27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਉੱਨਤੀ, ਤਨਵੀ, ਸੰਸਕਾਰ ਤੇ ਚÏਹਾਨ ਵਲੋਂ ਜੇਤੂ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 25-12-2025
ਵਿਜੇਵਾੜਾ, 24 ਦਸੰਬਰ (ਪੀ.ਟੀ.ਆਈ.)-ਬੈਡਮਿੰਟਨ ਖਿਡਾਰੀ ਉੱਨਤੀ ਹੁੱਡਾ, ਤਨਵੀ ਸ਼ਰਮਾ, ਰੌਣਕ ਚÏਹਾਨ ਤੇ ਸੰਸਕਾਰ ਸਾਰਸਵਤ ਨੇ ਇੱਥੇ 87ਵੀਂ ਸੀਨੀਅਰ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ 'ਚ ਆਪਣੀ ਜੇਤੂ ਸ਼ੁਰੂਆਤ ਕੀਤੀ | ਪਹਿਲੇ ਦÏਰ 'ਚ ਬਾਈ ਪ੍ਰਾਪਤ ਕਰਨ ਵਾਲੀ ਚੋਟੀ ਦੀ ਦਰਜਾ ਪ੍ਰਾਪਤ ਉੱਨਤੀ ਨੇ ਵਾਈਲਡਕਾਰਡ ਪ੍ਰਵੇਸ਼ਕ ਅਕਾਂਕਸ਼ਾ ਮੇਟ ਨੂੰ 21-8, 21-18 ਨਾਲ ਹਰਾਇਆ, ਜਦੋਂ ਕਿ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗਮਾ ਜੇਤੂ ਤਨਵੀ ਨੇ ਸ਼ਾਇਨਾ ਮਨੀਮੁਥੂ ਨੂੰ 21-10, 21-14 ਨਾਲ ਹਰਾਇਆ | ਗੁਹਾਟੀ ਮਾਸਟਰਜ਼ ਸੁਪਰ 100 ਚੈਂਪੀਅਨ ਸੰਸਕਾਰ ਨੇ ਵੀ ਪੁਰਸ਼ ਸਿੰਗਲਜ਼ 'ਚ ਸ਼ਿਖਰ ਰਾਲਨ 'ਤੇ 21-11, 21-13 ਦੀ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ | ਪੁਰਸ਼ ਸਿੰਗਲਜ਼ 'ਚ, 11ਵਾਂ ਦਰਜਾ ਪ੍ਰਾਪਤ ਚੌਹਾਨ ਨੇ ਰਣਵੀਰ ਸਿੰਘ ਨੂੰ 21-9, 21-13 ਨਾਲ ਹਰਾਇਆ, ਜਦੋਂ ਕਿ 12ਵਾਂ ਦਰਜਾ ਪ੍ਰਾਪਤ ਡੀ.ਐਸ. ਸਨੀਥ ਨੇ ਅੰਕਿਤ ਮੰਡਲ ਨੂੰ 21-7, 21-11 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ 'ਚ ਭਾਰਤੀ ਔਰਤ ਦੀ ਹੱਤਿਆ ਅਗਲੀ ਖ਼ਬਰ ਚਾਰ ਭਾਰਤੀ ਬਰਤਾਨੀਆ ਦੇ ਹਾਊਸ ਆਫ ਲਾਰਡ ਦੇ ਮੈਂਬਰ ਬਣੇ <br/>
Ad Position 24