21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਦਿੱਲੀ ਅਦਾਲਤ ਨੇ ਲਗਾਈ ਸਰਕਾਰ ਨੂੰ ਫਿਟਕਾਰ <br/>

Ad Position 21
No active advertisement
ਅਜੀਤ ਡੈਸਕ 01-11-2025
ਨਵੀਂ ਦਿੱਲੀ, 31 ਅਕਤੂਬਰ (ਪੀ.ਟੀ.ਆਈ.)-ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਹ ਸਰਕਾਰੀ ਅਧਿਕਾਰੀਆਂ ਦੇ ਉਨ੍ਹਾਂ ਕਰਮਚਾਰੀਆਂ ਪ੍ਰਤੀ 'ਅਸੰਵੇਦਨਸ਼ੀਲ' ਰਵੱਈਏ ਨਾਲ ਅਸਹਿਮਤ ਹੈ ਜੋ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨਾਂ ਰਾਹੀਂ ਦੇਸ਼ ਨੂੰ ਮਾਨਤਾ ਅਤੇ ਸਨਮਾਨ ਦਿੰਦੇ ਹਨ | ਤਨਖਾਹ ਵਿੱਚ ਵਾਧੇ ਦੀ ਮੰਗ ਕਰਨ ਵਾਲੇ ਇਕ ਮੁੱਕੇਬਾਜ਼ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ, ਅਦਾਲਤ ਨੇ ਕਿਹਾ ਕਿ ਦੇਸ਼ ਦੀਆਂ ਸੰਸਥਾਵਾਂ ਦੇ ਰਾਜਦੂਤ ਵਜੋਂ ਸੇਵਾ ਕਰਨ ਵਾਲੇ ਖਿਡਾਰੀਆਂ ਨਾਲ ਅਜਿਹਾ ਵਿਵਹਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਤੇ ਜਨਤਕ ਸੇਵਾ 'ਚ ਮਨੋਬਲ ਵਧਾਉਣ ਲਈ ਤਿਆਰ ਕੀਤੀਆਂ ਗਈਆਂ ਯੋਜਨਾਵਾਂ ਦੇ ਉਦੇਸ਼ ਨੂੰ ਕਮਜ਼ੋਰ ਕਰਦਾ ਹੈ | ਜਸਟਿਸ ਨਵੀਨ ਚਾਵਲਾ ਤੇ ਮਧੂ ਜੈਨ ਦੇ ਬੈਂਚ ਨੇ 29 ਅਕਤੂਬਰ ਦੇ ਫੈਸਲੇ 'ਚ ਕਿਹਾ ਕਿ ਇਹ ਅਦਾਲਤ ਇਸ ਅਭਿਆਸ 'ਤੇ ਆਪਣੀ ਸਖ਼ਤ ਨਾਰਾਜ਼ਗੀ ਪ੍ਰਗਟ ਕਰਦੀ ਹੈ ਤੇ ਉਮੀਦ ਕਰਦੀ ਹੈ ਕਿ ਪਟੀਸ਼ਨਕਰਤਾ ਅਧਿਕਾਰੀ ਭਵਿੱਖ 'ਚ ਸੰਗਠਨ ਨੂੰ ਤਗਮੇ ਲਿਆਉਣ ਵਾਲੇ ਆਪਣੇ ਕਰਮਚਾਰੀਆਂ ਨਾਲ ਨਿਰਪੱਖਤਾ ਤੇ ਸਤਿਕਾਰ ਨਾਲ ਪੇਸ਼ ਆਉਣ ਤੇ ਉਨ੍ਹਾਂ ਨੂੰ ਪਹਿਲਾਂ ਹੀ ਪ੍ਰਾਪਤ ਕੀਤੀ ਮਾਨਤਾ ਲਈ ਬੇਲੋੜੀ ਮੁਕੱਦਮੇਬਾਜ਼ੀ 'ਚ ਨਾ ਘਸੀਟਣ |

Ad Position 22
No active advertisement
ਪਿਛਲੀ ਖ਼ਬਰ ਇਜ਼ਰਾਈਲ ਦੇ ਹਾਈਫਾ 'ਚ ਭਾਰਤੀ ਫਿਲਮ ਮੇਲਾ ਸ਼ੁਰੂ <br/> ਅਗਲੀ ਖ਼ਬਰ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ...
Ad Position 24