11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜ਼ੁਬੀਨ ਗਰਗ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025

ਗੁਹਾਟੀ, 23 ਸਤੰਬਰ (ਪੀ.ਟੀ.ਆਈ.)-ਗਾਇਕ ਜ਼ੁਬੀਨ ਗਰਗ ਦਾ ਅਸਾਮ ਦੇ ਗੁਹਾਟੀ ਦੇ ਬਾਹਰਵਾਰ ਕਾਮਰਕੁਚੀ ਦੇ ਸਿਲਵਨ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਵੈਦਿਕ ਭਜਨਾਂ ਦੇ ਜਾਪ ਦÏਰਾਨ ਹਜ਼ਾਰਾਂ ਲੋਕ ਮੌਜੂਦ ਸਨ | ਉਸਦੀ ਭੈਣ ਪਾਮੇ ਬੋਰਠਾਕੁਰ ਤੇ ਸੰਗੀਤਕਾਰ ਰਾਹੁਲ ਗÏਤਮ ਨੇ, ਸਲਾਮੀ ਦੇ ਵਿਚਕਾਰ ਚਿਤਾ ਨੂੰ ਅਗਨੀ ਦਿੱਤੀ | ਜ਼ੁਬੀਨ ਦੀ ਪਤਨੀ, ਗਰਿਮਾ ਸੈਕੀਆ ਗਰਗ, ਉਸ ਪਲੇਟਫਾਰਮ ਦੇ ਕਿਨਾਰੇ ਬੈਠੀ ਸੀ ਜਿੱਥੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ ਸਨ | ਗਾਇਕ ਦੀ ਦੋਸਤ ਤੇ ਕੇਂਦਰੀ ਮੰਤਰੀ ਪਬਿਤਰਾ ਮਾਰਗਰੀਟਾ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ | ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਵੀ ਇਸ ਮੌਕੇ ਮੌਜੂਦ ਰਹੇ | ਅੰਤਿਮ ਰਸਮਾਂ ਸਮੇਂ 'ਜ਼ੁਬੀਨ, ਜ਼ੁਬੀਨ' ਤੇ 'ਜੈ ਜ਼ੁਬੀਨ ਦਾ' ਵਰਗੇ ਗੂੰਜ ਉਠੇ | 19 ਸਤੰਬਰ ਨੂੰ ਸਿੰਗਾਪੁਰ 'ਚ ਸਕੂਬਾ ਡਾਈਵਿੰਗ ਕਰਦੇ ਸਮੇਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ | ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ੁਬੀਨ ਨੂੰ ਮਿ੍ਤਕ ਐਲਾਨ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆ ਪੁੱਜਣ 'ਤੇ ਸਤਵੀਰ ਸਿੰਘ ਪੱਲੀ ਝਿੱਕੀ ਦਾ ਨਿੱਘਾ ਸਵਾਗਤ <br/> ਅਗਲੀ ਖ਼ਬਰ ਟਰੱਕਿੰਗ ਉਦਯੋਗ 'ਚ ਸੰਗਠਿਤ ਅਪਰਾਧ ਦੇ ਦੋਸ਼
Ad Position 24