25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਰਦਾਰ ਵੱਲਭ ਭਾਈ ਪਟੇਲ ਦੇ 150ਵੇਂ ਜਨਮ ਦਿਵਸ ਮੌਕੇ ਪੈਦਲ ਯਾਤਰਾ ਅੱਜ

Ad Position 21
No active advertisement
ਅਜੀਤ ਡੈਸਕ 22-11-2025
ਫ਼ਰੀਦਕੋਟ, 21 ਨਵੰਬਰ (ਜਸਵੰਤ ਸਿੰਘ ਪੁਰਬਾ)-ਮੇਰਾ ਯੁਵਾ ਭਾਰਤ ਫ਼ਰੀਦਕੋਟ ਵਲੋਂ ਸਰਦਾਰ ਵੱਲਭ ਭਾਈ ਪਟੇਲ ਦੇ 150ਵੇਂ ਜਨਮ ਦਿਵਸ ਦੇ ਸਬੰਧ 'ਚ 22 ਨਵੰਬਰ ਨੂੰ ਵਿਸ਼ਾਲ ਪੈਦਲ ਯਾਤਰਾ ਕੱਢੀ ਜਾਵੇਗੀ | ਇਹ ਜਾਣਕਾਰੀ ਜੀ.ਏ. ਫ਼ਰੀਦਕੋਟ ਗੁਰਕਿਰਨਦੀਪ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ 22 ਨਵੰਬਰ 2025 ਨੂੰ ਇਹ ਪੈਦਲ ਯਾਤਰਾ ਫ਼ਰੀਦਕੋਟ ਦੇ ਸੱਭਿਆਚਾਰਕ ਕੇਂਦਰ ਤੋਂ ਸਵੇਰੇ 09.00 ਵਜੇ ਸ਼ੁਰੂ ਹੋ ਕੇ ਨਹਿਰੂ ਸਟੇਡੀਅਮ ਤੱਕ ਜਾਵੇਗੀ | ਇਸ ਪੈਦਲ ਯਾਤਰਾ ਵਿਚ ਲਗਭਗ 600 ਸਕੂਲੀ ਵਿਦਿਆਰਥੀ ਤੇ ਯੁਵਾ ਭਾਗ ਲੈਣਗੇ | ਉਨ੍ਹਾਂ ਫਰੀਦਕੋਟ ਵਾਸੀਆਂ ਨੂੰ ਅਪੀਲ ਕੀਤੀ ਕਿ ਪੈਦਲ ਯਾਤਰਾ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ, ਤਾਂ ਜੋ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ ਅਤੇ ਉਨ੍ਹਾਂ ਦੀ ਸੋਚ ਤੇ ਸਿੱਖਿਆਵਾਂ ਨੂੰ ਅੱਗੇ ਵਧਾਇਆ ਜਾ ਸਕੇ | ਮਨਜੀਤ ਸਿੰਘ ਭੁੱਲਰ (ਲੇਖਾ) ਅਤੇ ਪ੍ਰਬੰਧਕ ਅਫ਼ਸਰ ਨੇ ਦੱਸਿਆ ਕਿ 150ਵੇਂ ਜਨਮ ਦਿਵਸ ਨੂੰ ਸਮਰਪਿਤ ਫ਼ਰੀਦਕੋਟ ਦੇ ਸੱਭਿਆਚਾਰਕ ਕੇਂਦਰ ਤੋਂ ਲੈ ਕੇ ਨਹਿਰੂ ਸਟੇਡੀਅਮ ਤੱਕ ਵਿਸ਼ਾਲ ਪੈਦਲ ਯਾਤਰਾ ਕੱਢੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਦੇਣ ਲਈ ਸਕੂਲੀ ਵਿਦਿਆਰਥੀ ਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬੈਂਕਾਂ 'ਚ ਜਨ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਮਹਾਤਮਾ ਗਾਂਧੀ ਸਕੂਲ ਵਿਖੇ ਅੰਤਰਰਾਸ਼ਟਰੀ ਬਾਲ ਦਿਵਸ ਮਨਾਇਆ <br/>
Ad Position 24