03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਲੋਹੀਆਂ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅੱਜ ਤੇ ਕੱਲ੍ਹ ਸ਼ਾਮ ਨੂੰ ਸੱਜੇਗਾ 2 ਦਿਨਾ ਕੀਰਤਨ ਦਰਬਾਰ

Ad Position 21
No active advertisement
ਅਜੀਤ ਡੈਸਕ 31-12-2025
ਲੋਹੀਆਂ ਖਾਸ, 30 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਗੁਰਦੁਆਰਾ ਸਿੰਘ ਸਭਾ, ਲੋਹੀਆਂ ਖਾਸ, ਭਾਈ ਘਨੱ੍ਹਈਆ ਜੀ ਸੇਵਕ ਦਲ ਲੋਹੀਆਂ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਲੋਹੀਆਂ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 39ਵਾਂ ਅਲੌਕਿਕ ਇਲਾਕਾ ਨਗਰ ਕੀਰਤਨ ਸਜਾਇਆ ਗਿਆ | ਸੁੰਦਰ ਸਜਾਈ ਹੋਈ ਪਾਲਕੀ ਵਾਲੀ ਬੱਸ 'ਚ ਸੁਸ਼ੋਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁ: ਸਿੰਘ ਸਭਾ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਮੁਹੱਲਾ ਡੁਮਾਣਾ, ਟਰੱਕ ਯੂਨੀਅਨ ਲੋਹੀਆਂ, ਬਿਜਲੀ ਦਫਤਰ, ਫੱਤੂਵਾਲ, ਸ਼ਾਹਜਹਾਨ ਪੁਰ, ਫੁੱਲ, ਘੁੱਦੂਵਾਲ, ਸਿੱਧੂ ਪੁਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਿੰਘ ਸਭਾ, ਲੋਹੀਆਂ ਖਾਸ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਬਾਬਾ ਬਚਿੱਤਰ ਸਿੰਘ ਗਤਕਾ ਅਖਾੜਾ ਲੋਹੀਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਰਸਤੇ ਦੌਰਾਨ ਜਿੱਥੇ ਸਾਰੇ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਉਥੇ ਲੋਹੀਆਂ ਦੇ ਗੁ: ਡੁਮਾਣਾ, ਗੁ: ਬਾਜ਼ਾਰ ਵਾਲਾ, ਸਟੇਸ਼ਨ ਰੋਡ, ਸਟੇਸ਼ਨ ਚੌਕ, ਸ਼ਹੀਦ ਊਧਮ ਸਿੰਘ ਨਗਰ, ਫੁਲਵਾੜੀ ਸਕੂਲ, ਨਿਊ ਵਿਸ਼ਵਕਰਮਾ ਮਾਰਕੀਟ, ਟੀ. ਪੁਆਇੰਟ, ਗੁ: ਕਲਗੀਧਰ ਸਾਹਿਬ ਗੁਰੂ ਨਾਨਕ ਕਾਲੋਨੀ ਲੋਹੀਆਂ ਸਮੇਤ ਹੋਰ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਜਿੱਥੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਉਥੇ ਥਾਂ ਥਾਂ 'ਤੇ ਦੁੱਧ, ਚਾਹ, ਪਕੌੜੇ, ਮਠਿਆਈਆਂ ਅਤੇ ਫਲਾਂ ਆਦਿ ਦੇ ਲੰਗਰ ਵਰਤਾਏ ਜਾ ਰਹੇ ਸਨ | ਇਸ ਮੌਕੇ ਭਾਈ ਅੰਮਿ੍ਤਪਾਲ ਸਿੰਘ, ਡਾ. ਸਤਨਾਮ ਸਿੰਘ, ਜਥੇਦਾਰ ਗੁਰਨਾਮ ਸਿੰਘ ਖਾਲਸਾ ਸਟੇਜ ਸਕੱਤਰ, ਦਵਿੰਦਰ ਸਿੰਘ ਬਿੱਲਾ, ਅਵਤਾਰ ਸਿੰਘ ਚੰਦੀ, ਚਰਨ ਸਿੰਘ ਚੰਦੀ, ਅਮਰਜੀਤ ਸਿੰਘ ਅਹੂਜਾ, ਤਰਸੇਮ ਸਿੰਘ ਚੰਦੀ, ਬਾਬਾ ਬਲਦੇਵ ਸਿੰਘ, ਰਜਿੰਦਰ ਸਿੰਘ ਮਹਿਰੋਕ, ਹਰਜਿੰਦਰ ਸਿੰਘ ਖਾਲਸਾ, ਸਿਲੰਦਰਪਾਲ ਸਿੰਘ, ਸੁਖਵਿੰਦਰ ਸਿੰਘ ਥਿੰਦ, ਗੁਰਮੁੱਖ ਸਿੰਘ, ਉਪਿੰਦਰ ਸਿੰਘ ਪਿੰਦਰ, ਪ੍ਰਭਜੋਤ ਸਿੰਘ, ਅਮਨਪ੍ਰੀਤ ਸਿੰਘ ਪਨੇਸਰ, ਪ੍ਰਧਾਨ ਸਾਹਿਬ ਸਿੰਘ ਸਾ. ਕੌਂਸਲਰ, ਸਕੱਤਰ ਬਲਕਾਰ ਸਿੰਘ ਗਾਜ਼ੀਪੁਰ, ਚਰਨ ਦਾਸ, ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਡਾ. ਹਰਜੀਤ ਸਿੰਘ ਭੰਗੂ, ਭਾਈ ਚਮਕੌਰ ਸਿੰਘ, ਪ੍ਰਧਾਨ ਜੋਗਿੰਦਰ ਸਿੰਘ ਸੰਧਾ, ਅਮਰਦੀਪ ਸਿੰਘ ਮਦਾਨ, ਸੰਤੋਖ ਸਿੰਘ ਧੰਜੂ, ਬਲਕਾਰ ਸਿੰਘ ਧੰਜੂ, ਜਰਨੈਲ ਸਿੰਘ ਥਿੰਦ, ਬਿੱਕਰ ਸਿੰਘ ਸ਼ਤਾਬਗੜ੍ਹ, ਕੁਲਵੰਤ ਸਿੰਘ ਜੰਮੂ, ਤੇਜਿੰਦਰ ਸਿੰਘ ਜੰਮੂ, ਡਾ. ਅੰਗਰੇਜ ਸਿੰਘ, ਮਨਜਿੰਦਰ ਸਿੰਘ ਧੰਜੂ, ਸਤਿੰਦਰ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਸੈਂਹਬੀ, ਕੁਲਦੀਪ ਸਿੰਘ ਬਾਗਵਾਲੇ, ਦਵਿੰਦਰ ਸਿੰਘ ਦੇਵਗੁਣ, ਮਾ. ਪਰਮਿੰਦਰ ਸਿੰਘ, ਸਾਹਿਬਜੋਤ ਸਿੰਘ ਕੰਗ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 31 ਦਸੰਬਰ ਅਤੇ 1 ਜਨਵਰੀ ਨੂੰ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਗੁ: ਸਿੰਘ ਸਭਾ ਵਿਖੇ ਦੋ ਦਿਨਾਂ ਕੀਰਤਨ ਦਰਬਾਰ ਸਜਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਰਾਮਾ ਮੰਡੀ 'ਚ ਹਰਪ੍ਰੀਤ ਆਸ਼ੂ ਦੇ ਕਤਲ ਦਾ- ਹਰਪ੍ਰੀਤ ਦਾ ਕੀਤਾ ਅੰਤਿਮ ਸੰਸਕਾਰ ਅਗਲੀ ਖ਼ਬਰ ਨੂਰਮਹਿਲ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Ad Position 24
No active advertisement