ਜੰਡਿਆਲਾ ਮੰਜਕੀ, 30 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਕਸਬਾ ਨੂਰਮਹਿਲ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਜਿਸ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅੱਗੇ ਪੰਜ ਪਿਆਰੇ ਕਰ ਰਹੇ ਸਨ | ਜੈਕਾਰਿਆਂ ਦੀ ਗੂੰਜ ਵਿੱਚ ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪਾਤਸ਼ਾਹੀ ਤੀਸਰੀ ਤੋ ਅਰਦਾਸ ਕਰਨ ਉਪਰੰਤ ਰਵਾਨਾ ਹੋਇਆ ਤੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ | ਰਸਤੇ ਵਿਚ ਥਾਂ ਥਾਂ ਤੇ ਸੰਗਤਾਂ ਵਲੋਂ ਵੱਖ ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਗਤਕਾ ਪਾਰਟੀਆਂ ਤੇ ਬੈਂਡ ਵਾਜਿਆਂ ਨੇ ਨਗਰ ਕੀਰਤਨ ਦੀ ਰੋਣਕ ਨੂੰ ਵਧਾਇਆ | ਨੌਜਵਾਨਾਂ ਵਲੋਂ ਵੱਡੀ ਗਿਣਤੀ ਵਿਚ ਟਰੈਕਟਰਾਂ ਤੇ ਨਿਸ਼ਾਨ ਸਾਹਿਬ ਲਹਿਰਾਅ ਕੇ ਨਗਰ ਕੀਰਤਨ ਵਿੱਚ ਹਿੱਸਾ ਲਿਆ ਗਿਆ | ਇਸ ਮੌਕੇ ਭਾਈ ਸੁਰਿੰਦਰ ਸਿੰਘ ਹੈਡ ਗ੍ਰੰਥੀ, ਭਾਈ ਗੁਰਮੇਜ ਸਿੰਘ ਸਭਰਾ, ਅਜੀਤ ਸਿੰਘ ਪਾਲੀ, ਜਸਮਿੰਦਰ ਸਿੰਘ ਲਾਂਬਾ, ਕੰਵਲਜੀਤ ਸਿੰਘ ਖੇੜਾ, ਸ਼ੇਰ ਸਿੰਘ ਸੇਤੀਆ, ਗੁਰਿੰਦਰ ਸਿੰਘ ਲਾਂਬਾ, ਅਵਤਾਰ ਸਿੰਘ ਲਾਲ ਕੋਠੀ, ਸੋਨੂੰ ਸੇਤੀਆ, ਮਾਸਟਰ ਜਸਵਿੰਦਰ ਸਿੰਘ, ਵਿੱਕੀ ਲਾਂਬਾ, ਸਤਨਾਮ ਸਿੰਘ ਅਨੇਜਾ, ਗੁਰਮੀਤ ਸਿੰਘ ਸ਼ੈਲੀ, ਰਾਜਨੀਤਿਕ ਆਗੂਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਨਗਰ ਕੀਰਤਨ ਵਿੱਚ ਆਪਣੀ ਹਾਜ਼ਰੀ ਲਵਾਈ |