10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਵਾਰਡ ਨੰਬਰ 49 'ਚ ਬਣੀ ਦਿਲਚਸਪ ਸਥਿਤੀ-ਇਕ ਕੰਮ ਦੇ 2 ਉਦਘਾਟਨ

Ad Position 21
No active advertisement
ਅਜੀਤ ਡੈਸਕ 08-12-2025
ਜਲੰਧਰ, 7 ਦਸੰਬਰ (ਸ਼ਿਵ)-ਵਾਰਡ ਨੰਬਰ 49 ਵਿਚ ਵਿਕਾਸ ਦੇ ਕੰਮਾਂ ਨੂੰ ਲੈ ਕੇ ਦਿਲਚਸਪ ਸਥਿਤੀ ਪੈਦਾ ਹੋ ਗਈ ਕਿਉਂਕਿ ਵਾਰਡ ਨੰਬਰ 49 ਵਿਚ 19 ਲੱਖ ਰੁਪਏ ਦੀ ਲਾਗਤ ਨਾਲ ਸੜਕ ਬਣਾਉਣ ਦੇ ਕੰਮ ਲਈ ਜਿਹੜਾ ਨੀਂਹ ਪੱਥਰ ਲਗਾਇਆ ਸੀ | ਉਸ ਦੇ ਉੱਪਰ ਹਾਰੇ ਉਮੀਦਵਾਰ ਦਾ ਨਾਂਅ ਵੀ ਲਿਖਿਆ ਸੀ ਤਾਂ ਇਸ ਦਾ ਉਦਘਾਟਨ ਕੈਬਨਿਟ ਮੰਤਰੀ ਵਲੋਂ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਕੌਂਸਲਰ ਨੇਹਾ ਮਿੰਟੂ ਅਤੇ ਯੂਥ ਆਗੂ ਸ਼ਾਲੂ ਜਰੇਵਾਲ ਨੇ ਪੱਛਮੀ ਹਲਕੇ ਲਈ ਕਾਂਗਰਸ ਇੰਚਾਰਜ ਸੁਰਿੰਦਰ ਕÏਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੀਪਕ ਖੋਸਲਾ ਦੀ ਮÏਜੂਦਗੀ ਵਿਚ ਸੜਕ ਨਿਰਮਾਣ ਦਾ ਉਦਘਾਟਨ ਕੀਤਾ¢ ਕਾਂਗਰਸ ਦੇ ਕੌਂਸਲਰ ਹਾਰੇ ਹੋਏ ਉਮੀਦਵਾਰਾਂ ਦੇ ਨਾਂਅ ਨੀਂਹ ਪੱਥਰਾਂ 'ਤੇ ਲਗਾਉਣ 'ਤੇ ਇਤਰਾਜ਼ ਜ਼ਾਹਿਰ ਕਰਦੇ ਰਹੇ ਹਨ ਤੇ ਇਹ ਮਸਲਾ ਨਿਗਮ ਹਾਊਸ ਵਿਚ ਕੌਂਸਲਰ ਮੇਅਰ ਵਨੀਤ ਧੀਰ ਕੋਲ ਵੀ ਉਠਾ ਚੁੱਕੇ ਹਨ | ਇਸ ਤਰ੍ਹਾਂ ਦੀ ਸਥਿਤੀ ਕਈ ਵਾਰਡਾਂ ਵਿਚ ਪੈਦਾ ਹੋ ਗਈ ਹੈ ਤੇ ਕੁੱਝ ਕੰਮ ਵੀ ਇਸੇ ਕਰਕੇ ਰੁਕੇ ਹੋਏ ਹਨ | ਉਧਰ ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਵਾਰਡ ਨੰਬਰ 49 ਅਧੀਨ ਆਉਂਦੇ ਗਣੇਸ਼ ਨਗਰ, ਬਸਤੀ ਨÏਾ ਵਿਚ 18.92 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਨਿਰਮਾਣ ਕਾਰਜਾਂ ਦਾ ਸ਼ੁਭਆਰੰਭ ਕੀਤਾ¢ ਇਸ ਉਪਰੰਤ ਉਨ੍ਹਾਂ ਨੇ ਵਾਰਡ ਨੰਬਰ 59 ਅਧੀਨ ਆਉਂਦੇ ਰਾਜਾ ਗਾਰਡਨ ਖੇਤਰ ਵਿਚ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਨਵੀਆਂ ਗਲੀਆਂ ਦੇ ਕੰਮ ਦਾ ਵੀ ਉਦਘਾਟਨ ਕੀਤਾ¢ ਮੋਹਿੰਦਰ ਭਗਤ ਨੇ ਦੱਸਿਆ ਕਿ ਹਲਕੇ ਵਿਚ ਤੇਜ਼ੀ ਨਾਲ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸਿਟੀ ਰੇਲਵੇ ਸਟੇਸਨ 'ਤੇ ਸਿਵਲ ਡਿਫੈਂਸ ਆਰਗੇਨਾਈਜੇਸ਼ਨ ਦਾ 63ਵਾਂ ਜਾਗਰੂਕਤਾ ਦਿਵਸ ਮਨਾਇਆ ਅਗਲੀ ਖ਼ਬਰ ਆਮਦਨ ਕਰ ਵਧਾਉਣ ਲਈ ਖੇਡ ਕਾਰੋਬਾਰੀਆਂ ਨਾਲ ਮੀਟਿੰਗ
Ad Position 24