01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਸਬੰਧੀ ਕਰਵਾਇਆ ਵਿਸ਼ਾਲ ਗੁਰਮਤਿ ਸਮਾਗਮ ਤੇ ਕਵੀ ਦਰਬਾਰ <br/>

Ad Position 21
No active advertisement
ਅਜੀਤ ਡੈਸਕ 04-11-2025
ਲੈਸਟਰ (ਇੰਗਲੈਂਡ), 3 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ, ਗੁਰੂਦੁਆਰਾ ਸ੍ਰੀ ਗੁਰੂ ਦਸਮੇਸ਼ ਸਾਹਿਬ ਲੈਸਟਰ ਵਿਖੇ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਸਤਿਕਾਰ ਸਹਿਤ ਗੁਰਮਤਿ ਸਮਾਗਮ ਤੇ ਕਵੀ ਦਰਬਾਰ ਕਰਵਾਇਆ ¢ ਕਵੀ ਦਰਬਾਰ ਵੀ ਅਗਵਾਈ ਤੇ ਸਟੇਜ ਦੀ ਸੇਵਾ, ਪੰਥ ਦੇ ਉਘੇ ਸੰਗੀਤ ਤੇ ਸਾਹਿਤਕਾਰ ਗਿਆਨੀ ਬਲਵੰਤ ਸਿੰਘ ਲਿਤਰਾ ਵਾਲੇ ਕਰ ਰਹੇ ਹਨ ¢ ਕਵੀ ਦਰਬਰ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਹਜੂਰੀ ਕੀਰਤਨ ਤੇ ਗਿਆਨੀ ਸਕੰਦਰ ਸਿੰਘ ਤੇ ਸਾਥੀਆਂ ਵਲੋਂ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਸ਼ੁਰੂ ਹੋਈ | ਇਸ ਮੌਕੇ ਪ੍ਰਸਿੱਧ ਕਵੀ, ਮਹਿੰਦਰ ਪਾਲ ਸਿੰਘ, ਗਿਆਨੀ ਬਲਵੰਤ ਸਿੰਘ ਜੀ ਲਿਤਰਾ ਵਾਲੇ, ਸੰਤੋਖ ਸਿੰਘ ਅਟਵਾਲ, ਦਰਸ਼ਨ ਸਿੰਘ ਜੀ ਕੰਗ, ਭਾਈ ਰਾਮ ਜੀ, ਸ਼ਿੰਦਰ ਕੌਰ, ਅਮਰਜੀਤ ਕੌਰ ਰਾਣਾ, ਬੀਬਾ ਕਿਰਨ ਦੀਪ ਕੌਰ, ਭਾਈ ਪਾਲ ਸਿੰਘ, ਭਾਈ ਲਮਨ ਰੰਧਾਵਾ ਤੇ ਭਾਈ ਮਨਮਿੰਦਰ ਸਿੰਘ ਨੇ ਆਪਣੀਆ ਰਚਨਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਟੇਜ ਸੰਚਾਲਨ ਸਮੇਂ ਭਾਈ ਜਸਪਾਲ ਸਿੰਘ ਨੇ ਵੀ ਸਹਿਯੋਗ ਦਿੱਤਾ¢ ਇਸ ਮੌਕੇ ਗੁਰੂ ਘਰ ਵਲੋਂ ਮੁੱਖ ਪ੍ਰਬੰਧਕ ਜਰਨੇਲ ਸਿੰਘ ਰਾਣਾ, ਰਣਧੀਰ ਸਿੰਘ ਸੰਭਲ, ਖਜ਼ਾਨਚੀ ਜਗਤਾਰ ਸਿੰਘ ਰਾਹੋ, ਗਿਆਨੀ ਸੁਖਚੈਨ ਸਿੰਘ ਨੇ ਸਮੂਹ ਕਵੀਆ ਨੂੰ ਸਿਰੋਪਾਓ ਦੀ ਬਖਸ਼ਿਸ ਕਰਕੇ ਸਨਮਾਨਿਤ ਕੀਤਾ¢ ਇਸ ਮੌਕੇ ਚੌਰ ਦੀ ਸੇਵਾ ਭਾਈ ਰਜਿੰਦਰ ਸਿੰਘ ਤੇ ਭਾਈ ਝਲਮਣ ਸਿੰਘ ਨੇ ਨਿਭਾਈ ¢ ਇਸ ਮੌਕੇ ਭਾਈ ਕੁਲਵੰਤ ਸਿੰਘ, ਬਾਬਾ ਅਜੀਤ ਸਿੰਘ, ਸਰਬਜੀਤ ਸਿੰਘ ਬਾਜਵਾ, ਬੀਬੀ ਪ੍ਰੇਮਜੀਤ ਕੋਰ ਤੇ ਹੋਰ ਪਤਵੰਤਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਓਡੀਸ਼ਾ ਦੇ ਪੁਰੀ ਬੀਚ ... ਅਗਲੀ ਖ਼ਬਰ ਲੋਕਾਂ 'ਤੇ ਹਮਲਾ ਕਰਨ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਬਰਤਾਨਵੀ ਨਾਗਰਿਕ ਐਂਥਨੀ ਵਿਲੀਅਮਜ਼ ਅਦਾਲਤ ਵਿਚ ਪੇਸ਼ <br/>
Ad Position 24