
|• ਮੈਨੂੰ ਅਲਵਿਦਾ ਨਾ ਕਹੋ, ਮੇਰਾ ਜਿਊਣਾ ਜ਼ਰੂਰੀ ਹੈ |
• ਧਰਤੀ ਦੇ ਸੰਤੁਲਨ ਲਈ ਰੁੱਖਾਂ ਦਾ ਹੋਣਾ ਜ਼ਰੂਰੀ ਹੈ |
• ਪੀਣ ਯੋਗ ਪਾਣੀ ਲਈ ਹਿਮਨਦਾਂ ਦਾ ਹੋਣਾ ਜ਼ਰੂਰੀ ਹੈ |
• ਦਿਲਾਂ ਦੀ ਸਾਂਝ ਲਈ ਸੱਚੇ ਦੋਸਤ ਦਾ ਹੋਣਾ ਜ਼ਰੂਰੀ ਹੈ |
• ਹਰ ਸਵੇਰ ਦੇ ਉਜਾਲੇ ਲਈ ਸੂਰਜ ਦਾ ਹੋਣਾ ਜ਼ਰੂਰੀ ਹੈ |
• ਸੱਚ ਦੀ ਬੁਲੰਦੀ ਲਈ ਇਖ਼ਲਾਕ ਦਾ ਹੋਣਾ ਜ਼ਰੂਰੀ ਹੈ |
• ਜ਼ਿੰਦਗੀ ਨੂੰ ਅਰਥ ਦੇਣ ਲਈ ਮਕਸਦ ਦਾ ਹੋਣਾ ਜ਼ਰੂਰੀ ਹੈ |
• ਕਾਮਯਾਬੀ ਹਾਸਿਲ ਕਰਨ ਲਈ ਮਿਹਨਤੀ ਹੋਣਾ ਜ਼ਰੂਰੀ ਹੈ |
-ਸੂਰਿਆ ਸਿਟੀ, ਸਿਵਲ ਹਸਪਤਾਲ ਦੇ ਨੇੜੇ, ਤਪਾ ਮੰਡੀ, ਜ਼ਿਲ੍ਹਾ ਬਰਨਾਲਾ | ਮੋਬਾਈਲ : 82642-05775
nitikagarg3240gmail.com