03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਇਆ ਨਗਰ ਕੀਰਤਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-11-2025
aਐੱਮ. ਐੱਸ. ਲੋਹੀਆ
ਜਲੰਧਰ, 1 ਨਵੰਬਰ - 'ਕਲਯੁਗ ਦੇ ਅਵਤਾਰ' ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਹਿਰ ਦੀ ਸੰਗਤ ਵਲੋਂ ਵਿਸ਼ਾਲ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਇਆ ਗਿਆ, ਜਿਸ ਦੌਰਾਨ ਸ਼ਹਿਰ ਦੀਆਂ ਸਿੰਘ ਸਭਾਵਾਂ, ਜਥੇਬੰਦੀਆਂ ਅਤੇ ਸੰਸਥਾਵਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੁਹੱਲਾ ਗੋਬਿੰਦਗੜ੍ਹ ਤੋਂ ਹੋਈ | ਇਸ ਮੌਕੇ ਭਾਈ ਤਲਵਿੰਦਰ ਸਿੰਘ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਨਗਰ ਕੀਰਤਨ ਦੇ ਚਾਲੇ ਪਵਾਉਣ ਦੀ ਆਗਿਆ ਲਈ ਗਈ | ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਜਸਮੀਤ ਸਿੰਘ ਵਲੋਂ ਨਗਰ ਕੀਰਤਨ ਦੌਰਾਨ ਨਰਸਿੰਙਾ ਵਜਾਉਣ ਦੀ ਸੇਵਾ ਨਿਭਾਈ ਗਈ | ਇਸ ਤੋਂ ਇਲਾਵਾ ਸ਼ਬਦਾਂ ਦੀ ਧੁਨ ਵਜਾਉਂਦਾ ਬੈਂਡ, ਖ਼ਾਲਸੇ ਦੀ ਚੜ੍ਹਦੀ ਕਲ੍ਹਾ ਦਰਸਾਉਂਦੀਆਂ ਗਤਕੇ ਦੀਆਂ ਟੀਮਾਂ, ਸਕੂਲੀ ਬੱਚੇ, ਸੰਗਤ ਦੇ ਬੈਠਣ ਦੀ ਸਹੂਲਤ ਲਈ ਵੱਡੀ ਗਿਣਤੀ 'ਚ ਈ-ਰਿਕਸ਼ੇ ਸ਼ਾਮਿਲ ਹੋਏ, ਜੋ ਜੀਵਨ ਨੂੰ ਸੇਧ ਦਿੰਦੇ ਸਲੋਗਨਾਂ ਨਾਲ ਸਜਾਏ ਗਏ ਸਨ | ਬੰਦੀ ਸਿੰਘ ਦੀ ਰਿਹਾਈ ਸੰਬੰਧੀ ਮਾਡਲ, ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਭਗਤ ਸਾਹਿਬਾਨ ਦੇ ਨਾਂਅ ਦਰਸਾਉਂਦੇ ਹੋਏ ਸਲੋਗਨ, ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਮਾਡਲ, ਤੰਤੀ ਸਾਜ ਅਤੇ 1947 ਦੀ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਨਾਲ ਸੰਬੰਧਿਤ ਝਾਕੀ ਨਗਰ ਕੀਰਤਨ ਦੌਰਾਨ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਸੀ | ਨਗਰ ਕੀਰਤਨ ਆਪਣੇ ਪੁਰਾਤਨ ਮਾਰਗ ਤੋਂ ਹੁੰਦਾ ਹੋਇਆ ਰਾਤ ਸਮੇਂ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੇ ਮਾਰਗ 'ਚ ਗੁਰੂ ਨਾਨਕ ਨਾਮ ਲੇਵਾ ਪਰਿਵਾਰਾਂ, ਜਥੇਬੰਦੀਆਂ ਤੇ ਸੰਸਥਾਵਾਂ ਵਲੋਂ ਭਾਂਤ-ਭਾਂਤ ਦੇ ਲੰਗਰ ਲਗਾਏ ਗਏ |
ਸੰਤ ਬਾਬਾ ਜੀਤ ਸਿੰਘ, ਜੌਹਲਾਂ ਵਾਲਿਆਂ ਨੇ ਨਿਭਾਈ ਚੌਰ ਸਾਹਿਬ ਦੀ ਸੇਵਾ
ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਜਾਏ ਗਏ ਨਗਰ ਕੀਰਤਨ ਦੇ ਆਗਮਨ ਪ੍ਰਤੀ ਸੂਚਿਤ ਕਰਨ ਲਈ ਸਭ ਤੋਂ ਅੱਗੇ ਰਣਜੀਤ ਨਗਾਰਾ ਵਜਾਉਂਦੇ ਹੋਏ ਸਿੰਘਾਂ ਦਾ ਜਥਾ ਨਿਕਲਿਆ, ਜਿਸ ਤੋਂ ਬਾਅਦ ਫੁੱਲਾਂ ਅਤੇ ਲਾਈਟਾਂ ਨਾਲ ਵਿਸ਼ੇਸ਼ ਸਜਾਈ ਗਈ ਪਾਲਕੀ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਸ਼ੋਭਿਤ ਕੀਤੇ ਗਏ, ਜਿਨ੍ਹਾਂ 'ਤੇ ਚੌਰ ਸਾਹਿਬ ਝੁਲਾਉਣ ਦੀ ਸੇਵਾ ਸੰਤ ਬਾਬਾ ਜੀਤ ਸਿੰਘ, ਨਿਰਮਲ ਕੁਟੀਆ ਜੌਹਲਾਂ ਵਾਲਿਆਂ ਵਲੋਂ ਨਿਭਾਈ ਗਈ | ਪਾਲਕੀ ਸਾਹਿਬ ਦੇ ਅੱਗੇ-ਅੱਗੇ ਬੀਬੀਆਂ, ਬੱਚੀਆਂ ਅਤੇ ਨੌਜਵਾਨ ਵੀਰਾਂ ਵਲੋਂ ਸੜਕ ਦੀ ਸਫ਼ਾਈ ਕੀਤੀ ਗਈ, ਸ੍ਰੀ ਗੁਰੂ ਰਾਮ ਦਾਸ ਸੇਵਕ ਸਭਾ ਵਲੋਂ ਪਾਣੀ ਦਾ ਛਿੜਕਾਅ ਕੀਤਾ ਗਿਆ, ਦਸਮੇਸ਼ ਸੇਵਕ ਸਭਾ ਅਤੇ ਗੁਰਦੁਆਰਾ ਦੀਵਾਨ ਅਸਥਾਨ ਨੌਜਵਾਨ ਸਭਾ ਦੇ ਮੈਂਬਰਾਂ ਵਲੋਂ ਗੁਰੂ ਸਾਹਿਬ ਦੇ ਸਤਿਕਾਰ ਵਜੋਂ ਮਾਰਗ 'ਚ ਫੁੱਲ ਵਿਛਾਏ ਗਏ | ਪਾਲਕੀ ਸਾਹਿਬ ਦੇ ਅੱਗੇ ਰਿਵਾਇਤੀ ਬਾਣੇ 'ਚ ਨਿਸ਼ਾਨ ਸਾਹਿਬ ਲੈ ਕੇ 5 ਘੋੜ ਸਵਾਰ ਅਤੇ ਉਨ੍ਹਾਂ ਪਿੱਛੇ 5 ਸਿੰਘ ਪੈਦਲ ਚੱਲ ਰਹੇ ਸਨ, ਜਿਨ੍ਹਾਂ ਦੇ ਪਿੱਛੇ ਸ਼ਸ਼ਤਰਧਾਰੀ ਪੰਜ ਪਿਆਰੇ ਨਗਰ ਕੀਰਤਨ ਦੀ ਸ਼ੋਭਾ ਨੂੰ ਹੋਰ ਵਧਾ ਰਹੇ ਸਨ |
ਵਿਸ਼ੇਸ਼ ਪੁਲਿਸ ਪਾਰਟੀ ਨੇ ਦਿੱਤੀ ਪਾਲਕੀ ਸਾਹਿਬ ਨੂੰ ਸਲਾਮੀ
ਨਗਰ ਕੀਰਤਨ ਆਪਣੇ ਪੁਰਾਤਣ ਮਾਰਗ 'ਤੇ ਚਾਲੇ ਪਾਉਂਦਾ ਹੋਇਆ ਐਸ.ਡੀ. ਕਾਲਜ ਤੋਂ ਅੱਗੇ ਅਜੀਤ ਚੌਕ ਪਹੁੰਚਿਆ, ਜਿੱਥੇ 'ਦੈਨਿਕ ਸਵੇਰੇ' ਦੇ ਮੁੱਖ ਸੰਪਾਦਕ ਸ਼ੀਤਲ ਵਿੱਜ ਅਤੇ ਅਜੀਤ ਪ੍ਰਕਾਸ਼ਨ ਸਮੂਹ ਦੇ ਸੀਨੀਅਰ ਐਗਜ਼ੈਕਟਿਵ ਸ੍ਰੀਮਤੀ ਗੁਰਜੋਤ ਕੌਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ, ਜੁਆਇੰਟ ਪੁਲਿਸ ਕਮਿਸ਼ਨਰ ਡਾ. ਸੰਦੀਪ ਸ਼ਰਮਾ, ਡੀ.ਸੀ.ਪੀ. ਨਰੇਸ਼ ਡੋਗਰਾ, ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. (ਸਥਾਨਕ) ਸੁਖਵਿੰਦਰ ਸਿੰਘ, ਏ.ਸੀ.ਪੀ. (ਸਥਾਨਕ) ਮਨਮੋਹਨ ਸਿੰਘ, ਏ.ਸੀ.ਪੀ. (ਕੇਂਦਰੀ) ਅਮਨਦੀਪ ਸਿੰਘ, ਏ.ਸੀ.ਪੀ. ਗਗਨਦੀਪ ਸਿੰਘ ਘੁੰਮਣ, ਏ.ਸੀ.ਪੀ. ਟ੍ਰੈਫ਼ਿਕ ਜਸਜੋਯਤ ਸਿੰਘ ਅਤੇ ਹੋਰ ਅਧਿਕਾਰੀਆਂ ਵੀ ਪਾਲਕੀ ਸਹਿਬ ਅੱਗੇ ਨਤਮਸਤਕ ਹੋਏ | ਨਗਰ ਕੀਰਤਨ ਦੇ ਅਜੀਤ ਚੌਕ ਪਹੁੰਚਣ 'ਤੇ ਵਿਸ਼ੇਸ਼ ਪੁਲਿਸ ਪਾਰਟੀ ਨੇ ਪਾਲਕੀ ਸਾਹਿਬ ਨੂੰ ਸਲਾਮੀ ਦਿੱਤੀ |
