ਮੈਲਬੌਰਨ, 31 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਹੈਲੋਵੀਨ ਦਾ ਤਿਉਹਾਰ ਬੇਹੱਦ ਉਤਸ਼ਾਹ ਤੇ ਰੌਣਕ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੇ ਡਰਾਉਣੇ ਤੇ ਮਜ਼ਾਕੀਆ ਕੱਪੜੇ ਪਾ ਕੇ ਘਰਾਂ ਤੋਂ ਬਾਹਰ ਨਿਕਲ ਕੇ ਇਹ ਤਿਉਹਾਰ ਮਨਾਇਆ | ਗਲੀਆਂ 'ਚ ਛੋਟੇ ਬੱਚੇ 'ਟਿ੍ਕ ਔਰ ਟਰੀਟ' ਕਹਿੰਦੇ ਹੋਏ ਗੁਆਂਢੀਆਂ ਤੋਂ ਚੌਕਲੇਟਾ ਆਦਿ ਮੰਗਦੇ ਹੋਏ ਦਿਖਾਈ ਦਿੱਤੇ | ਕਈ ਘਰ ਡਰਾਵਨੇ ਢੰਗ ਨਾਲ ਸਜੇ ਹੋਏ ਸਨ | ਦਰਵਾਜ਼ਿਆਂ ਤੇ ਕਾਲੇ ਜਾਲੇ, ਨਕਲੀ ਭੂਤਾਂ ਦੀਆਂ ਤਸਵੀਰਾਂ ਅਤੇ ਕੱਦੂਆਂ 'ਚ ਜਲਦੀਆਂ ਮੋਮਬੱਤੀਆਂ ਇਸ ਮੌਕੇ ਖਿੱਚ ਦਾ ਵਿਸ਼ੇਸ਼ ਕੇਂਦਰ ਰਹੀਆਂ |