26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮਹਾਤਮਾ ਗਾਂਧੀ ਸਕੂਲ ਵਿਖੇ ਅੰਤਰਰਾਸ਼ਟਰੀ ਬਾਲ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 22-11-2025
ਫ਼ਰੀਦਕੋਟ, 21 ਨਵੰਬਰ (ਸਤੀਸ਼ ਬਾਗ਼ੀ)-ਸਥਾਨਕ ਮਹਾਤਮਾਂ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਬਾਲ ਦਿਵਸ ਮਨਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਵਲੋਂ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੀਮਾ ਸੁਰੱਖਿਆ ਬਲ ਦੇ ਕਮਾਡੈਂਟ ਵਿਵੇਕ ਠਾਕੁਰ ਨੇ ਸ਼ਿਰਕਤ ਕੀਤੀ, ਜਦ ਕਿ ਡਿਪਟੀ ਕਮਾਡੈਂਟ ਵਿਨੋਦ ਭਾਰਦਵਾਜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਐਡਵੋਕੇਟ ਅਤੁੱਲ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਸਮਾਗਮ ਦੀ ਸ਼ੁਰੂਆਤ ਬੱਚਿਆਂ ਨੇ ਧਾਰਮਿਕ ਗੀਤ ਰਾਹੀਂ ਕੀਤੀ ਤੇ ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਗੀਤ, ਗਿੱਧਾ, ਭੰਗੜਾ, ਸਪੀਚ ਅਤੇ ਸਕਿਟਾਂ ਰਾਹੀ ਰੰਗ ਬੰਨਿ੍ਹਆ ਗਿਆ | ਮੁੱਖ ਮਹਿਮਾਨ ਵਿਵੇਕ ਠਾਕੁਰ ਨੇ ਇਸ ਮੌਕੇ ਬੱਚਿਆਂ ਨੂੰ ਅਨੁਸ਼ਾਸ਼ਨ, ਨੈਤਿਕ ਕਦਰਾਂ ਕੀਮਤਾਂ, ਦੇਸ਼ ਭਗਤੀ ਤੇ ਲਗਾਤਾਰ ਮਿਹਨਤ ਕਰਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ | ਐਡਵੋਕੇਟ ਅਤੁਲ ਗੁਪਤਾ ਨੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਦਾ ਸਮਾਗਮ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਦਿਆਰਥੀਆਂ ਲਈ ਸੀਮਾ ਸੁਰੱਖਿਆ ਬਲ ਫ਼ਰੀਦਕੋਟ ਵਿਖੇ ਵਿੱਦਿਅਕ ਫੇਰੇ ਲਈ ਬੇਨਤੀ ਕੀਤੀ | ਇਸ ਮੌਕੇ ਡਾਇਰੈਕਟਰ ਪਿ੍ੰਸੀਪਲ ਸੇਵਾ ਸਿੰਘ ਚਾਵਲਾ ਨੇ ਖੁੁਸ਼ੀ ਜ਼ਾਹਿਰ ਕਰਦਿਆਂ ਸਕੂਲ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਰਾਹੀ ਵਿਦਿਆਰਥੀਆਂ 'ਚ ਚਹੁ-ਮੁੱਖੀ ਵਿਕਾਸ 'ਤੇ ਜ਼ੋਰ ਦਿੱਤਾ | ਮੰਚ ਸੰਚਾਲਨ ਗਿਫਟੀ ਗਾਂਧੀ ਅਤੇ ਕਾਜਲ ਨੇ ਕੀਤਾ | ਇਸ ਮੌਕੇ ਕੁਆਰਡੀਨੇਟਰਜ਼, ਸਮੂਹ ਅਧਿਆਪਕ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਦਾਰ ਵੱਲਭ ਭਾਈ ਪਟੇਲ ਦੇ 150ਵੇਂ ਜਨਮ ਦਿਵਸ ਮੌਕੇ ਪੈਦਲ ਯਾਤਰਾ ਅੱਜ ਅਗਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਕਸਿਤ ਭਾਰਤ ਯੁਵਾ ਸੰਪਰਕ ਸਮਾਗਮ <br/>
Ad Position 24