ਗੁਰਦੁਆਰਾ ਦੀਵਾਨ ਅਸਥਾਨ ਤੋਂ ਨਗਰ ਕੀਰਤਨ ਦਾ ਵਿਸਥਾਰ
ਅਜੀਤ ਚੌਕ ਤੋਂ ਚਲਿਆ ਨਗਰ ਕੀਰਤਨ ਭਾਰਤ ਸੋਡਾ ਵਾਟਰ ਫੈਕਟਰੀ, ਰੇਲਵੇ ਰੋਡ, ਮੰਡੀ ਫੈਂਟਨਗੰਜ ਤੋਂ ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ ਵਿਖੇ ਪਹੁੰਚਿਆ, ਜਿੱਥੇ ਪਾਲਕੀ ਸਾਹਿਬ ਦੇ ਪਹੁੰਚਣ 'ਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਦੇ ਨਾਲ ਗੁਰਦੁਆਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਪ੍ਰਗਟ ਸਿੰਘ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸੰਤ ਬਾਬਾ ਭਜਨ ਸਿੰਘ (ਡੇਰਾ ਸੰਤਗੜ੍ਹ), ਬਾਬਾ ਜਸਵਿੰਦਰ ਸਿੰਘ (ਬਸ਼ੀਰਪੁਰਾ), ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਨਿਤਿਨ ਕੋਹਲੀ, ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ, ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਦੇਵਕੀ ਨੰਦਨ, ਪਰਮਿੰਦਰ ਸਿੰਘ (ਦਸਮੇਸ਼ ਨਗਰ), ਕਿਰਨ ਜਗੋਤਾ, ਮਨੋਜ ਅਗਰਵਾਲ, ਭੁਪਿੰਦਰ ਸਿੰਘ ਖ਼ਾਲਸਾ (ਗੜ੍ਹਾ), ਜਸਬੀਰ ਸਿੰਘ ਰੰਧਾਵਾ (ਡਿਫ਼ੈਂਸ ਕਲੋਨੀ), ਚਰਨਜੀਤ ਸਿੰਘ ਮਿੰਟਾ, ਗੁਰਿੰਦਰ ਸਿੰਘ ਮਝੈਲ, ਗੁਰਜੀਤ ਸਿੰਘ ਟੱਕਰ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ, ਸੈਂਟਰ ਟਾਊਨ ਦੇ ਸਕੱਤਰ ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਦਵਿੰਦਰ ਸਿੰਘ (ਸੈਂਟਰਲ ਟਾਊਨ), ਦਵਿੰਦਰ ਸਿੰਘ ਰਿਆਤ, ਨਿਰਮਲ ਸਿੰਘ ਬੇਦੀ, ਹਰਜੋਤ ਸਿੰਘ ਲੱਕੀ, ਗੁਰਦੀਪ ਸਿੰਘ ਪੋਪਲੀ, ਜਸਕੀਰਤ ਸਿੰਘ ਜੱਸੀ, ਹਰਜੀਤ ਸਿੰਘ ਬਾਬਾ (ਬਸਤੀ ਸ਼ੇਖ), ਅਮਰਪ੍ਰੀਤ ਸਿੰਘ ਰਿੰਕੂ ਅਤੇ ਹੋਰਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਿਕ ਹੋਏ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੱਖ ਸਿੰਘ ਜੀ ਉਚੇਚੇ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਪੁੱਜੇ |
350 ਸਾਲਾ ਸ਼ਤਾਬਦੀ ਕਮੇਟੀ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ
ਗੁਰਦੁਆਰਾ ਦੀਵਾਨ ਅਸਥਾਨ ਤੋਂ ਨਗਰ ਕੀਰਤਨ ਨੂੰ ਵਿਸਥਾਰ ਦਿੰਦੇ ਹੋਏ ਵੱਖ-ਵੱਖ ਜਥੇ ਇਸ 'ਚ ਸ਼ਾਮਿਲ ਹੋਏ ਅਤੇ ਨਗਰ ਕੀਰਤਨ ਨੇ ਮਿਲਾਪ ਚੌਕ ਵੱਲ ਚਾਲੇ ਪਾਏ | ਰਸਤੇ 'ਚ ਪ੍ਰਤਾਪ ਬਾਗ ਵਾਲੇ ਮੋੜ 'ਤੇ 350 ਸਾਲਾ ਸ਼ਤਾਬਦੀ ਕਮੇਟੀ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਸਵਾਗਤ ਕਰਨ ਵਾਲਿਆਂ 'ਚ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਜਥੇਦਾਰ ਕੁਲਵੰਤ ਸਿੰਘ ਮੰਨਣ, ਗੁਰਦੁਆਰਾ ਨੌਵੀਂ ਪਾਤਿਸ਼ਾਹੀ, ਗੁਰੂ ਤੇਗ ਬਾਹਾਦੁਰ ਨਗਰ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ, ਗੁਰਕਿ੍ਪਾਲ ਸਿੰਘ (ਬਸਤੀ ਸ਼ੇਖ), ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜੁਨੇਜਾ, ਕੰਵਲਜੀਤ ਸਿੰਘ ਟੋਨੀ, ਰਣਜੀਤ ਸਿੰਘ ਰਾਣਾ, ਚਰਨਜੀਵ ਸਿੰਘ ਲਾਲੀ, ਦਲਜੀਤ ਸਿੰਘ ਬੇਦੀ, ਹਰਭਜਨ ਸਿੰਘ ਸੈਣੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਸੁਖਦੇਵ ਸਿੰਘ ਗਾਂਧੀ, ਮਨਜੀਤ ਸਿੰਘ ਠਕਰਾਲ, ਮਨਜੀਤ ਸਿੰਘ ਜੌਲੀ, ਅਮਰਜੀਤ ਸਿੰਘ ਬਸਰਾ, ਕੁਲਦੀਪ ਸਿੰਘ ਪਾਇਲਟ, ਸਤਪਾਲ ਸਿੰਘ ਸਿਦਕੀ, ਸਰਬਜੀਤ ਸਿੰਘ ਰਾਜਪਾਲ, ਸੁਰਜੀਤ ਸਿੰਘ (ਨੀਲਾ ਮਹਿਲ), ਹਰਿੰਦਰ ਸਿੰਘ ਢੀਡਸਾ, ਰਵਿੰਦਰ ਸਿੰਘ ਸਵੀਟੀ, ਅਵਤਾਰ ਸਿੰਘ ਘੁੰਮਣ, ਸਰਬਜੀਤ ਸਿੰਘ ਪਨੇਸਰ, ਸਤਿੰਦਰ ਸਿੰਘ ਪੀਤਾ, ਬਲਜੀਤ ਸਿੰਘ ਲਾਇਲ, ਪਲਵਿੰਦਰ ਸਿੰਘ ਬਬਲੂ, ਗੁਰਿੰਦਰ ਪਾਲ ਸਿੰਘ, ਭਜਨ ਲਾਲ ਚੋਪੜਾ, ਹਰਜਿੰਦਰ ਸਿੰਘ ਭਾਟ, ਸਤਪਾਲ ਸਿੰਘ ਸਿਦਕੀ, ਫੁੰਮਣ ਸਿੰਘ, ਸੁਰਿੰਦਰ ਪਾਲ ਸਿੰਘ ਰਾਜ, ਦਿਲਜੀਤ ਸਿੰਘ (ਲੰਮਾ ਪਿੰਡ), ਜਗਜੀਤ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਭਾਟੀਆ, ਲਾਲ ਚੰਦ, ਸਾਹਿਬ ਸਿੰਘ, ਮਨਦੀਪ ਸਿੰਘ, ਗੋਲਡੀ ਜੈਦੀਪ ਸਿੰਘ ਬਾਜਵਾ, ਦਵਿੰਦਰ ਸਿੰਘ ਬੜਿੰਗ, ਗੌਰਵ ਭਗਤ, ਅਜੀਤ ਸਿੰਘ (ਬਸਤੀ ਮਿੱਠੂ), ਵਰਿਆਮ ਸਿੰਘ, ਬਾਸੂ ਮਿੱਠੂ, ਨਰਿੰਦਰ ਸਿੰਘ, ਰਵੀ ਕੁਮਾਰ (ਕੌਂਸਲਰ ਲੰਮਾ ਪਿੰਡ), ਪਿ੍ੰਸ ਸਿੰਘ, ਅਰਜਨ ਸਿੰਘ (ਸੰਜੇ ਗਾਂਧੀ ਨਗਰ), ਪਾਲ ਸਿੰਘ, ਮਹਿੰਦਰ ਸਿੰਘ ਜੰਬਾ, ਰਵਿੰਦਰ ਸਿੰਘ, ਅਮਰਜੀਤ ਸਿੰਘ ਬਸਰਾ, ਪ੍ਰਦੀਪ ਸਿੰਘ, ਮਹਿੰਦਰ ਸਿੰਘ (ਲੰਮਾ ਪਿੰਡ), ਸਤਨਾਮ ਸਿੰਘ ਸੱਤਾ, ਪਰਮਜੀਤ ਸਿੰਘ ਠੇਕੇਦਾਰ, ਓਮ ਪ੍ਰਕਾਸ਼, ਦਿਆਲ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ ਪਿ੍ੰਸ, ਹਰਜੀਤ ਸਿੰਘ, ਸੁਖਜਿੰਦਰ ਸਿੰਘ, ਗਿਆਨ ਸਿੰਘ, ਬਿੱਟੂ ਮਸਤੀ ਅਤੇ ਹੋਰ ਸ਼ਾਮਿਲ ਸਨ |
