ਫੱਤੂਢੀਂਗਾ, 21 ਨਵੰਬਰ (ਬਲਜੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਹਾਕਮ ਸਿੰਘ ਅਤੇ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਵਲੋਂ ਗੁਰਦੁਆਰਾ ਗੁਰਪੁਰੀ ਸੁਹਾਵਾ ਤਰਨ ਤਰਨ ਤੋਂ ਲੈ ਕੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਵਿਸ਼ਾਲ ਨਗਰ ਕੀਰਤਨ ਦਾ ਮੁੰਡੀ ਮੋੜ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਵੱਖ ਵੱਖ ਪਿੰਡਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਮੁੰਡੀ ਮੋੜ , ਫੱਤੂਢੀਂਗਾ, ਉੱਚਾ ਬੇਟ, ਖੀਰਾਂਵਾਲੀ ਅਤੇ ਪ੍ਰਵੇਜ਼ ਨਗਰ ਦੀਆਂ ਸੰਗਤਾਂ ਵੱਲੋਂ ਵੀ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਮੁੰਡੀ ਮੋੜ ਵਿਖੇ ਆੜ੍ਹਤੀਆ ਐਸੋਸੀਏਸ਼ਨ ਫੱਤੂਢੀਂਗਾ ਵੱਲੋਂ ਫਲ ਫਰੂਟ ਅਤੇ ਲੰਗਰ ਦੀ ਸੇਵਾ ਕੀਤੀ ਗਈ | ਇਸ ਤਰ੍ਹਾਂ ਹੀ ਉੱਘੇ ਰਾਈਸ ਮਿੱਲਰਜ਼ ਸ੍ਰੀ ਜੈਪਾਲ ਗੋਇਲ ਫੱਤੂਢੀਂਗਾ ਵਾਲਿਆਂ ਵੱਲੋਂ ਜਲੇਬੀਆਂ ਦੇ ਲੰਗਰ ਲਗਾਏ ਗਏ ,ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੰਗਰ ਹਾਲ ਉੱਚਾ ਬੇਟ ਵਿਖੇ ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰਸਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਫਲ ਫਰੂਟ ਵੰਡੇ ਗਏ | ਇਸ ਮੌਕੇ ਮੁੰਡੀ ਮੋੜ ਵਿਖੇ ਸੰਤ ਬਾਬਾ ਜੈ ਸਿੰਘ ਮੁੱਖ ਸੇਵਾਦਾਰ ਡੇਰਾ ਬਾਬਾ ਸ਼੍ਰੀ ਚੰਦ ਜੀ ਪਿੰਡ ਮਹਿਮਦਵਾਲ, ਬਾਬਾ ਦਲਬੀਰ ਸਿੰਘ ਬੂੜੇਵਾਲ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਸੰਨੀ ਰੱਤੜਾ ਸਰਪੰਚ, ਮੰਗਲ ਸਿੰਘ ਮੁੰਡੀ, ਕਰਨ ਗੋਇਲ, ਜਤਿਨ ਗੋਇਲ, ਜਸਵਿੰਦਰ ਸਿੰਘ ਆੜ੍ਹਤੀਆ, ਨਵੀਨ ਕੁਮਾਰ, ਲੱਖਾ ਸਿੰਘ ਆੜ੍ਹਤੀਆ, ਸੁਖਦੇਵ ਸਿੰਘ ਆੜ੍ਹਤੀਆ, ਬਾਬਾ ਲੱਖਾ ਸਿੰਘ, ਦਵਿੰਦਰ ਸਿੰਘ ਸਰਪੰਚ ਮੁੰਡੀ, ਨਿਰਮਲ ਸਿੰਘ ਜੰਮੂ , ਝਿਰਮਲ ਸਿੰਘ, ਬਿਕਰਮ ਸਿੰਘ ਸਰਪੰਚ ਉੱਚਾ ਬੇਟ, ਜਰਨੈਲ ਸਿੰਘ ਮਰਵਾਹਾ, ਯਾਦਵਿੰਦਰ ਸਿੰਘ, ਗੁਰਨਾਮ ਸਿੰਘ, ਦਿਲਪ੍ਰੀਤ ਸਿੰਘ, ਇੰਦਰਜੀਤ ਸਿੰਘ ਆੜ੍ਹਤੀਆ, ਬਾਬਾ ਸੁਲੱਖਣ ਸਿੰਘ ਆਦਿ ਹਾਜ਼ਰ ਸਨ |