ਸਾਨ ਫਰਾਂਸਿਸਕੋ, 31 ਅਕਤੂਬਰ (ਐਸ ਅਸ਼ੋਕ ਭÏਰਾ)-ਰਾਸ਼ਟਰਪਤੀ ਟਰੰਪ ਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਅੱਜ ਵਾਸ਼ਿੰਗਟਨ ਸਥਿਤ ਵ੍ਹਾਈਟ ਹਾਊਸ ਦੇ ਸਾਊਥ ਲਾਅਨ 'ਤੇ ਇਕ ਹੈਲੋਵੀਨ ਸਮਾਗਮ ਦÏਰਾਨ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲੀਨ ਲੀਵਿਟ, ਡਿਪਟੀ ਵ੍ਹਾਈਟ ਹਾਊਸ ਚੀਫ਼ ਆਫ਼ ਸਟਾਫ਼ ਸਟੀਫਨ ਮਿਲਰ ਦੇ ਬੱਚਿਆਂ ਨੂੰ ਟਾਫਿਆਂ ਵੰਡ ਕੇ ਹੈਲੋਵਿਨ ਦੇ ਜਸ਼ਨ ਮਨਾਏ | ਟਰੰਪ ਵੀਰਵਾਰ ਨੂੰ ਮਲੇਸ਼ੀਆ, ਜਪਾਨ ਤੇ ਦੱਖਣੀ ਕੋਰੀਆ ਦੀ 5 ਦਿਨਾਂ ਏਸ਼ਿਆਈ ਯਾਤਰਾ ਤੋਂ ਬਾਅਦ ਸਿੱਧੇ ਵ੍ਹਾਈਟ ਹਾਊਸ ਵਾਪਸ ਪਰਤੇ | ਰਾਸ਼ਟਰਪਤੀ ਟਰੰਪ ਆਪਣੀ ਏਸ਼ੀਆ ਯਾਤਰਾ ਤੋਂ ਵਾਪਸ ਪਰਤਦੇ ਹੋਏ ਵੀਰਵਾਰ ਨੂੰ ਵ੍ਹਾਈਟ ਹਾਊਸ 'ਚ ਇਕ ਡਰਾਉਣੇ ਦਿ੍ਸ਼ ਨੂੰ ਵੇਖਿਆ ਜਦੋਂ ਇਮਾਰਤ ਦੇ ਸਾਊਥ ਪੋਰਟੀਕੋ ਦੇ ਨਾਲ ਦਰਜਨਾਂ ਕੱਦੂਆਂ ਨਾਲ ਘਿਰੇ ਡਾਇਨਾਸੌਰ, ਭੂਤ, ਇਕ ਭੂਤ-ਬਸਟਰ ਸਨ | ਇਸ ਮੌਕੇ ਟਰੰਪ ਨੇ ਸੂਟ ਤੇ ਲਾਲ 'ਯੂ.ਐਸ.ਏ.' ਟੋਪੀ ਪਹਿਨੀ ਸੀ ਜਿਸ 'ਤੇ '45-47' ਛਪਿਆ ਹੋਇਆ ਸੀ, ਜੋ ਕਿ 45ਵੇਂ ਤੇ 47ਵੇਂ ਰਾਸ਼ਟਰਪਤੀ ਵਜੋਂ ਉਸਦੀ ਭੂਮਿਕਾ ਦਾ ਸੰਕੇਤ ਸੀ |