01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਲੋਕਾਂ 'ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਬਰਤਾਨਵੀ ਨਾਗਰਿਕ ਐਂਥਨੀ ਵਿਲੀਅਮਜ਼ ਅਦਾਲਤ ਵਿਚ ਪੇਸ਼ <br/>

Ad Position 21
No active advertisement
ਅਜੀਤ ਡੈਸਕ 04-11-2025
ਲੰਡਨ, 3 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨਵੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਇੱਕ 32 ਸਾਲਾ ਵਿਅਕਤੀ ਨੂੰ ਲੰਡਨ ਜਾਣ ਵਾਲੀ ਰੇਲਗੱਡੀ ਵਿਚ 11 ਲੋਕਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤਾ ਤੇ ਉਸ 'ਤੇ ਇਰਾਦਾ ਕਤਲ ਦੇ ਕੋਸ਼ਿਸ਼ ਦਾ ਦੋਸ਼ ਲਗਾਏ ਹਨ ¢ ਹਮਲਾਵਰ ਦੀ ਪਛਾਣ ਇੱਕ ਕਾਲੇ ਮੂਲ ਦੇ ਬਰਤਾਨਵੀ ਨਾਗਰਿਕ ਐਂਥਨੀ ਵਿਲੀਅਮਜ਼ ਵਜੋਂ ਕੀਤੀ ਗਈ ਹੈ¢ ਬਿ੍ਟਿਸ਼ ਟ੍ਰਾਂਸਪੋਰਟ ਪੁਲਿਸ (ਬੀ.ਟੀ.ਪੀ.) ਨੇ ਕਿਹਾ ਕਿ ਵਿਲੀਅਮਜ਼ 'ਤੇ ਸਨਿਚਰਵਾਰ ਸ਼ਾਮ ਨੂੰ ਹੰਟਿੰਗਡਨ ਰੇਲਵੇ ਸਟੇਸ਼ਨ 'ਤੇ ਹੋਈ 'ਵੱਡੀ ਘਟਨਾ' ਦੇ ਸੰਬੰਧ ਵਿਚ ਕਤਲ ਦੀ ਕੋਸ਼ਿਸ਼ ਦੇ 10 ਦੋਸ਼, ਸਰੀਰਕ ਨੁਕਸਾਨ (ਏ.ਬੀ.ਐਚ.) ਦੇ ਇੱਕ ਦੋਸ਼ ਤੇ ਇੱਕ ਤੇਜ਼ਧਾਰ ਹਥਿਆਰ ਰੱਖਣ ਦਾ ਇੱਕ ਦੋਸ਼ ਲਗਾਇਆ ਗਿਆ ਹੈ¢ ਪੀਟਰਬਰੋ ਦੇ 32 ਸਾਲਾ ਐਂਥਨੀ ਵਿਲੀਅਮਜ਼ ਨੂੰ ਡੌਨਕਾਸਟਰ ਤੋਂ ਲੰਡਨ ਕਿੰਗਜ਼ ਕਰਾਸ ਐਲ. ਐਨ. ਈ. ਆਰ. 'ਤੇ ਹਮਲੇ ਤੋਂ ਬਾਅਦ ਪੀਟਰਬਰੋ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਅਤੇ ਹੁਣ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ¢ ਪੁਲਿਸ ਨੇ ਕਿਹਾ ਕਿ ਪੂਰਬੀ ਲੰਡਨ ਵਿਚ ਡÏਕਲੈਂਡਜ਼ ਲਾਈਟ ਰੇਲਵੇ (ਡੀ ਐਲ ਆਰ) 'ਤੇ ਪੋਂਟੂਨ ਡੋਕ ਸਟੇਸ਼ਨ 'ਤੇ ਇੱਕ ਰੇਲਗੱਡੀ 'ਤੇ ਸਵੇਰੇ 12.46 ਵਜੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਇੱਕ ਪੀੜਤ ਦੇ ਚਿਹਰੇ 'ਤੇ ਸੱਟਾਂ ਲੱਗੀਆਂ ਹਨ¢ ਹਥਿਆਰਬੰਦ ਪੁਲਿਸ ਨੂੰ ਕੈਂਬਰਿਜ ਸ਼ਾਇਰ ਦੇ ਹੰਟਿੰਗਡਨ ਵਿਚ ਤਾਇਨਾਤ ਕੀਤਾ ਗਿਆ ਸੀ, ਜਿੱਥੇ ਰੇਲਗੱਡੀ ਨੂੰ ਰੋਕਿਆ ਗਿਆ ਸੀ ਤੇ ਪਹਿਲੀ ਕਾਲ ਦੇ ਅੱਠ ਮਿੰਟਾਂ ਦੇ ਅੰਦਰ ਹੀ ਗਿ੍ਫ਼ਤਾਰ ਕਰ ਲਿਆ ਗਿਆ¢ ਲੰਡਨ ਤੋਂ ਇੱਕ ਹੋਰ 35 ਸਾਲਾ ਵਿਅਕਤੀ, ਜਿਸਨੂੰ ਵੀ ਹਿਰਾਸਤ ਵਿਚ ਲਿਆ ਗਿਆ ਸੀ, ਜਿਸ ਨੂੰ ਬਾਅਦ ਵਿਚ ਅਧਿਕਾਰੀਆਂ ਨੇ ਰਿਹਾਅ ਕਰ ਦਿੱਤਾ ਕਿਉਂਕਿ ਉਸ ਦਾ ਘਟਨਾ ਨਾਲ ਕੋਈ ਸਬੰਧ ਨਹੀਂ ਸੀ¢

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸਬੰਧੀ ਕਰਵਾਇਆ ਵਿਸ਼ਾਲ ਗੁਰਮਤਿ ਸਮਾਗਮ ਤੇ ਕਵੀ ਦਰਬਾਰ <br/> ਅਗਲੀ ਖ਼ਬਰ ਸਿੱਖਾਂ ਵਿਰੁੱਧ ਵਧੇ ਨਫ਼ਰਤੀ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਸਰਕਾਰ- ਸਿੱਖ ਫੈਡਰੇਸ਼ਨ ਯੂ.ਕੇ. <br/>
Ad Position 24