22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਇੰਗਲੈਂਡ ਵਿਚ ਗੁਰਵਿੰਦਰ ਸਿੰਘ ਜੌਹਲ ਦੇ ਕਾਤਲ ਨੂੰ ਉਮਰ ਕੈਦ <br/>

Ad Position 21
No active advertisement
ਅਜੀਤ ਡੈਸਕ 05-11-2025
ਲੰਡਨ 4 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸ਼ਹਿਰ ਡਰਬੀ ਵਾਸੀ ਪੰਜਾਬੀ ਮੂਲ ਦੇ ਗੁਰਵਿੰਦਰ ਸਿੰਘ ਜੌਹਲ ਦੇ ਕਾਤਲ ਸੋਮਾਲੀਅਨ ਨਾਗਰਿਕ ਹੇਬੇ ਕੈਬਦੀਰਕਸ਼ਮਾਨ ਨੂਰ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਗੁਰਵਿੰਦਰ ਸਿੰਘ ਦਾ ਕਤਲ ਉਸ ਸਮੇਂ ਕੀਤਾ ਜਦੋਂ ਉਹ ਬੈਂਕ ਵਿਚੋਂ ਆਪਣੇ ਕਾਮਿਆਂ ਨੂੰ ਤਨਖਾਹ ਦੇਣ ਲਈ ਪੈਸੇ ਕਢਵਾ ਰਿਹਾ ਸੀ | ਗੁਰਵਿੰਦਰ ਜਿਸ ਨੂੰ ਡੈਨੀ ਵਜੋਂ ਜਾਣਿਆ ਜਾਂਦਾ ਸੀ, ਬਰਮਿੰਘਮ ਦੇ ਵੈਸਟ ਬ੍ਰਾਮਿਚ ਵਿਚ ਆਪਣੀ ਪਤਨੀ ਅਤੇ ਪੰਜ, ਤਿੰਨ ਅਤੇ ਇੱਕ ਸਾਲ ਦੇ ਬੱਚਿਆਂ ਨਾਲ ਰਹਿ ਰਿਹਾ ਸੀ | ਜੋ ਰੈਸਟੋਰੈਂਟ ਸਮੇਤ ਕਈ ਕਾਰੋਬਾਰਾਂ ਦਾ ਮਾਲਕ ਸੀ | ਡਰਬੀ ਕਰਾਊਨ ਕੋਰਟ 'ਚ ਜੱਜ ਸ਼ੌਨ ਸਮਿੱਥ ਕੇ.ਸੀ. ਨੇ ਦੋਸ਼ੀ ਨੂਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ 25 ਸਾਲ ਜੇਲ੍ਹ ਵਿਚ ਰੱਖਣ ਦੇ ਹੁਕਮ ਦਿੱਤੇ | ਉਨ੍ਹਾਂ ਕਿਹਾ ਕਿ ਇਹ ਬੇਰਹਿਮ ਕਤਲ ਸੀ, ਜੋ ਆਪਣੇ ਕਾਮਿਆਂ ਨੂੰ ਤਨਖਾਹ ਦੇਣ ਲਈ ਬੈਂਕ ਤੋਂ ਪੈਸੇ ਕਢਵਾਉਣ ਤੋਂ ਇਲਾਵਾ ਕੁਝ ਨਹੀਂ ਕਰ ਰਿਹਾ ਸੀ | ਸਰਕਾਰੀ ਵਕੀਲ ਲੁਈਸ ਮੈਬਲੀ ਕੇ.ਸੀ. ਨੇ ਅਦਾਲਤ ਨੂੰ ਦੱਸਿਆ ਕਿ ਨੂਰ 22 ਅਕਤੂਬਰ 2024 ਨੂੰ ਛੋਟੀ ਕਿਸ਼ਤੀ ਰਾਹੀਂ ਯੂ.ਕੇ. ਪਹੁੰਚਿਆ ਸੀ, ਜਨਵਰੀ ਵਿਚ ਉਸ ਦੀ ਸ਼ਰਨ ਅਰਜ਼ੀ ਰੱਦ ਕਰ ਦਿੱਤੀ ਸੀ | ਅਦਾਲਤ ਵਿਚ ਦੱਸਿਆ ਗਿਆ ਕਿ ਦੋਸ਼ੀ ਅਚਾਨਕ ਗੁਰਵਿੰਦਰ ਕੋਲ ਜਾਂਦਾ ਹੈ ਤੇ ਉਸ ਦੀ ਛਾਤੀ ਵਿਚ ਛੁਰਾ ਮਾਰ ਕੇ ਮਾਰ ਦਿੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਖੱਬੇ ਪੱਖੀ ਪਾਰਟੀਆਂ ਵਲੋਂ ਪੰਜਾਬ ਯੂਨੀਵਰਸਿਟੀ ਸੰਬੰਧੀ ਕੇਂਦਰ ਖਿਲਾਫ਼ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਜਸ਼ਨਪ੍ਰੀਤ ਸਿੰਘ ਟੌਕਸੀਕੋਲੋਜੀ ਟੈਸਟ ਤੋਂ ਬਾਅਦ ਨਸ਼ੇ ਕਰਕੇ ਡਰਾਈਵਿੰਗ ਕਰਨ ਦੇ ਦੋਸ਼ਾਂ ਤੋਂ ਮੁਕਤ <br/>
Ad Position 24