ਟੋਰਾਂਟੋ, 24 ਦਸੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਟੋਰਾਂਟੋ ਵਿਚ ਇਕ 30 ਸਾਲਾ ਭਾਰਤੀ ਅÏਰਤ ਦੀ ਹੱਤਿਆ ਕਰ ਦਿੱਤੀ ਗਈ | ਟੋਰਾਂਟੋ ਪੁਲਿਸ ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ 'ਚ ਇਸਦੀ ਜਾਣਕਾਰੀ ਸਾਂਝੀ ਕੀਤੀ ਗਈ | ਮਿ੍ਤਕਾ ਦੀ ਪਛਾਣ ਹਿਮਾਂਸ਼ੀ ਖੁਰਾਨਾ ਵਜੋਂ ਹੋਈ ਹੈ | ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ.) ਵੱਲੋਂ ਜਾਰੀ ਇਕ ਰਿਪੋਰਟ ਅਨੁਸਾਰ ਪੁਲਿਸ ਨੂੰ ਸ਼ਨੀਵਾਰ ਨੂੰ ਕਿ ਘਰ 'ਚੋਂ ਲਾਪਤਾ ਅÏਰਤ ਦੀ ਲਾਸ਼ ਮਿਲੀ | ਇਕ ਦਿਨ ਪਹਿਲਾਂ ਸਟ੍ਰੈਚਨ ਐਵੇਨਿਊ ਤੇ ਵੈਲਿੰਗਟਨ ਸਟਰੀਟ ਡਬਲਯੂ ਦੇ ਖੇਤਰ 'ਚ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਆਈ ਸੀ | ਪੁਲਿਸ ਨੇ ਇਸ ਮਾਮਲੇ 'ਚ ਸ਼ੱਕੀ 32 ਸਾਲਾ ਅਬਦੁਲ ਗਫੂਰੀ, ਜੋ ਕਿ ਟੋਰਾਂਟੋ ਦਾ ਹੀ ਰਹਿਣ ਵਾਲਾ ਹੈ, ਲਈ ਵਾਰੰਟ ਜਾਰੀ ਕੀਤਾ ਹੈ | ਟੋਰਾਂਟੋ 'ਚ ਭਾਰਤੀ ਹਾਈ ਕਮਿਸ਼ਨ ਨੇ ਮੰਗਲਵਾਰ ਨੂੰ ਵਾਪਰੀ ਘਟਨਾ 'ਤੇ ਸਦਮਾ ਅਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਹਿਮਾਂਸ਼ੀ ਦੇ ਪਰਿਵਾਰ ਨਾਲ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ |