27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਵਿਦਿਆਰਥੀਆਂ ਨੇ ਰਿਕਾਰਡ ਉਪਲਬਧੀ ਪ੍ਰਾਪਤ ਕੀਤੀ-ਪਿ੍ੰਸੀਪਲ ਮੋਨਿਕਾ ਸਿੰਘ ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ 'ਚ 37 ਤਗਮੇ ਹਾਸਿਲ ਕੀਤੇ

Ad Position 21
No active advertisement
ਕੋਬਰਾ ਰਾਟੇ ਸੈਂਚਰੀ ਵੱਲੋਂ ਕਰਵਾਏ ਗਏ ਮੁਕਾਬਲਿਆਂ ਵਿਚ ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਜਿੱਤੇ ਹੋਏ ਤਗਮਿਆਂ ਨਾਲ ਖ਼ੁਸ਼ੀ ਸਾਂਝੀ ਹੋਏ ਕਰਦੇ ਹੋਏ | ਉਨ੍ਹਾਂ ਨਾਲ ਕੋਚ ਜਤਿੰਦਰ ਕੁਮਾਰ ਤੇ ਹੋਰ | ਤਸਵੀਰ. ਲਾਡੀ ਸਟੂਡੀਓ <br/> 04-09-2025
ਸੁਲਤਾਨਪੁਰ ਲੋਧੀ, 2 ਸਤੰਬਰ (ਨਰੇਸ਼ ਹੈਪੀ)-ਸਿੱਖਿਆ ਦੇ ਖੇਤਰ ਤੋਂ ਇਲਾਵਾ ਹੋਰ ਵੱਖ-ਵੱਖ ਖੇਤਰਾਂ ਵਿਚ ਮੁਕਾਮ ਹਾਸਿਲ ਕਰ ਰਹੇ ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਹਰ ਸਾਲ ਵਾਂਗ ਇਸ ਸਾਲ ਵੀ ਕਰਾਟੇ ਮਾਰਸ਼ਲ ਚੈਂਪੀਅਨਸ਼ਿਪ ਵਿਚ ਆਪਣਾ ਲੋਹਾ ਮਨਵਾਉਂਦੇ ਹੋਏ ਨਾ ਸਿਰਫ਼ 37 ਤਗਮੇ ਹਾਸਿਲ ਕੀਤੇ, ਸਗੋਂ ਆਪਣਾ ਤੇ ਸਕੂਲ ਦਾ ਨਾਂਅ ਵੀ ਰੌਸ਼ਨ ਕੀਤਾ | ਇਸ ਸੰਬੰਧੀ ਵਿਦਿਆਰਥੀਆਂ ਦੀ ਸਫਲਤਾ ਤੇ ਪਿ੍ੰਸੀਪਲ ਮੋਨਿਕਾ ਸਿੰਘ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੀ ਉਪਲਬਧੀ ਦਾ ਸਿਹਰਾ ਕਰਾਟੇ ਕੋਚ ਜਤਿੰਦਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਲਗਨ ਤੇ ਮਿਹਨਤ ਨਾਲ ਬੱਚਿਆਂ ਨੂੰ ਕਰਾਟੇ ਸੰਬੰਧੀ ਟ੍ਰੇਨਿੰਗ ਦੇ ਕੇ ਇਸ ਕਾਬਲ ਬਣਾਇਆ ਤੇ ਉਹ ਆਪਣੀ ਆਤਮ ਰੱਖਿਆ ਦੇ ਨਾਲ-ਨਾਲ ਇਸ ਨੂੰ ਆਪਣਾ ਕੈਰੀਅਰ ਬਣਾਉਣ ਵਜੋਂ ਵੀ ਚੁਣ ਸਕਦੇ ਹਨ | ਪਿ੍ੰਸੀਪਲ ਮੋਨਿਕਾ ਸਿੰਘ ਨੇ ਕਿਹਾ ਕਿ ਕਰਾਟੇ ਦਾ ਮਹੱਤਵ ਸਿਰਫ਼ ਆਤਮ ਰੱਖਿਆ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਸਰੀਰਕ ਸ਼ਕਤੀ ਤੇ ਆਤਮ ਵਿਸ਼ਵਾਸ ਨੂੰ ਵਿਕਸਿਤ ਕਰਨਾ ਹੈ | ਇਹ ਮਾਨਸਿਕ ਸਿਹਤ ਨੂੰ ਵਧਾਉਂਦਾ ਹੈ ਅਤੇ ਤਣਾਓ ਨੂੰ ਵੀ ਘੱਟ ਕਰਦਾ ਹੈ, ਨਾਲ ਹੀ ਵਿਅਕਤੀ ਦੇ ਚਰਿੱਤਰ ਨਿਰਮਾਣ ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਸ ਮੌਕੇ ਕਰਾਟੇ ਕੋਚ ਜਤਿੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਬਰਾ ਕਰਾਟੇ ਸੈਂਚਰੀ ਵੱਲੋਂ ਬੀਤੇ ਦਿਨੀਂ ਹੰਸਰਾਜ ਮਹਿਲਾ ਵਿਦਿਆਲਿਆ ਜਲੰਧਰ ਚ ਰਖਵਾਏ ਕਰਵਾਏ ਗਏ ਮੁਕਾਬਲੇ ਵਿਚ ਸੂਬੇ ਦੇ ਵੱਖ-ਵੱਖ ਸਕੂਲਾਂ ਦੇ 520 ਵਿਦਿਆਰਥੀ ਨੇ ਹਿੱਸਾ ਲਿਆ ਜਿਸ ਵਿਚ ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ 37 ਤਗਮੇ ਜਿੱਤ ਕੇ ਅਨੋਖੀ ਉਪਲਬਧੀ ਦਰਜ ਕੀਤੀ ਜਿਸ ਦਾ ਸਿਹਰਾ ਸਕੂਲ ਮੈਨੇਜਿੰਗ ਕਮੇਟੀ ਦੇ ਡਾਇਰੈਕਟਰ ਕਰਨ ਧੀਰ ਤੇ ਪਿ੍ੰ: ਮੋਨਿਕਾ ਸਿੰਘ ਨੂੰ ਜਾਂਦਾ ਹੈ |
ਉਨ੍ਹਾਂ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ 8 ਤਗਮੇ ਸੋਨੇ ਦੇ, 10 ਚਾਂਦੀ ਦੇ ਤੇ 19 ਤਾਂਬੇ ਦੇ ਤਗਮੇ ਹਾਸਿਲ ਕੀਤੇ | ਕਰਾਟੇ ਕੋਚ ਜਤਿੰਦਰ ਨੇ ਦੱਸਿਆ ਕਿ ਹੁਣ ਇਹ ਕਰਾਟੇ ਟੀਮ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਚ ਹਿੱਸਾ ਲੈਣ ਲਈ ਮਲੇਸ਼ੀਆ, ਯੂ.ਏ.ਈ., ਥਾਈਲੈਂਡ ਤੇ ਯੂਰਪ ਦੇ ਵਿਦੇਸ਼ੀ ਦੌਰੇ ਤੇ ਆਪਣੇ ਜੌਹਰ ਵਿਖਾਏਗੀ | ਇਸ ਮੌਕੇ ਪਿ੍ੰਸੀਪਲ ਮੋਨਿਕਾ ਸਿੰਘ, ਡਾਇਰੈਕਟਰ ਕਰਨ ਧੀਰ, ਕੋਚ ਜਤਿੰਦਰ ਕੁਮਾਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ 'ਚ 37 ਤਗਮੇ ਹਾਸਿਲ ਕੀਤੇ ਅਗਲੀ ਖ਼ਬਰ ਪਾਣੀ ਘਟਣ ਤੇ ਧੁੱਪ ਖਿੜਨ 'ਤੇ ਲੋਕਾਂ ਲਿਆ ਸੁੱਖ ਦਾ ਸਾਹ
Ad Position 24