ਟੋਏ ਟਿੱਬੇ 'ਚ ਜਾਂ ਕਿਸੇ ਇਨਸਾਨ ਨੇ ਪਾਣੀ ਭਰ ਕੇ ਰੱਖਿਆ ਹੋਵੇ ਪਰ ਕਿੱਥੇ? ਪਰ ਕਿਸੇ ਨੇ ਕਿਤੇ ਕੋਈ ਪਾਣੀ ਨਹੀਂ ਰੱਖਿਆ ਸੀ ਤੇ ਨਾ ਹੀ ਪਾਣੀ ਕਿਸੇ ਟੋਏ-ਟਿੱਬੇ 'ਚ ਖੜ੍ਹਾ ਸੀ | ਇਸ ਦੌਰਾਨ ਉਸ ਦੀ ਨਜ਼ਰ ਇਕ ਘੜੇ 'ਤੇ ਪਈ ਜਿਹੜਾ ਇਕ ਖੇਤ ਦੇ ਕਿਨਾਰੇ 'ਤੇ ਪਿਆ ਸੀ | ਉਸ ਨੇ ਘੜੇ ਕੋਲ ਜਾ ਕੇ ਵੇਖਿਆ ਤਾਂ ਉਸ ਵਿਚ ਥੋੜ੍ਹਾ ਜਿਹਾ ਪਾਣੀ ਸੀ ਤਾਂ ਕਾਂ ਨੂੰ ਵੀ ਆਪਣੇ ਲਗੜ ਦਾਦੇ ਦੀ ਕਹਾਣੀ ਯਾਦ | ਇਹ ਕਾਂ ਸਿਆਣਾ ਸੀ ਪਰ ਉਸ ਨੇ ਵੇਖਿਆ ਘੜੇ ਕੋਲ ਇੱਟਾਂ ਦੀ ਰੋੜੀ ਕੁੱਟੀ ਪਈ ਆ ਜੇ ਘੜੇ 'ਚ ਸੁੱਟੀ ਤਾਂ ਇਹ ਰੋੜੀ ਸਾਰਾ ਪਾਣੀ ਪੀ ਜਾਊ | ਉਸ ਨੇ ਆਪਣੀ ਚੁੰਝ ਨਾਲ ਰੋੜੀ ਚੁੱਕ ਕੇ ਉੱਚਾ ਉੱਡਿਆ ਤੇ ਇਹ ਰੋੜੀ ਘੜੇ 'ਤੇ ਦੋ-ਤਿੰਨ ਵਾਰ ਸੁੱਟੀ ਬਈ ਘੜਾ ਟੁੱਟ ਜਾਵੇ ਪਰ ਗੱਲ ਨਹੀਂ ਬਣੀ | ਉਸ ਨੇ ਦੂਰ ਵੇਖਿਆ ਬੱਚਿਆਂ ਦੇ ਖੇਡਣ ਦੀ ਆਵਾਜ਼ ਆ ਰਹੀ ਸੀ ਹੁਣ ਕਾਂ ਦਾ ਇਕੋ ਟਾਰਗੇਟ ਸੀ ਕਿਵੇਂ ਨਾ ਕਿਵੇਂ ਘੜੇ ਨੂੰ ਤੋੜਿਆ ਜਾਵੇ ਤੇ ਪਿਆਸ ਬੁਝਾਈ ਜਾਵੇ ਤੇ ਉਹ ਖੇਡ ਰਹੇ ਬੱਚਿਆਂ ਕੋਲ ਗਿਆ ਤੇ ਜਾ ਕੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ ਤਾਂ ਬੱਚੇ ਉਸ ਵੱਲ ਵੇਖਣ | ਇਕ ਬੱਚੇ ਕੋਲ ਇਕ ਗੁਲੇਲ ਸੀ, ਉਸ ਨੇ ਕਾਂ ਦੇ ਗੁਲੇਲ 'ਚ ਰੋੜੀ ਪਾ ਕੇ ਨਿਸ਼ਾਨਾ ਮਾਰਿਆ | ਕਾਂ ਦੀ ਸਕੀਮ ਕਾਮਯਾਬ ਸੀ ਉਸ ਨੇ ਹੋਰ ਰੌਲਾ ਪਾਇਆ ਤਾਂ ਉਨ੍ਹਾਂ ਬੱਚਿਆਂ ਨੂੰ ਹੌਲ਼ੀ-ਹੌਲ਼ੀ ਘੜੇ ਕੋਲ ਲੈ ਆਇਆ ਤਾਂ ਘੜੇ 'ਤੇ ਬੈਠ ਕੇ ਉੱਚੀ ਉੱਚੀ ਰੌਲਾ ਪਾਈ ਜਾਵੇ ਤਾਂ ਉਸ ਬੱਚੇ ਨੇ ਇਕ ਵੱਡੀ ਪਠਾਨਕੋਟ ਵਾਲੀ ਗੋਲ ਬਜਰੀ ਨਾਲ ਕਾਂ ਦਾ ਨਿਸ਼ਾਨਾ ਲਗਾਇਆ ਤਾਂ ਨਿਸ਼ਾਨਾ ਸਿੱਧਾ ਘੜੇ 'ਤੇ ਲੱਗਾ ਤੇ ਘੜਾ ਟੁੱਟ ਗਿਆ ਤੇ ਕਾਂ ਨੇ ਛੇਤੀ ਛੇਤੀ ਪਾਣੀ ਪੀਤਾ ਤੇ ਕਾਂ-ਕਾਂ ਕਰਕੇ ਬੱਚਿਆਂ ਦਾ ਥੈਂਕਯੂ ਕੀਤਾ | ਇਹ ਸਾਰਾ ਕੁਝ ਮੋਗੇ ਵਾਲਾ ਕੰਡਾ ਵੇਖ ਰਿਹਾ ਸੀ ਤਾਂ ਉਸਨੇ ਕਾਂ ਨੂੰ ਪੁੱਛਿਆ “ਉਏ ਭਲਿਆ ਮਾਨਸਾ ਜੇ ਕਿਤੇ ਤੇਰੇ ਨਿਸ਼ਾਨਾ ਸਹੀ ਲੱਗ ਜਾਂਦਾ ਤੇ ਜੇ ਤੇਰੀ ਜਾਨ ਚਲੀ ਜਾਂਦੀ ਤਾਂ ਫਿਰ |”ਤਾਂ ਕਾਂ ਨੇ ਕਿਹਾ 'ਇਹ ਇੰਡੀਆ ਕੰਡਾ ਸਾਹਬ ਜੇ ਇੰਡੀਆ 'ਚ ਰਹਿਣੈ ਰਿਸਕ ਤਾਂ ਲੈਣਾ ਹੀ ਪੈਣਾ', ਕਾਂ ਏਨਾ ਕਹਿ ਕੇ ਉੱਡ ਗਿਆ |
ਮਾਰਲ-ਇਸ ਕਹਾਣੀ ਦਾ ਮਾਰਲ ਇਹ ਹੈ ਕਿ ਆਪਣੀ ਹਿੰਮਤ, ਸੂਝ-ਬੂਝ ਨਾਲ ਆਪਣਾ ਕੰਮ ਕਰੋ, ਯੇ ਇੰਡੀਆ ਹੈ |
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ਮੋਗਾ |

ਮੋਬਾਈਲ : 098557-35666

Ad Position 22
No active advertisement
ਪਿਛਲੀ ਖ਼ਬਰ 23-09-2026 ਅਗਲੀ ਖ਼ਬਰ ਗੱਲਾਂ ਵਿਚੋਂ ਗੱਲ ਸੁਣੀਂਦੀ
Ad Position 24