21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਬਰਤਾਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੀ.ਪੀ. ਹਿੰਦੂਜਾ ਦਾ ਲੰਡਨ 'ਚ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 05-11-2025
ਲੰਡਨ, 4 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੀ.ਪੀ. ਹਿੰਦੂਜਾ ਦਾ ਅੱਜ ਲੰਡਨ ਵਿਚ ਦਿਹਾਂਤ ਹੋ ਗਿਆ | ਉਹ 85 ਵਰਿ੍ਹਆਂ ਦੇ ਸਨ | ਪਰਿਵਾਰਕ ਸੂਤਰਾਂ ਅਨੁਸਾਰ ਉਹ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ | ਗੋਪੀਚੰਦ ਪਰਮਾਨੰਦ ਹਿੰਦੂਜਾ ਦੇ ਦਿਹਾਂਤ ਤੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ | ਜੀ. ਪੀ. ਹਿੰਦੂਜਾ ਲੰਡਨ ਵਿਚ ਹੋਣ ਵਾਲੀਆਂ ਭਾਰਤੀ ਭਾਈਚਾਰਕ ਗਤੀਵਿਧੀਆਂ ਵਿਚ ਹਮੇਸ਼ਾਂ ਨਿੱਜੀ ਤੌਰ 'ਤੇ ਸ਼ਮੂਲੀਅਤ ਕਰਦੇ ਸਨ | ਲਾਰਡ ਰੰਮੀ ਰੇਂਜਰ ਨੇ ਕਿਹਾ ਕਿ ਬਿ੍ਟਿਸ਼ ਭਾਰਤੀਆਂ ਲਈ ਇਹ ਵੱਡਾ ਸਦਮਾ ਹੈ | ਸਾਬਕਾ ਐਮ.ਪੀ. ਵਰਿੰਦਰ ਸ਼ਰਮਾ ਨੇ ਕਿਹਾ ਕਿ ਜੀ ਪੀ ਹਿੰਦੂਜਾ ਨਵੀਂ ਪੀੜੀ ਲਈ ਪ੍ਰੇਰਣਾ ਸਰੋਤ ਸਨ | ਜ਼ਿਕਰਯੋਗ ਹੈ ਕਿ ਜੀ ਪੀ ਹਿੰਦੂਜਾ ਤੇ ਉਨ੍ਹਾਂ ਦੇ ਵੱਡੇ ਭਰਾ ਸ੍ਰੀਚੰਦ ਹਿੰਦੂਜਾ 1980 ਵਿਚ ਭਾਰਤ ਤੋਂ ਲੰਡਨ ਵਿਚ ਆਏ ਸਨ | ਇਸ ਸਮੇਂ ਉਨ੍ਹਾਂ ਦੀ ਕੁੱਲ ਸੰਪਤੀ 35.3 ਅਰਬ ਪੌਂਡ (ਲਗਭਗ 4075 ਅਰਬ ਰੁਪਏ) ਹੈ | ਗੋਪੀਚੰਦ ਨੇ 1959 ਵਿਚ ਪਰਿਵਾਰਕ ਕਾਰੋਬਾਰ ਵਿਚ ਸ਼ਾਮਿਲ ਹੋਏ | 20ਵੀਂ ਸਦੀ ਦੇ ਸ਼ੁਰੂ ਤੱਕ ਹਿੰਦੂਜਾ ਗਰੁੱਪ ਦਾ ਕਾਰੋਬਾਰ ਸਿਰਫ ਭਾਰਤ ਅਤੇ ਇਰਾਨ ਵਿਚ ਸੀ, ਬਾਅਦ ਵਿਚ ਉਨ੍ਹਾਂ ਇਸ ਨੂੰ ਵੱਡੇ ਪੱਧਰ 'ਤੇ ਫੈਲਾਇਆ | 2023 ਵਿਚ ਹਿੰਦੂਜਾ ਗਰੁੱਪ ਉਸ ਸਮੇਂ ਵੀ ਵੱਡੀ ਚਰਚਾ ਵਿਚ ਆਇਆ ਜਦੋਂ ਉਨ੍ਹਾਂ ਲੰਡਨ ਵਿਚ ਵਿਸ਼ਵ ਯੁੱਧ ਦਾ ਕੇਂਦਰ ਰਹੇ ਵਾਈਟਹਾਲ ਨੂੰ ਖਰੀਦ ਕੇ ਹੋਟਲ ਵਿਚ ਤਬਦੀਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਐਡੀਲੇਡ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਅੱਜ <br/> ਅਗਲੀ ਖ਼ਬਰ ਪਾਕਿ ਖ਼ਤਰਨਾਕ ਤਰੀਕੇ ਨਾਲ ਵਧਾ ਰਿਹਾ ਪ੍ਰਮਾਣੂ ਹਥਿਆਰ ਤੇ ਮਿਜ਼ਾਈਲਾਂ <br/>
Ad Position 24