ਜ਼ਿਲ੍ਹਾ ਅਕਾਲੀ ਦਲ ਨੇ ਕੀਤਾ ਨਿੱਘਾ ਸਵਾਗਤ
ਮਿਲਾਪ ਚੌਕ ਵਿਖੇ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਨਗਰ ਕੀਰਤਨ ਦਾ ਸਾਵਗਤ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜ ਘੋੜ ਸਵਾਰ ਨਿਸ਼ਾਨਚੀ ਸਿੰਘ, ਪੰਜ ਪਿਆਰਿਆਂ ਤੇ ਨਗਰ ਕੀਰਤਨ 'ਚ ਸ਼ਾਮਿਲ ਸੰਗਤ 'ਤੇ ਫੱੁਲਾਂ ਦੀ ਵਰਖਾ ਕੀਤੀ ਗਈ | ਇਸ ਮੌਕੇ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੀ ਅਗਵਾਈ ਹੇਠ ਸਜਾਈ ਗਈ ਵਿਸ਼ੇਸ਼ ਸਵਾਗਤੀ ਸਟੇਜ 'ਤੋਂ ਭਾਈ ਜੋਗਾ ਸਿੰਘ ਕਾਲਾ ਗੁਰਾਇਆ ਦੇ ਕਵੀਸ਼ਰੀ ਜੱਥੇ ਅਤੇ ਬੀਬੀ ਤਿ੍ਲੋਚਨ ਕੌਰ ਪ੍ਰਚਾਰਕ ਸ਼੍ਰੋਮਣੀ ਕਮੇਟੀ ਵਲੋਂ ਸੰਗਤ ਨੂੰ ਗੁਰ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ | ਸਟੇਜ ਸਕੱਤਰ ਦੀ ਸੇਵਾ ਅਮਰਜੀਤ ਸਿੰਘ ਮੰਗਾਂ ਵਲੋਂ ਬਾਖੁਬੀ ਨਿਭਾਈ ਗਈ | ਹਰਪ੍ਰੀਤ ਸਿੰਘ ਸਚਦੇਵਾ, ਰਮਨਪ੍ਰੀਤ ਸਿੰਘ ਸਚਦੇਵਾ ਅਤੇ ਰਵਿੰਦਰ ਸਿੰਘ ਚਾਵਲਾ ਦੇ ਪਰਿਵਾਰਾਂ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਇਸ ਮੌਕੇ ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਕੇ.ਪੀ., ਅੰਮਿ੍ਤਬੀਰ ਸਿੰਘ ਲੂਥਰਾ, ਦਿਲਬਾਗ ਹੁਸੈਨ, ਦਲਵਿੰਦਰ ਸਿੰਘ ਬੜਿੰਗ, ਗੁਰਬਚਨ ਸਿੰਘ ਕਥੂਰੀਆ, ਮਨਿੰਦਰਪਾਲ ਸਿੰਘ ਗੁੰਬਰ, ਅਮਰਜੀਤ ਸਿੰਘ ਕਥੂਰੀਆ, ਗੁਰਪ੍ਰੀਤ ਸਿੰਘ ਸਚਦੇਵਾ, ਪਰਮਪ੍ਰੀਤ ਸਿੰਘ ਗੁੰੰਬਰ, ਹਰਜਿੰਦਰ ਸਿੰਘ ਢੀਂਡਸਾ, ਪਰਮਪ੍ਰੀਤ ਸਿੰਘ ਵਿੱਟੀ, ਜਗਦੇਵ ਸਿੰਘ ਜੰਗੀ, ਗਗਨਦੀਪ ਸਿੰਘ ਨਾਗੀ, ਹਰਪ੍ਰੀਤ ਸਿੰਘ ਚੌਹਾਨ, ਹਰਬੀਰ ਸਿੰਘ ਲਾਡੀ, ਪਰਮਿੰਦਰ ਸਿੰਘ ਲੱਕੀ, ਸੰਤੋਖ ਸਿੰਘ ਸੈਣੀ, ਪਰਵਿੰਦਰ ਸਿੰਘ ਰਾਜਾ, ਅਮਿਤ ਮੈਣੀ, ਗੌਰਵ ਕੁਮਾਰ ਭਗਤ, ਠੇਕੇਦਾਰ ਰਘਬੀਰ ਸਿੰਘ, ਪਰਮਜੀਤ ਸਿੰਘ ਰੰਧਾਵਾ, ਮਹਿੰਦਰ ਪਾਲ ਸਿੰਘ ਬਿੱਟੂ, ਚਰਨ ਸਿੰਘ ਮਕਸੁਦਾਂ, ਅਮਰੀਕ ਸਿੰਘ ਟਾਹਲੀ, ਬਲਵਿੰਦਰ ਸਿੰਘ ਜੱਬਲ, ਮਨਪ੍ਰੀਤ ਸਿੰਘ ਸ਼ੈਰੀ, ਰਵਿੰਦਰ ਸਿੰਘ ਸਵੀਟੀ, ਸੁਰਜੀਤ ਸਿੰਘ (ਨੀਲਾ ਮਹਿਲ), ਹਰਦੀਪ ਸਿੰਘ ਰਿੰਪੀ, ਮਨਬੀਰ ਸਿੰਘ ਅਕਾਲੀ, ਸ਼ਨਬੀਰ ਸਿੰਘ ਸ਼ੰਟੀ, ਅਵਤਾਰ ਸਿੰਘ ਸੈਂਹਬੀ, ਜਸਬੀਰ ਸਿੰਘ ਵਾਲੀਆ, ਭੁਪਿੰਦਰ ਸਿੰਘ ਖ਼ਾਲਸਾ ਦਿੱਲੀ, ਗੁਰਮੀਤ ਸਿੰਘ ਸ਼ਾਂਤ, ਅਮਰਜੀਤ ਸਿੰਘ ਬਸਰਾ ਗੁਰਮੀਤ ਸਿੰਘ ਬਸਰਾ, ਚਰਨ ਸਿੰਘ ਮਕਸੁਦਾਂ, ਰਣਜੀਤ ਸਿੰਘ ਗੋਲਡੀ, ਬਿਕਰਮ ਸਿੰਘ ਕੇ. ਸੀ., ਅੰਗਰੇਜ ਸਿੰਘ, ਗੁਰਬਿੰਦਰ ਸਿੰਘ ਜੱਜ, ਇੰਦਰਪਾਲ ਸਿੰਘ ਬੜਿੰਗ, ਪ੍ਰਦੀਪ ਸਿੰਘ ਵਿੱਕੀ, ਸੰਦੀਪ ਸਿੰਘ ਫੁੱਲ, ਰਿੱਕੀ ਅਨੰਦ, ਕੁਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਸਹਿਜ ਦੀਪ ਸਿੰਘ, ਸਤਬੀਰ ਸਿੰਘ ਮੱਕੜ ਅਤੇ ਵੱਡੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਸਨ |
ਗੁਰਦੁਆਰਾ ਮਾਡਲ ਟਾਊਨ ਦੇ ਪ੍ਰਬੰਧਕਾਂ ਨੇ ਵੀ ਕੀਤੀ ਸ਼ਮੂਲੀਅਤ
ਨਗਰ ਕੀਰਤਨ 'ਚ ਵਿਸ਼ੇਸ਼ ਸਹਿਯੋਗ ਦੇ ਰਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰ ਜੀਤ ਸਿੰਘ, ਕਮੇਟੀ ਮੈਂਬਰ ਕੰਵਲਜੀਤ ਸਿੰਘ ਕੋਛੜ, ਤੇਜਦੀਪ ਸਿੰਘ ਸੇਠੀ, ਜਸਪ੍ਰੀਤ ਸਿੰਘ ਸੇਠੀ, ਕੁਲਤਾਰਨ ਸਿੰਘ ਅਨੰਦ, ਗਗਨਦੀਪ ਸਿੰਘ ਸੇਠੀ, ਐੱਚ.ਐੱਸ. ਭਸੀਨ ਅਤੇ ਹੋਰਾਂ ਨੇ ਸੰਗਤ ਲਈ ਵਿਸ਼ੇਸ਼ ਬੱਸਾਂ ਦੇ ਪ੍ਰਬੰਧ ਕੀਤੇ, ਤਾਂ ਜੋ ਨਗਰ 'ਚ ਪੈਦਲ ਸ਼ਮੂਲੀਅਤ ਨਾ ਕਰ ਸਕਣ ਵਾਲੇ ਬੱਸਾਂ 'ਚ ਬੈਠ ਕੇ ਹਾਜ਼ਰੀ ਲਗਵਾ ਸਕਣ |
ਆਹਲੂਵਾਲੀਆ ਪਰਿਵਾਰ ਨੇ ਲਗਾਇਆ ਲੰਗਰ
ਨਗਰ ਕੀਰਤਨ ਦੇ ਫਗਵਾੜਾ ਗੇਟ ਪਹੁੰਚਣ 'ਤੇ ਆਹਲੂਵਾਲੀਆ ਪਰਿਵਾਰ ਅਤੇ ਹੋਰ ਗੁਰਸਿੱਖ ਪਰਿਵਾਰਾਂ ਨੇ ਲੰਗਰ ਦੀ ਸੇਵਾ ਕੀਤੀ | ਬਲਜੀਤ ਸਿੰਘ ਆਹਲੂਵਾਲੀਆ, ਵਪਾਰਕ ਜਥੇਬੰਦੀ ਦੇ ਆਗੂ ਰਵਿੰਦਰ ਧੀਰ, ਕੰਵਲਦੀਪ ਕੌਰ, ਸ਼ਾਇਨਾ ਵਾਲੀਆ, ਮੇਹਰਜੋਤ ਵਾਲੀਆ, ਰਿੱਤੂ ਵਧਾਵਨ, ਪ੍ਰੀਤੀ, ਉਮੇਸ਼ ਸ਼ਰਮਾ, ਪ੍ਰਭਜੋਤ, ਸਰਬਜੋਤ, ਵਿਸ਼ਾਲ ਛਾਬੜਾ ਅਤੇ ਟਰੇਡਰਜ਼ ਫੋਮ ਦੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ |
ਨਾਨਕ ਨਾਮ ਲੇਵਾ ਪਰਿਵਾਰਾਂ ਨੇ ਲਗਾਏ ਲੰਗਰ
ਨਗਰ ਕੀਰਤਨ ਸ਼ਹੀਦ ਭਗਤ ਸਿੰਘ ਚੌਂਕ ਤੋਂ ਪੰਜ ਪੀਰ ਚੌਕ, ਖਿੰਗਰਾ ਗੇਟ ਹੁੰਦੇ ਹੋਏ ਅੱਡਾ ਹੁਸ਼ਿਆਰਪੁਰ ਚੌਂਕ ਪਹੁੰਚਿਆ, ਰਸਤੇ 'ਚ ਹਰਪ੍ਰੀਤ ਸਿੰਘ (ਅੰਮਿ੍ਤ ਕੰਪਿਊਟਰ) ਅਤੇ ਹੋਰ ਪਰਿਵਾਰਾਂ ਵਲੋਂ ਸੰਗਤ ਦੀ ਭਿੰਨ-ਭਿੰਨ ਪਦਾਰਥਾਂ ਨਾਲ ਸੇਵਾ ਕੀਤੀ ਗਈ | ਅੱਡਾ ਹੁਸ਼ਿਆਰਪੁਰ ਚੌਂਕ ਵਿਖੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤ ਦਾ ਸਵਾਗਤ ਕੀਤਾ | ਨਗਰ ਕੀਰਤਨ ਮਾਈ ਹੀਰਾਂ ਗੇਟ, ਅੱਡਾ ਟਾਂਡਾ ਪਹੁੰਚਿਆ ਜਿੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰੀਤ ਨਗਰ, ਸੋਡਲ ਦੀ ਪ੍ਰਬੰਧਕ ਕਮੇਟ ਨੇ ਸਵਾਗਤੀ ਸਟੇਜ ਲਗਾਈ ਅਤੇ ਪ੍ਰਬੰਧਕਾਂ ਵਲੋਂ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ | ਭਗਵਾਨ ਵਾਲਮੀਕ ਚੌਂਕ ਨੇੜੇ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਨੀਲਾ ਮਹਿਲ ਵਲੋਂ ਸੰਗਤ ਲਈ ਲੰਗਰ ਲਗਾਇਆ ਗਿਆ |
ਇੰਟਰਨੈਸ਼ਨਲ ਸਿੱਖ ਕੌਂਸਲ ਨੇ ਲਗਾਇਆ ਲੰਗਰ
ਸਾਈਾ ਦਾਸ ਸਕੂਲ ਦੇ ਨੇੜੇ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਮੈਂਬਰਾਂ ਨੇ ਸੰਗਤ ਲਈ ਦੁੱਧ ਦਾ ਲੰਗਰ ਲਗਾਇਆ | ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਮਿੱਠੂ ਦੀ ਅਗਵਾਈ ਹੇਠ ਲਗਾਏ ਲੰਗਰ ਦੌਰਾਨ ਕੌਂਸਲ ਦੇ ਮੈਂਬਰਾਂ ਮਨਪ੍ਰੀਤ ਸਿੰਘ ਗਾਬਾ, ਸੁਰਿੰਦਰ ਪਾਲ ਸਿੰਘ ਗੋਲਡੀ, ਵਕੀਲ ਸਤਿੰਦਰਪਾਲ ਸਿੰਘ ਛਾਬੜਾ, ਜਗਦੀਪ ਸਿੰਘ ਸੋਨੂੰ ਸੰਧਰ, ਮਨਦੀਪ ਸਿੰਘ ਮੌਂਟੂ, ਹਰਪ੍ਰੀਤ ਸਿੰਘ ਹੈਪੀ, ਦਵਿੰਦਰ ਸਿੰਘ ਰੈਕਸੀ, ਗੁਰਪ੍ਰੀਤ ਸਿੰਘ ਭਾਟੀਆ, ਨਰਿੰਦਰ ਸਿੰਘ ਚੀਮਾ, ਪਿ੍ਤਪਾਲ ਸਿੰਘ, ਭੁਪਿੰਦਰ ਸਿੰਘ ਭਿੰਦਾ, ਅੰਤਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਇਸ਼ਟਪ੍ਰੀਤ ਸਿੰਘ, ਪ੍ਰਬਜੋਤ ਸਿੰਘ ਹਨੀ, ਮਨਜੀਤ ਸਿੰਘ ਰੋਬਿਨ, ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ ਅਤੇ ਪਰਮਿੰਦਰ ਸਿੰਘ ਲਾਡੀ ਵਲੋਂ ਸੇਵਾ ਨਿਭਾਈ ਗਈ |
ਗਤਕੇ ਦੇ ਜੌਹਰ ਦਿਖਾਉਣ ਲਈ ਜਥੇਬੰਦੀਆਂ ਨੇ ਸਜਾਈ ਸਟੇਜ
ਨਗਰ ਕੀਰਤਨ ਦੇ ਸਵਾਗਤ ਲਈ ਸਰਦਾਰ ਹਰੀ ਸਿੰਘ ਨਲੂਆ ਗਤਕਾ ਅਖਾੜਾ, ਮੁਹੱਲਾ ਕਰਾਰ ਖਾਂ ਅਤੇ ਸ਼ਹੀਦ ਭਾਈ ਮਨੀ ਸਿੰਘ ਗਤਕਾ ਅਖੜਾ, ਬੁੱਢਾ ਦਲ ਵਲੋਂ ਪਟੇਲ ਚੌਕ 'ਚ ਵਿਸ਼ੇਸ਼ ਸਟੇਜ ਸਜਾਈ ਗਈ, ਜਿੱਥੇ ਅਖਾੜੇ ਦੇ ਵਿਦਿਆਰਥੀਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ |
ਸਿੱਖ ਤਾਲਮੇਲ ਕਮੇਟੀ ਨੇ ਲਗਾਏ ਲੰਗਰ
ਜੇਲ੍ਹ ਚੌਕ, ਬਸਤੀ ਅੱਡਾ ਚੌਕ ਤੋਂ ਅੱਗੇ ਨਗਰ ਕੀਰਤਨ ਦੇ ਪੁਲੀ ਅਲੀ ਮੁਹੱਲਾ ਤੱਕ ਪਹੁੰਚਣ 'ਤੇ ਸਿੱਖ ਤਾਲਮੇਲ ਕਮੇਟੀ ਅਤੇ ਆਟੋ ਡੀਲਰ ਐਸੋਸੀਏਸ਼ਨ ਵਲੋਂ ਸੰਗਤ ਲਈ ਲੰਗਰ ਤਿਆਰ ਕੀਤਾ ਗਿਆ, ਪ੍ਰਬੰਧਕਾਂ ਵਲੋਂ ਸੰਗਤ ਨੂੰ ਪੰਗਤਾਂ 'ਚ ਬਿਠਾ ਕੇ ਲੰਗਰ ਛਕਾਉਣ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ | ਇਸ ਮੌਕੇ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ ਅਤੇ ਹੋਰਾਂ ਨੇ ਸੰਗਤ ਦੀ ਸੇਵਾ 'ਚ ਵਿਸ਼ੇਸ਼ ਸਹਿਯੋਗ ਦਿੱਤਾ |
