21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਨੇ ਆਪਣਾ ਭਰਾ ਕੀਤਾ ਘਰੋਂ ਬਾਹਰ <br/>

Ad Position 21
No active advertisement
ਅਜੀਤ ਡੈਸਕ 01-11-2025
ਲੰਡਨ, 31 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਨੇ ਆਪਣੇ ਭਰਾ ਪਿ੍ੰਸ ਐਂਡਰਿਊ ਤੋਂ ਜਿਊਕ ਆਫ ਯਾਰਕ ਸਮੇਤ ਸਾਰੇ ਸ਼ਾਹੀ ਖ਼ਿਤਾਬ ਤੇ ਸਨਮਾਨ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ | ਬਕਿੰਘਮ ਪੈਲੇਸ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਂਡਰਿਊ ਹੁਣ ਤੋਂ 'ਐਂਡਰਿਊ ਮਾਊਾਟਬੈਟਨ ਵਿੰਡਸਰ' ਦੇ ਨਾਮ ਨਾਲ ਜਾਣੇ ਜਾਣਗੇ | ਇਹ ਕਦਮ ਉਸ ਸਮੇਂ ਆਇਆ ਹੈ ਜਦੋਂ ਪਿ੍ੰਸ ਐਂਡਰਿਊ 'ਤੇ ਇਕ ਨਾਬਾਲਗਾ ਜੈਫਰੀ ਐਪਸਟਾਈਨ ਨਾਲ ਸੰਬੰਧਾਂ ਦੇ ਦੋਸ਼ਾਂ ਕਾਰਨ ਦਬਾਅ ਵਧ ਰਿਹਾ ਸੀ | ਮਹਾਰਾਜਾ ਚਾਰਲਸ ਤੇ ਰਾਣੀ ਕੈਮਿਲਾ ਨੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ 'ਪੀੜਤਾ ਨਾਲ ਹੈ' | ਪੈਲੇਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਐਂਡਰਿਊ ਨੂੰ ਵਿੰਡਸਰ ਕਾਸਲ ਨੇੜੇ ਸ਼ਾਹੀ ਰਿਹਾਇਸ਼ ਨੂੰ ਵੀ ਛੱਡਣਾ ਪਵੇਗਾ, ਜਿੱਥੇ ਉਹ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਸਨ | ਜਾਣਕਾਰੀ ਅਨੁਸਾਰ, ਐਂਡਰਿਊ ਇਹ 30 ਕਮਰਿਆਂ ਵਾਲਾ ਮਹਲ ਕੇਵਲ ਇਕ ਸਾਲਾਨਾ ਪ੍ਰਤੀਕਾਤਮਕ ਕਿਰਾਏ 'ਤੇ ਵਰਤ ਰਹੇ ਸਨ | ਹੁਣ ਉਨ੍ਹਾਂ ਨੂੰ ਇਸ ਦੀ ਲੀਜ਼ ਛੱਡਣ ਲਈ ਸਰਕਾਰੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ | ਪਿ੍ੰਸ ਐਂਡਰਿਊ ਨੇ ਆਪਣੇ ਖ਼ਿਲਾਫ਼ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ ਤੇ ਹੁਣ ਉਹ ਨਿੱਜੀ ਰਿਹਾਇਸ਼ 'ਚ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਦਿੱਗਜ ਅਦਾਕਾਰ ਧਰਮਿੰਦਰ ਹਸਪਤਾਲ ਦਾਖ਼ਲ <br/> ਅਗਲੀ ਖ਼ਬਰ ਇਜ਼ਰਾਈਲ ਦੇ ਹਾਈਫਾ 'ਚ ਭਾਰਤੀ ਫਿਲਮ ਮੇਲਾ ਸ਼ੁਰੂ <br/>
Ad Position 24