21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਇਜ਼ਰਾਈਲ ਦੇ ਹਾਈਫਾ 'ਚ ਭਾਰਤੀ ਫਿਲਮ ਮੇਲਾ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 01-11-2025
ਹਾਇਫਾ, 31 ਅਕਤੂਬਰ (ਇੰਟ.)-ਇਜ਼ਰਾਈਲ ਦੇ ਹਾਈਫਾ 'ਚ ਦੂਜਾ 'ਭਾਰਤੀ ਫਿਲਮ ਮੇਲਾ' ਸ਼ਾਨਦਾਰ ਉਦਘਾਟਨ ਨਾਲ ਸ਼ੁਰੂ ਹੋਇਆ | 2 ਹਫ਼ਤਿਆਂ ਤੱਕ ਚੱਲਣ ਵਾਲੇ ਇਸ ਮੇਲੇ ਦੇ ਉਦਘਾਟਨੀ ਸਮਾਰੋਹ 'ਚ 200 ਤੋਂ ਵੱਧ ਲੋਕ ਸ਼ਾਮਲ ਹੋਏ, ਜਦਕਿ ਯਰੂਸ਼ਲਮ 'ਚ ਵੱਡੇ ਪੱਧਰ 'ਤੇ ਹੋਏ ਵਿਰੋਧ ਪ੍ਰਦਰਸ਼ਨਾਂ ਨੇ ਦੇਸ਼ ਭਰ 'ਚ ਆਵਾਜਾਈ 'ਚ ਵਿਘਨ ਪਾਇਆ | ਭਾਰਤ ਨੂੰ ਇਕ ਗਲੋਬਲ ਫਿਲਮ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਦੇ ਭਾਰਤ ਸਰਕਾਰ ਦੇ ਯਤਨਾਂ ਦੇ ਵਿਚਕਾਰ, ਇਜ਼ਰਾਈਲ 'ਚ ਭਾਰਤੀ ਦੂਤਾਵਾਸ ਨੇ, ਹਾਇਫਾ ਨਗਰਪਾਲਿਕਾ ਦੇ ਸਹਿਯੋਗ ਨਾਲ, ਵੀਰਵਾਰ ਨੂੰ ਭਾਰਤੀ ਫਿਲਮ ਮੇਲੇ ਦਾ ਉਦਘਾਟਨੀ ਸਮਾਰੋਹ ਕਰਵਾਇਆ ਤਾਂ ਜੋ ਭਾਰਤੀ ਫਿਲਮ ਉਦਯੋਗ ਦੀ ਅਮੀਰ ਤੇ ਵਿਭਿੰਨ ਵਿਰਾਸਤ ਦਾ ਜਸ਼ਨ ਮਨਾਇਆ ਜਾ ਸਕੇ | ਭਾਰਤੀ ਦੂਤਾਵਾਸ ਨੇ ਪਹਿਲਾਂ ਫਰਵਰੀ 'ਚ ਇਕ ਫਿਲਮ ਮੇਲੇ ਦਾ ਆਯੋਜਨ ਕੀਤਾ ਸੀ, ਜਿਸਨੇ ਭਾਰਤ ਪ੍ਰਤੀ ਉਤਸ਼ਾਹੀ ਵੱਡੀ ਗਿਣਤੀ 'ਚ ਇਜ਼ਰਾਈਲੀ ਲੋਕਾਂ ਨੂੰ ਆਕਰਸ਼ਿਤ ਕੀਤਾ | ਇਸ ਨਾਲ ਇਸ ਪ੍ਰੋਗਰਾਮ ਦਾ ਦੂਜਾ ਐਡੀਸ਼ਨ ਕਰਨ ਦਾ ਫੈਸਲਾ ਲਿਆ ਗਿਆ | ਫਿਲਮ ਮੇਲੇ ਦÏਰਾਨ 'ਪਦਮਾਵਤ', 'ਗੰਗੂਬਾਈ ਕਾਠੀਆਵਾੜੀ', 'ਜਵਾਨ', 'ਦਿਲਵਾਲੇ ਦੁਲਹਨੀਆ ਲੇ ਜਾਏਾਗੇ', 'ਅੰਧਾਧੁਨ' ਤੇ '12ਵੀਂ ਫੇਲ' ਵਰਗੀਆਂ ਸੁਪਰਹਿੱਟ ਬਾਲੀਵੁੱਡ ਫਿਲਮਾਂ ਹਾਈਫਾ, ਨੇਤਨਯਾ, ਅਫੁੱਲਾ, ਤੇਲ ਅਵੀਵ ਤੇ ਡਿਮੋਨਾ 'ਚ ਦਿਖਾਈਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਨੇ ਆਪਣਾ ਭਰਾ ਕੀਤਾ ਘਰੋਂ ਬਾਹਰ <br/> ਅਗਲੀ ਖ਼ਬਰ ਦਿੱਲੀ ਅਦਾਲਤ ਨੇ ਲਗਾਈ ਸਰਕਾਰ ਨੂੰ ਫਿਟਕਾਰ <br/>
Ad Position 24