05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬਰਤਾਨੀਆ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਦਸਤਾਵੇਜ਼ ਗਲਤੀ ਨਾਲ ਹੋਏ ਜਨਤਕ <br/>

Ad Position 21
No active advertisement
ਅਜੀਤ ਡੈਸਕ 31-12-2025
ਲੰਡਨ, 30 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸਰਕਾਰੀ ਦਸਤਾਵੇਜ਼ਾਂ ਨੂੰ 20 ਸਾਲ ਬਾਅਦ ਜਨਤਕ ਕਰਨ ਦੇ ਨਿਯਮਾਂ ਤਹਿਤ ਸਾਲ 2004 ਤੇ 2005 ਦੇ ਸ਼ਾਹੀ ਪਰਿਵਾਰ ਨਾਲ ਸਬੰਧਿਤ ਕੁਝ ਦਸਤਾਵੇਜ਼ ਨੈਸ਼ਨਲ ਆਰਕਾਈਵਜ਼ 'ਤੇ ਪ੍ਰਕਾਸ਼ਿਤ ਕਰ ਦਿੱਤੇ ਗਏ ਸਨ | ਜਿਸ ਨੂੰ ਮੰਤਰੀ ਮੰਡਲ ਦਫਤਰ ਨੇ 'ਪ੍ਰਸ਼ਾਸਕੀ ਗਲਤੀ' ਕਰਾਰ ਦਿੱਤਾ ਹੈ | ਇਕ ਬਿਆਨ 'ਚ ਰਾਸ਼ਟਰੀ ਕੈਬਨਿਟ ਦਫ਼ਤਰ ਨੇ ਕਿਹਾ ਕਿ ਐਂਡਰਿਊ ਮਾਊਾਟਬੈਟਨ-ਵਿੰਡਸਰ ਵਾਲ ਸੰਬੰਧਿਤ ਸਰਕਾਰੀ ਦਸਤਾਵੇਜ਼ ਗਲਤੀ ਨਾਲ ਸਾਂਝੇ ਕਰਨਾ 'ਪ੍ਰਸ਼ਾਸਕੀ ਗਲਤੀ' ਹੈ | ਇਹ ਦਸਤਾਵੇਜ਼ ਸ਼ਾਹੀ ਦੌਰਿਆਂ ਨਾਲ ਸੰਬੰਧਿਤ ਪ੍ਰਧਾਨ ਮੰਤਰੀ ਦੇ ਦਫਤਰ ਦੀ ਫਾਈਲ ਸੀ | ਜਿਸ ਨੂੰ ਵਾਪਸ ਲੈਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਖੇਪ 'ਚ ਉਪਲਬਧ ਕਰਵਾਇਆ ਗਿਆ ਸੀ | ਇਸ 'ਚ ਵੱਖ-ਵੱਖ ਸ਼ਾਹੀ ਪਰਿਵਾਰਾਂ ਦੀ ਵਿਦੇਸ਼ ਯਾਤਰਾ ਬਾਰੇ ਇਕ ਮੀਟਿੰਗ ਦੇ ਮਿੰਟ ਸ਼ਾਮਲ ਸਨ, ਜਿਸ 'ਚ ਉਸ ਸਮੇਂ ਦੇ ਡਿਊਕ ਆਫ਼ ਯÏਰਕ ਵੀ ਸ਼ਾਮਲ ਸੀ, ਜੋ ਯੂ.ਕੇ. ਦੇ ਵਪਾਰ ਰਾਜਦੂਤ ਵਜੋਂ ਸੇਵਾਵਾਂ ਨਿਭਾ ਰਹੇ ਸਨ | ਉਕਤ ਪੇਪਰਾਂ ਨੂੰ ਬਾਅਦ 'ਚ ਹਟਾ ਦਿੱਤਾ ਗਿਆ | ਰਾਜਸ਼ਾਹੀ ਵਿਰੋਧੀ ਮੁਹਿੰਮਕਾਰਾਂ ਨੇ ਕਿਹਾ ਕਿ ਦਸਤਾਵੇਜ਼ ਰੋਕਣਾ ਜਾਇਜ਼ ਨਹੀਂ ਹੈ, ਕਿਉਂਕਿ ਐਂਡਰਿਊ ਦੇ ਸੰਬੰਧ ਮਿ੍ਤਕ ਜਿਣਸੀ ਅਪਰਾਧੀ ਜੈਫਰੀ ਐਪਸਟਾਈਨ ਨਾਲ ਹੋਣ ਕਰਕੇ ਸ਼ਾਹੀ ਖਿਤਾਬਾਂ ਤੋਂ ਵਾਂਝਾ ਕਰ ਦਿੱਤਾ ਗਿਆ ਹੈ | ਭਾਵੇਂ ਐਂਡਰਿਊ ਨੇ ਹਮੇਸ਼ਾ ਕਿਸੇ ਵੀ ਗਲਤ ਕੰਮ ਦੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ | ਮੁਹਿੰਮ ਦੇ ਮੁੱਖ ਕਾਰਜਕਾਰੀ ਗ੍ਰਾਹਮ ਸਮਿਥ ਨੇ ਕਿਹਾ ਕਿ ਸ਼ਾਹੀ ਪਰਿਵਾਰ ਯੂ.ਕੇ. 'ਚ ਸਭ ਤੋਂ ਵੱਧ ਗੁਪਤ ਸੰਸਥਾ ਹੈ | ਇਹ ਦਸਤਾਵੇਜ਼ ਬਿਨਾਂ ਕਿਸੇ ਡਰ ਜਾਂ ਪੱਖ ਦੇ ਜਾਰੀ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਲੋਕ ਸ਼ਾਹੀ ਪਰਿਵਾਰ ਦੇ ਹਰ ਪੱਖ ਤੋਂ ਜਾਣੂ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਦੇ ਸਮੁੰਦਰ ਕਿਨਾਰੇ ਵੱਸੇ ਸ਼ਹਿਰ ਸਕੈਗਨੇਸ 'ਚ ਘਰਾਂ ਤੇ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਸਬਸਿਡੀ ਖ਼ਤਮ ਹੋ ਜਾਣ ਕਾਰਨ ਓਬਾਮਾ ਕੇਅਰ ਪਾਲਿਸੀ ਲੋਕਾਂ ਦੀ ਪਹੁੰਚ ਤੋਂ ਬਾਹਰ <br/>
Ad Position 24
No active advertisement