ਨਵੀਂ ਦਿੱਲੀ, 24 ਦਸੰਬਰ (ਪੀ.ਟੀ.ਆਈ.)-ਭਾਰਤੀ ਪੁਰਸ਼ ਹਾਕੀ ਟੀਮ ਦੇ ਉਪ-ਕਪਤਾਨ ਹਾਰਦਿਕ ਸਿੰਘ ਨੂੰ ਚੋਣ ਕਮੇਟੀ ਨੇ ਇਸ ਸਾਲ ਦੇ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ | ਇਸ ਦÏਰਾਨ, ਨੌਜਵਾਨ ਸ਼ਤਰੰਜ ਖ਼ਿਡਾਰਨ ਦਿਵਿਆ ਦੇਸ਼ਮੁਖ ਤੇ ਇਤਿਹਾਸਕ ਪ੍ਰਾਪਤੀ ਕਰਨ ਵਾਲੀ ਡੇਕੈਥਲੀਟ ਤੇਜਸਵਿਨ ਸ਼ੰਕਰ ਸਮੇਤ 24 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਲਈ ਚੁਣਿਆ ਗਿਆ ਹੈ | 27 ਸਾਲਾ ਹਾਰਦਿਕ ਸਿੰਘ ਭਾਰਤੀ ਹਾਕੀ ਟੀਮ ਦੇ ਮਿਡਫੀਲਡ ਦਾ ਇਕ ਮੁੱਖ ਥੰਮ੍ਹ ਰਿਹਾ ਹੈ | ਉਹ 2021 ਟੋਕੀਓ ਤੇ 2024 ਪੈਰਿਸ ਓਲੰਪਿਕ 'ਚ ਤਗਮੇ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ | ਉਸਨੇ ਇਸ ਸਾਲ ਦੇ ਏਸ਼ੀਆ ਕੱਪ 'ਚ ਭਾਰਤੀ ਟੀਮ ਦੀ ਸੋਨ ਤਗਮਾ ਜਿੱਤ 'ਚ ਵੀ ਮੁੱਖ ਭੂਮਿਕਾ ਨਿਭਾਈ | ਇਸ ਸਾਲ ਇਕ ਹੋਰ ਮਹੱਤਵਪੂਰਨ ਫੈਸਲੇ 'ਚ, ਚੋਣ ਕਮੇਟੀ ਨੇ ਯੋਗ ਅਭਿਆਸੀ ਆਰਤੀ ਪਾਲ ਨੂੰ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ | ਖੇਡ ਮੰਤਰਾਲੇ ਤੋਂ ਰਸਮੀ ਮਾਨਤਾ ਪ੍ਰਾਪਤ ਕਰਨ ਤੋਂ 5 ਸਾਲ ਬਾਅਦ, ਇਹ ਪਹਿਲੀ ਵਾਰ ਹੈ ਜਦੋਂ ਕਿਸੇ ਯੋਗ ਅਭਿਆਸੀ ਨੂੰ ਇਹ ਸਨਮਾਨ ਮਿਲਿਆ ਹੈ | ਆਰਤੀ ਮÏਜੂਦਾ ਰਾਸ਼ਟਰੀ ਤੇ ਏਸ਼ੀਆਈ ਚੈਂਪੀਅਨ ਹੈ ਤੇ ਇਸ ਖੇਡ ਨੂੰ 2026 ਏਸ਼ੀਆਈ ਖੇਡਾਂ 'ਚ ਇੱਕ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਜਾਵੇਗਾ | ਅਰਜੁਨ ਪੁਰਸਕਾਰ ਲਈ ਚੁਣੇ ਗਏ ਹੋਰ ਪ੍ਰਮੁੱਖ ਨਾਵਾਂ 'ਚ ਸ਼ਤਰੰਜ ਖਿਡਾਰੀ ਵਿਦਿਤ ਗੁਜਰਾਤੀ, ਏਸ਼ੀਅਨ ਖੇਡਾਂ 2023 ਦੇ ਚਾਂਦੀ ਦਾ ਤਗਮਾ ਜੇਤੂ ਤੇਜਸਵਿਨ ਸ਼ੰਕਰ, ਨਿਸ਼ਾਨੇਬਾਜ਼ ਮੇਹੁਲੀ ਘੋਸ਼, ਜਿਮਨਾਸਟ ਪ੍ਰਣਤੀ ਨਾਇਕ, ਤੇ ਭਾਰਤ ਦੀ ਚੋਟੀ ਦੀ ਮਹਿਲਾ ਬੈਡਮਿੰਟਨ ਜੋੜੀ ਤਿ੍ਸ਼ਾ ਜÏਲੀ ਤੇ ਗਾਇਤਰੀ ਗੋਪੀਚੰਦ ਸ਼ਾਮਲ ਹਨ | ਗਾਇਤਰੀ ਰਾਸ਼ਟਰੀ ਬੈਡਮਿੰਟਨ ਕੋਚ ਤੇ ਸਾਬਕਾ ਆਲ ਇੰਗਲੈਂਡ ਚੈਂਪੀਅਨ ਪੁਲੇਲਾ ਗੋਪੀਚੰਦ ਦੀ ਧੀ ਹੈ |
ਸ਼ਿਫਾਰਸ਼ ਕੀਤੇ ਨਾਂਅ ਇਸ ਪ੍ਰਕਾਰ ਹਨ: ਹਰਦੀਪ ਸਿੰਘ (ਹਾਕੀ) ਲਈ ਮੇਜਰ ਧਿਆਨ ਚੰਦ ਖੇਡ ਰਤਨ ਸਨਮਾਨ | ਅਰਜੁਨ ਅਵਾਰਡ ਲਈ ਤੇਜਸਵਿਨ ਸ਼ੰਕਰ (ਐਥਲੈਟਿਕਸ), ਪਿ੍ਅੰਕਾ (ਐਥਲੈਟਿਕਸ), ਨਰਿੰਦਰ (ਬਾਕਸਿੰਗ), ਵਿਦਿਤ ਗੁਜਰਾਤੀ (ਸ਼ਤਰੰਜ), ਦਿਵਿਆ ਦੇਸ਼ਮੁਖ (ਸ਼ਤਰੰਜ), ਧਨੁਸ਼ ਸ਼੍ਰੀਕਾਂਤ (ਬਹਿਰਾ ਸ਼ੂਟਿੰਗ), ਪ੍ਰਣਤੀ ਨਾਇਕ (ਜਿਮਨਾਸਟਿਕ), ਰਾਜਕੁਮਾਰ ਪਾਲ (ਹਾਕੀ), ਸੁਰਜੀਤ (ਕਬੱਡੀ), ਨਿਰਮਲਾ ਭਾਟੀ (ਖੋ-ਖੋ), ਰੁਦਰਾਂਸ਼ ਖੰਡੇਲਵਾਲ (ਪੈਰਾ ਸ਼ੂਟਿੰਗ), ਏਕਤਾ ਭਯਾਨ (ਪੈਰਾ ਅਥਲੈਟਿਕਸ), ਪਦਮਨਾਭ ਸਿੰਘ (ਪੋਲੋ), ਅਰਵਿੰਦ ਸਿੰਘ (ਰੋਇੰਗ), ਅਖਿਲ ਸ਼ਿਓਰਾਨ (ਸ਼ੂਟਿੰਗ), ਮੇਹੁਲੀ ਘੋਸ਼ (ਸ਼ੂਟਿੰਗ), ਸੁਤੀਰਥ ਮੁਖਰਜੀ (ਟੇਬਲ ਟੈਨਿਸ), ਸੋਨਮ ਮਲਿਕ (ਕੁਸ਼ਤੀ), ਆਰਤੀ (ਯੋਗਾ), ਟ੍ਰੀਸ਼ਾ ਜੌਲੀ (ਬੈਡਮਿੰਟਨ), ਗਾਇਤਰੀ ਗੋਪੀਚੰਦ (ਬੈਡਮਿੰਟਨ), ਲਾਲਰੇਮਸਿਆਮੀ (ਹਾਕੀ), ਮੁਹੰਮਦ ਅਫਸਲ (ਐਥਲੈਟਿਕਸ), ਪੂਜਾ (ਕਬੱਡੀ) ਦੇ ਨਾਂਵਾਂ ਦੀ ਸਿਫਾਰਸ਼ ਕੀਤੀ ਗਈ ਹੈ |
ਖੇਡ ਸੰਸਾਰ
Free
ਹਾਰਦਿਕ ਸਿੰਘ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ <br/>
ਅਜੀਤ ਡੈਸਕ
25-12-2025