ਸ਼ਾਮਿਲ ਸੰਗਤ ਨੇ ਵੱਡੀ ਗਿਣਤੀ 'ਚ ਭਰੀ ਹਾਜ਼ਰੀ
ਨਗਰ ਕੀਰਤਨ 'ਚ ਰਾਮਗੜ੍ਹੀਆ ਕੰਨਿਆ ਪਾਠਸ਼ਾਲਾ ਦੀਆਂ ਵਿਦਿਆਰਥਣਾਂ ਵਲੋਂ ਟਿੱਪਰੀ ਤੇ ਡੰਬਲ ਦਾ ਪ੍ਰਦਰਸ਼ਨ ਕੀਤਾ ਗਿਆ | ਮਾਤਾ ਗੁਜਰੀ ਖਾਲਸਾ ਮਾਡਲ ਸਕੂਲ ਦਾ ਬੈਂਡ, ਜਥੇਦਾਰ ਸਿੰਘ ਸਾਹਿਬ ਬਾਬਾ ਗੁਰਚਰਨ ਸਿੰਘ ਅਤੇ ਜੱਥੇਦਾਰ ਪਿ੍ਤਪਾਲ ਸਿੰਘ ਮਿਸਲ ਸ਼ਹੀਦਾਂ, ਤਰਨਾ ਦਲ ਆਪਣਾ ਜੱਥਾ ਲੈ ਕੇ ਸ਼ਾਮਿਲ ਹੋਏ | ਗੁਰੂ ਅਮਰਦਾਸ ਪਬਲਿਕ ਸਕੂਲ ਦਾ ਸਟਾਫ਼ ਆਪਣੀ ਬੱਸਾਂ ਲੈ ਕੇ ਨਗਰ ਕੀਰਤਨ 'ਚ ਸ਼ਾਮਿਲ ਹੋਇਆ | ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਕਸੂਦਾਂ, ਮੁਹੱਲਾ ਹਰਦੀਪ ਨਗਰ, ਜਲੰਧਰ ਦਾ ਜਥਾ, ਨਿਊ ਚਿਲਡਰਨ ਮਾਡਲ ਹਾਈ ਸਕੂਲ, ਸੰਤੋਖ ਪੁਰਾ ਦੇ ਵਿਦਿਆਰਥੀ, ਜੇ.ਐਸ. ਮਾਡਲ ਸਕੂਲ, ਲੰਮਾ ਪਿੰਡ ਦੇ ਵਿਦਿਆਰਥੀ, ਨਿਸ਼ਕਾਮ ਕੀਤਰਨੀ ਜੱਥਾ, ਪੰਜਪੀਰ, ਬਾਬਾ ਦੀਪ ਸਿੰਘ ਗੱਤਕਾ ਅਖਾੜਾ, ਅੰਮਿ੍ਤਸਰ ਵਲੋਂ ਨਗਰ ਕੀਰਤਨ ਦੌਰਾਨ ਗੱਤਕੇ ਦੇ ਜੌਹਰ ਦਿਖਾਏ ਗਏ | ਇਸਤਰੀ ਸਤਿਸੰਗ ਸਭਾ, ਈਸ਼ਵਰ ਨਗਰ, ਬਸਤੀ ਸ਼ੇਖ ਦੇ ਜੱਥੇ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ | ਨਗਰ ਕੀਰਤਨ 'ਚ ਸੰਗਤ ਵਲੋਂ ਰਸਤੇ 'ਚ ਸੁੱਟੇ ਜਾ ਰਹੇ ਪੱਤਲ ਆਦਕ ਦੀ ਨਾਲੋ-ਨਾਲ ਸਫ਼ਾਈ ਕਰਨ ਦੀ ਸੇਵਾ ਅਨੋਖੇ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਕੀਤੀ ਜਾਂਦੀ ਰਹੀ |
ਪ੍ਰਬੰਧਕ ਕਮੇਟੀ ਨੇ ਕੀਤਾ ਧੰਨਵਾਦ
ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ ਅਤੇ ਹੋਰ ਪ੍ਰਬੰਧਕਾਂ ਨੇ ਨਗਰ ਕੀਰਤਨ ਦੌਰਾਨ ਲੰਗਰ ਲਗਾਉਣ ਅਤੇ ਸੇਵਾ ਨਿਭਾਉਣ 'ਤੇ ਸੰਗਤ, ਪੰਥਕ ਸ਼ਖ਼ਸੀਅਤਾਂ, ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ, ਸੇਵਾ ਸੁਸਾਇਟੀਆਂ ਅਤੇ ਸਿੰਘ ਸਭਾਵਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜੇ.ਈ.ਈ. ਮੇਨ ਲਈ ਰਜਿਸਟ੍ਰੇਸ਼ਨ ਸ਼ੁਰੂ ਅਗਲੀ ਖ਼ਬਰ ਸੁਨਿਆਰੇ ਦੇ ਨੁਕਸਾਨ ਦੀ ਭਰਪਾਈ ਨਾ ਹੋਣ 'ਤੇ ਲਾਵਾਂਗੇ ਧਰਨਾ-ਚੰਨੀ
Ad Position 24