ਫ਼ਰੀਦਕੋਟ, 21 ਨਵੰਬਰ (ਸਤੀਸ਼ ਬਾਗ਼ੀ)-ਜ਼ਿਲ੍ਹੇ ਵਿਚ ਅਣ-ਦਾਅਵਾ ਜਮ੍ਹਾਂ ਰਕਮਾਂ ਦੇ ਤੁਰੰਤ ਨਿਪਟਾਰੇ ਲਈ ਕੇਨਰਾ ਬੈਂਕ ਫ਼ਰੀਦਕੋਟ ਵਲੋਂ ਜਨ-ਜਾਗਰੂਕਤਾ ਕੈਂਪ ਲਗਾਇਆ ਗਿਆ | ਇਹ ਕੈਂਪ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ ਚਾਹਲ ਵਿਖੇ ਲਗਾਇਆ ਗਿਆ | ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਐਂਡ ਸਿੰਧ ਬੈਂਕ ਫ਼ਰੀਦਕੋਟ ਜ਼ੋਨ ਦੇ ਜੋਨਲ ਮੈਨੇਜਰ ਸ਼ੀਤਲ ਮਹਾਜਨ ਨੇ ਸ਼ਿਰਕਤ ਕੀਤੀ | ਇਸ ਮੌਕੇ ਐੱਲ.ਡੀ.ਐੱਮ ਫ਼ਰੀਦਕੋਟ ਰਮੇਸ਼ਵਰ ਦਾਸ, ਕੇਨਰਾ ਬੈਂਕ ਫ਼ਰੀਦਕੋਟ ਦੇ ਡੀ.ਸੀ.ਓ/ਬੀ.ਐੱਮ. ਸੰਦੀਪ ਕੁਮਾਰ, ਆਰ ਸੇਟੀ ਡਾਇਰੈਕਟਰ ਪਰਮਜੀਤ ਸਿੰਘ ਤੇ ਵੱਖਵੱਖ ਬੈਂਕਾਂ ਦੇ ਬ੍ਰਾਂਚ ਮੈਨੇਜਰ ਤੇ ਵੱਡੀ ਗਿਣਤੀ 'ਚ ਨਗਰ ਨਿਵਾਸੀ ਵੀ ਹਾਜ਼ਰ ਸਨ | ਮੁੱਖ ਮਹਿਮਾਨ ਸ਼ੀਤਲ ਮਹਾਜਨ ਨੇ ਭਾਰਤ ਸਰਕਾਰ ਤੇ ਰਿਜ਼ਰਵ ਬੈਂਕ ਵਲੋਂ ਚਲਾਈ ਜਾ ਰਹੀ ਆਪਕੀ ਪੰੂਜੀ ਆਪਕਾ ਅਧਿਕਾਰ ਮੁਹਿੰਮ ਬਾਰੇ ਦੱਸਿਆ | ਸੀ.ਐੱਫ.ਐੱਲ.ਐੱਫ.ਸੀ. ਸੁਖਜੀਤ ਸਿੰਘ ਨੇ ਲੋਕਾਂ ਨੂੰ ਵੱਖਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ | ਕੇਨਰਾ ਬੈਂਕ ਕੋਟਕਪੂਰਾ ਦੇ ਮੁੱਖ ਪ੍ਰਬੰਧਕ ਸੰਜੇ ਸਹਨੀ ਨੇ ਲੋਕਾਂ ਨੂੰ ਡਿਜੀਟਲ ਧੋਖਾਧੜੀ ਬਾਰੇ ਸੁਚੇਤ ਕੀਤਾ | ਰਮੇਸ਼ਵਰ ਦਾਸ ਤੇ ਡਾਇਰੈਕਟਰ ਪਰਮਜੀਤ ਸਿੰਘ ਨੇ ਵੀ ਲੋਕਾਂ ਨੂੰ ਪੂਰੀ ਪ੍ਰਕਿਰਿਆ, ਦਸਤਾਵੇਜ਼ੀ ਲੋੜਾਂ ਅਤੇ ਸ਼ਿਕਾਇਤ ਨਿਵਾਰਣ ਸਿਸਟਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ |