03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੀਵਰੇਜ ਦੇ ਕੰਮ ਕਾਰਨ 2 ਮਹੀਨੇ ਲਈ ਬੰਦ ਰਹੇਗੀ ਕਰਤਾਰਪੁਰ-ਭੁਲੱਥ ਮੇਨ ਸੜਕ

Ad Position 21
No active advertisement
ਅਜੀਤ ਡੈਸਕ 22-11-2025
ਭੁਲੱਥ, 21 ਨਵੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਭੁਲੱਥ ਤੋਂ ਕਰਤਾਰਪੁਰ ਨੂੰ ਜਾਂਦੀ ਮੇਨ ਸੜਕ ਜੋ ਅੰਮਿ੍ਤਸਰ-ਜਲੰਧਰ ਮੁੱਖ ਮਾਰਗ ਨਾਲ ਜੁੜਦੀ ਹੈ ਉਹ ਹੁਣ ਦੋ ਮਹੀਨੇ ਲਈ ਬੰਦ ਹੋ ਜਾ ਰਹੀ ਹੈ | ਇਹ ਸਬੰਧੀ ਜਾਣਕਾਰੀ ਦਿੰਦੇ ਡਵੀਜ਼ਨ ਕਰਤਾਰਪੁਰ ਵਿਖੇ ਸੀਵਰੇਜ ਬੋਰਡ ਦੇ ਐੱਸ.ਡੀ.ਓ. ਸੰਦੀਪ ਸ਼ਰਮਾ ਨੇ ਦੱਸਿਆ ਕਿ ਕਰਤਾਰਪੁਰ ਦੀ ਹੱਦ ਵਿਚ ਭੁਲੱਥ ਰੋਡ ਤੇ ਪੈਂਦੇ ਨਾਲੇ ਤੋਂ ਲੈ ਕੇ ਜੀ.ਟੀ. ਰੋਡ ਤੱਕ ਮੇਨ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਕਰਕੇ ਸੜਕ ਦੋ ਮਹੀਨੇ ਲਈ ਬੰਦ ਰਹੇਗੀ | ਉਨ੍ਹਾਂ ਦੱਸਿਆ ਕਿ 24 ਨਵੰਬਰ ਤੋਂ ਲੈ ਕੇ 31 ਜਨਵਰੀ 2026 ਤੱਕ ਰਸਤਾ ਬੰਦ ਰਹੇਗਾ ਅਤੇ 31 ਜਨਵਰੀ 2026 ਤੱਕ ਸੀਵਰੇਜ ਦਾ ਕੰਮ ਮੁਕੰਮਲ ਹੋਣ ਤੇ ਸੜਕ ਪਹਿਲਾਂ ਵਾਗ ਚਾਲੂ ਹੋਵੇਗੀ | ਉਨ੍ਹਾਂ ਭੁਲੱਥ ਇਲਾਕੇ ਦੇ ਲੋਕਾਂ ਨੂੰ ਬੇਨਤੀ ਕੀਤੀ ਲੋਕ ਹੁਣ ਮੁੱਖ ਮਾਰਗ ਕਰਤਾਰਪੁਰ ਪਹੁੰਚਣ ਲਈ ਛੋਟੇ ਵਾਹਨ ਭੁਲੱਥ ਤੋਂ ਹਮੀਰਾ ਮੇਨ ਸੜਕ ਦਾ ਰੂਟ ਅਪਣਾਉਣ ਜਦ ਕਿ ਵੱਡੇ ਵਾਹਨ ਨਡਾਲਾ-ਸੁਭਾਨਪੁਰ ਰੋਡ ਦਾ ਰੂਟ ਅਪਣਾਉਣ | ਉਨ੍ਹਾਂ ਦੱਸਿਆ ਕਿ ਕਰਤਾਰਪੁਰ-ਭੁਲੱਥ ਰੋਡ ਤੇ ਨਾਲਾ ਤੱਕ ਰੋਡ ਚੱਲਦਾ ਰਹੇਗਾ | ਉਨ੍ਹਾਂ ਨੇ ਸਮੂਹ ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਨੂੰ ਬੇਨਤੀ ਕਰਦੇ ਹੋਏ ਕਰਦੇ ਕਿਹਾ ਕਿ ਉਪਰੋਕਤ ਡਾਈਵਰਸਨ ਰੂਟ ਦੀ ਪਾਲਣਾ ਕਰਦੇ ਹੋਏ ਸਹਿਯੋਗ ਦੇਣ |
Ad Position 22
No active advertisement
ਪਿਛਲੀ ਖ਼ਬਰ ਐਸ.ਕੇ.ਐਮ. ਵਲੋਂ ਚੰਡੀਗੜ੍ਹ 'ਚ ਕੀਤੀ ਜਾਣ ਵਾਲੀ ਰੈਲੀ ਵੱਡੀ ਗਿਣਤੀ 'ਚ ਕਿਸਾਨ ਸ਼ਾਮਿਲ ਹੋਣਗੇ-ਰਾਣਾ ਸੈਦੋਵਾਲ ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਬਜ਼ੁਰਗ ਵਿਅਕਤੀ ਜ਼ਖ਼ਮੀ
Ad Position 24
No active advertisement