ਮੁੰਬਈ, 31 ਅਕਤੂਬਰ (ਇੰਟ)-89 ਸਾਲਾ ਅਦਾਕਾਰ ਧਰਮਿੰਦਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ | ਅਦਾਕਾਰ ਨੂੰ ਰੁਟੀਨ ਚੈਕਅਪ ਲਈ ਦਾਖਲ ਕਰਵਾਇਆ ਗਿਆ ਸੀ | ਹਾਲਾਂਕਿ, ਇਹ ਖ਼ਬਰ ਮਿਲਦੇ ਹੀ ਪ੍ਰਸ਼ੰਸਕ ਘਬਰਾ ਗਏ ਹਨ | ਅਦਾਕਾਰ ਦੇ ਹਸਪਤਾਲ 'ਚ ਭਰਤੀ ਹੋਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਹਰ ਕੋਈ ਚਿੰਤਤ ਹੋ ਰਿਹਾ ਹੈ | ਹਾਲਾਂਕਿ, ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਇਹ ਇਕ ਰੁਟੀਨ ਚੈੱਕਅਪ ਦਾ ਹਿੱਸਾ ਸੀ ਜਿਸਦੀ ਪਹਿਲਾਂ ਤੋਂ ਯੋਜਨਾ ਬਣਾਈ ਗਈ ਸੀ | ਧਰਮਿੰਦਰ ਉਨ੍ਹਾਂ ਦਿੱਗਜ ਬਾਲੀਵੁੱਡ ਸਿਤਾਰਿਆਂ 'ਚੋਂ ਇਕ ਹਨ ਜੋ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੇ ਹਨ ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ | ਧਰਮਿੰਦਰ ਨੂੰ ਕੁਝ ਹਫ਼ਤੇ ਪਹਿਲਾਂ ਵੀ ਹਸਪਤਾਲ 'ਚ ਦੇਖਿਆ ਗਿਆ ਸੀ | ਉਸ ਸਮੇਂ ਵੀ ਉਹ ਰੁਟੀਨ ਚੈੱਕਅਪ ਲਈ ਗਏ ਸੀ |