27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚਾਰ ਭਾਰਤੀ ਬਰਤਾਨੀਆ ਦੇ ਹਾਊਸ ਆਫ ਲਾਰਡ ਦੇ ਮੈਂਬਰ ਬਣੇ <br/>

Ad Position 21
No active advertisement
ਅਜੀਤ ਡੈਸਕ 25-12-2025
ਲੰਡਨ, 24 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹਾਊਸ ਆਫ਼ ਲਾਰਡਜ਼ 'ਚ ਨਵੇਂ ਭਾਰਤੀ ਮੂਲ ਦੇ 4 ਲੋਕਾਂ ਗੀਤਾ ਨਾਰਗੁੰਡ, ਉਦੈ ਨਾਗਰਾਜੂ, ਨੀਨਾ ਗਿੱਲ ਤੇ ਸ਼ਮਾ ਟੈਟਲਰ ਨੂੰ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਲੋਂ ਲੇਬਰ ਪਾਰਟੀ ਵੱਲੋਂ ਨਾਮਜ਼ਦ ਕੀਤਾ ਗਿਆ ਹੈ | ਕਰੀਟ ਫਰਟੀਲਿਟੀ ਦੀ ਸੰਸਥਾਪਕ ਪ੍ਰੋਫੈਸਰ ਗੀਤਾ ਨਾਰਗੁੰਡ, ਏ.ਆਈ. ਪਾਲਿਸੀ ਲੈਬਜ਼ ਦੇ ਸੰਸਥਾਪਕ ਉਦੈ ਨਾਗਰਾਜੂ; ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਲਈ ਯੂਰਪੀਅਨ ਸੰਸਦ ਦੀ ਸਾਬਕਾ ਮੈਂਬਰ ਨੀਨਾ ਗਿੱਲ ਤੇ ਉੱਤਰ-ਪੱਛਮੀ ਲੰਡਨ 'ਚ ਬ੍ਰੈਂਟ ਤੋਂ ਕੌਂਸਲਰ ਸ਼ਮਾ ਟੈਟਲਰ ਨੂੰ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਲੋਂ ਲੇਬਰ ਪਾਰਟੀ ਦੇ ਸਾਥੀਆਂ ਵਜੋਂ ਨਾਮਜ਼ਦ ਕੀਤਾ ਗਿਆ | ਡਾਊਨਿੰਗ ਸਟ੍ਰੀਟ ਨੇ ਇਸ ਮਹੀਨੇ ਦੇ ਸ਼ੁਰੂ 'ਚ ਰਾਜਨੀਤਿਕ ਸਾਥੀਆਂ ਦੇ ਨਵੀਨਤਮ ਸਮੂਹ ਦੀ ਪੁਸ਼ਟੀ ਕੀਤੀ, ਜਿਸਨੂੰ ਰਸਮੀ ਤÏਰ 'ਤੇ ਕਿੰਗ ਚਾਰਲਸ ਤੀਜੇ ਵਲੋਂ ਬਰਤਾਨਵੀ ਸੰਸਦ ਦੇ ਉਪਰਲੇ ਸਦਨ 'ਚ ਨਿਯੁਕਤ ਕੀਤਾ ਹੈ | ਪ੍ਰੋਫੈਸਰ ਗੀਤਾ ਨਾਰਗੁੰਡ ਇਕ ਮਹਿਲਾ ਸਿਹਤ ਮਾਹਿਰ, ਅਕਾਦਮਿਕ, ਸੰਸਥਾਪਕ, ਵਿਭਿੰਨਤਾ ਚੈਂਪੀਅਨ ਤੇ ਲਿੰਗ ਸਮਾਨਤਾ ਲਈ ਇਕ ਮੁਹਿੰਮਕਾਰ ਹੈ | ਉਦੈ ਨਾਗਰਾਜੂ ਲੇਬਰ ਪਾਰਟੀ ਦੇ ਤਕਨਾਲੋਜੀ ਸਲਾਹਕਾਰ ਰਹੇ ਹਨ ਤੇ ਸਮਾਜਿਕ ਭਲਾਈ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਤੀ ਉਨ੍ਹਾਂ ਦੀ ਮਜ਼ਬੂਤ ਵਚਨਬੱਧਤਾ ਹੈ | ਤਕਨਾਲੋਜੀ ਖੇਤਰ 'ਚ ਦੋ ਦਹਾਕਿਆਂ ਤੋਂ ਵੱਧ ਦਾ ਤਜਰਬਾ ਰੱਖਣ ਵਾਲੇ ਉਦੈ ਨੇ ਮਹਾਤਮਾ ਗਾਂਧੀ ਫਿਊਚਰ ਲੀਡਰਜ਼ ਪ੍ਰੋਗਰਾਮ ਦੀ ਵੀ ਅਗਵਾਈ ਕੀਤੀ | ਨੀਨਾ ਗਿੱਲ, ਜਿਸਨੂੰ ਭਾਈਚਾਰੇ ਲਈ ਸੇਵਾਵਾਂ ਲਈ ਸੀ.ਬੀ.ਈ. ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ, ਦਾ ਜਨਮ ਲੁਧਿਆਣਾ 'ਚ ਹੋਇਆ ਸੀ ਤੇ ਉਹ 10 ਸਾਲ ਦੀ ਉਮਰ ਵਿਚ ਯੂ.ਕੇ. ਗਈ ਸੀ | ਉਹ ਯੂਰਪੀਅਨ ਸੰਸਦ ਦੀ ਮੈਂਬਰ ਰਹਿ ਚੁੱਕੀ ਹੈ | ਸ਼ਮਾ ਟੈਟਲਰ ਜਿਸਨੂੰ ਲੇਬਰ ਪਾਰਟੀ ਵਿਚ ਬਰਤਾਨਵੀ ਭਾਰਤੀ ਜ਼ਮੀਨੀ ਪੱਧਰ ਦੇ ਸਿਆਸਤਦਾਨਾਂ ਦੀ ਨੌਜਵਾਨ ਪੀੜ੍ਹੀ 'ਚੋਂ ਇਕ ਉੱਭਰਦੀ ਹੋਈ ਸਿਤਾਰਾ ਮੰਨਿਆ ਜਾਂਦਾ ਹੈ, ਲੇਬਰ ਇੰਡੀਅਨਜ਼ ਡਾਇਸਪੋਰਾ ਸਮੂਹ ਦੀ ਉਪ-ਚੇਅਰਪਰਸਨ ਵਜੋਂ ਸੇਵਾ ਨਿਭਾਉਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਉੱਨਤੀ, ਤਨਵੀ, ਸੰਸਕਾਰ ਤੇ ਚÏਹਾਨ ਵਲੋਂ ਜੇਤੂ ਸ਼ੁਰੂਆਤ <br/> ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਸ਼ਿਆਂ ਦੇ ਦੁਰਪ੍ਰਭਾਵ ਪ੍ਰਤੀ ਜਾਗਰੂਕ ਕਰਨ...
Ad Position 24