01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੰਘਰਸ਼ਮਈ ਦੁਨੀਆ 'ਚ ਸ਼ਾਂਤੀ ਦਾ ਦੂਤ ਹੈ ਭਾਰਤ-ਰਾਸ਼ਟਰਪਤੀ

Ad Position 21
repet_subhas-goyals [Copy P29]
ਅਜੀਤ ਡੈਸਕ 26-01-2026

ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ 'ਤੇ ਰਾਸ਼ਟਰ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ, 25 ਜਨਵਰੀ (ਪੀ.ਟੀ.ਆਈ.)-ਕਈ ਮਹਾਂਦੀਪਾਂ ਵਿਚ ਵਧ ਰਹੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੁਨੀਆ ਵਿਚ ਸ਼ਾਂਤੀ ਦਾ ਸੰਦੇਸ਼ ਫੈਲਾ ਰਿਹਾ ਹੈ, ਜੋ ਮਨੁੱਖਤਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬਹੁਤ ਜ਼ਰੂਰੀ ਹੈ | 77ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ, ਉਨ੍ਹਾਂ ਨੇ ਆਪ੍ਰੇਸ਼ਨ ਸੰਧੂਰ ਅਤੇ ਮਹਿਲਾ ਸਸ਼ਕਤੀਕਰਨ ਸਮੇਤ ਵੱਖ-ਵੱਖ ਮੁੱਦਿਆਂ ਬਾਰੇ ਗੱਲ ਕੀਤੀ ਅਤੇ ਵੰਦੇ ਮਾਤਰਮ ਅਤੇ ਦੇਸ਼ ਦੀ ਵਧਦੀ ਅਰਥਵਿਵਸਥਾ ਦੇ ਵਿਸ਼ਿਆਂ ਬਾਰੇ ਵੀ ਗੱਲ ਕੀਤੀ | ਰਾਸ਼ਟਰਪਤੀ ਮੁਰਮੂ ਨੇ ਵਿਸ਼ਵ ਵਿਆਪੀ ਸਦਭਾਵਨਾ ਪ੍ਰਤੀ ਪ੍ਰਾਚੀਨ ਸੱਭਿਅਤਾ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹੋਏ ਸ਼ਾਂਤੀ ਦੇ ਦੂਤ ਵਜੋਂ ਭਾਰਤ ਦੀ ਸਥਿਤੀ ਨੂੰ ਦਰਸਾਇਆ | ਸਾਡੀ ਪਰੰਪਰਾ ਵਿਚ ਅਸੀਂ ਪੂਰੇ ਬ੍ਰਹਿਮੰਡ ਵਿਚ ਸ਼ਾਂਤੀ ਦੇ ਪ੍ਰਬਲ ਹੋਣ ਲਈ ਪ੍ਰਾਰਥਨਾ ਕਰਦੇ ਰਹੇ ਹਾਂ | ਮਨੁੱਖਤਾ ਦਾ ਭਵਿੱਖ ਤਾਂ ਹੀ ਸੁਰੱਖਿਅਤ ਰਹਿ ਸਕਦਾ ਹੈ ਜੇਕਰ ਪੂਰੀ ਦੁਨੀਆ ਵਿਚ ਸ਼ਾਂਤੀ ਹੋਵੇ | ਦੁਨੀਆ ਦੇ ਕਈ ਹਿੱਸਿਆਂ ਵਿਚ ਟਕਰਾਵਾਂ ਨਾਲ ਭਰੇ ਮਾਹੌਲ ਵਿਚ ਭਾਰਤ ਸ਼ਾਂਤੀ ਦਾ ਸੰਦੇਸ਼ ਫੈਲਾ ਰਿਹਾ ਹੈ | ਆਪਣੇ ਭਾਸ਼ਨ ਦੌਰਾਨ, ਰਾਸ਼ਟਰਪਤੀ ਨੇ ਆਪ੍ਰੇਸ਼ਨ ਸੰਧੂਰ ਦੀ ਹਾਲੀਆ ਸਫਲਤਾ ਨੂੰ ਉਜਾਗਰ ਕਰਦੇ ਹੋਏ ਰਾਸ਼ਟਰੀ ਸੁਰੱਖਿਆ ਪ੍ਰਤੀ ਦਿ੍ੜ੍ਹ ਵਚਨਬੱਧਤਾ 'ਤੇ ਵੀ ਜ਼ੋਰ ਦਿੱਤਾ | ਹਥਿਆਰਬੰਦ ਸੈਨਾਵਾਂ ਦੀ ਤਾਕਤ 'ਤੇ ਪ੍ਰਤੀਬਿੰਬਤ ਕਰਦੇ ਹੋਏ ਰਾਸ਼ਟਰਪਤੀ ਨੇ ਸਿਆਚਿਨ ਬੇਸ ਕੈਂਪ ਦੇ ਨਿੱਜੀ ਦੌਰਿਆਂ ਅਤੇ ਸੁਖੋਈ, ਰਾਫੇਲ ਅਤੇ ਪਣਡੁੱਬੀ ਆਈ. ਐਨ. ਐਸ. ਵਾਘਸ਼ੀਰ ਵਿਚ ਉਡਾਣ ਨੂੰ ਯਾਦ ਕੀਤਾ | ਫ਼ੌਜ, ਹਵਾਈ ਸੈਨਾ ਅਤੇ ਜਲ ਸੈਨਾ ਦੀ ਤਾਕਤ ਦੇ ਆਧਾਰ 'ਤੇ, ਲੋਕਾਂ ਨੂੰ ਸਾਡੀ ਰੱਖਿਆ-ਤਿਆਰੀ ਵਿਚ ਪੂਰਾ ਭਰੋਸਾ ਹੈ | ਰਾਸ਼ਟਰਪਤੀ ਮੁਰਮੂ ਨੇ ਆਪਣੇ ਸੰਬੋਧਨ ਵਿਚ ਨਾਰੀ ਸ਼ਕਤੀ ਦੇ ਉਭਾਰ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਨ ਵੱਲ ਭਾਰਤ ਦੇ ਸਫ਼ਰ ਦੀ ਨੀਂਹ ਪੱਥਰ ਵਜੋਂ ਸ਼ਲਾਘਾ ਕੀਤੀ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਔਰਤਾਂ ਦੀ ਸਰਗਰਮ ਅਤੇ ਸਸ਼ਕਤ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ | ਪੇਂਡੂ ਸਵੈ-ਸਹਾਇਤਾ ਸਮੂਹਾਂ ਦੀ ਡੂੰਘਾਈ ਤੋਂ ਲੈ ਕੇ ਪੁਲਾੜ ਅਤੇ ਰੱਖਿਆ ਦੀਆਂ ਸਰਹੱਦਾਂ ਤੱਕ ਆਧੁਨਿਕ ਭਾਰਤ ਦੀ ਕਹਾਣੀ ਇਸ ਦੀਆਂ ਧੀਆਂ ਦੁਆਰਾ ਤੇਜ਼ੀ ਨਾਲ ਲਿਖੀ ਜਾ ਰਹੀ ਹੈ | ਰਾਸ਼ਟਰਪਤੀ ਨੇ ਕਿਹਾ ਕਿ ਔਰਤਾਂ ਹੁਣ ਪੰਚਾਇਤੀ ਰਾਜ ਸੰਸਥਾਵਾਂ ਵਿਚ ਲਗਭਗ 46 ਫੀਸਦੀ ਪ੍ਰਤੀਨਿਧੀ ਹਨ ਅਤੇ ਨਾਰੀ ਸ਼ਕਤੀ ਵੰਦਨ ਅਧਿਆਇ ਰਾਜਨੀਤਿਕ ਸਸ਼ਕਤੀਕਰਨ ਨੂੰ ਬੇਮਿਸਾਲ ਉਚਾਈਆਂ 'ਤੇ ਲੈ ਜਾਣ ਲਈ ਤਿਆਰ ਹਨ | ਔਰਤਾਂ ਦੇ ਵਧਦੇ ਯੋਗਦਾਨ ਨਾਲ ਸਾਡਾ ਦੇਸ਼ ਲਿੰਗ ਸਮਾਨਤਾ 'ਤੇ ਅਧਾਰਤ ਇੱਕ ਸਮਾਵੇਸ਼ੀ ਗਣਰਾਜ ਦੀ ਇੱਕ ਉਦਾਹਰਣ ਸਥਾਪਤ ਕਰੇਗਾ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਵਿਕਸਿਤ ਭਾਰਤ' ਦਾ ਰਸਤਾ ਸਮਾਵੇਸ਼ੀ ਹੋਣਾ ਚਾਹੀਦਾ ਹੈ, ਜਿਸ ਵਿਚ ਨਿਸ਼ਾਨਾਬੱਧ ਦਖ਼ਲਅੰਦਾਜ਼ੀ ਰਾਹੀਂ ਆਦਿਵਾਸੀ ਤੇ ਹਾਸ਼ੀਏ 'ਤੇ ਧੱਕੇ ਗਏ ਭਾਈਚਾਰਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ | ਰਾਸ਼ਟਰਪਤੀ ਮੁਰਮੂ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਦਾ ਸੰਵਿਧਾਨ ਹੁਣ ਅੱਠਵੀਂ ਅਨੁਸੂਚੀ ਵਿਚ ਸੂਚੀਬੱਧ ਸਾਰੀਆਂ 22 ਭਾਸ਼ਾਵਾਂ ਵਿਚ ਉਪਲਬਧ ਹੈ |

Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਦੇ 18 ਅਧਿਕਾਰੀ ਰਾਸ਼ਟਰਪਤੀ ਮੈਡਲਾਂ ਨਾਲ ਹੋਣਗੇ ਸਨਮਾਨਿਤ ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਨੇ ਦੇਸ਼ ਤੇ ਧਰਮ ਲਈ ਮਹਾਨ ਕੁਰਬਾਨੀ ਦਿੱਤੀ-ਫੜਨਵੀਸ
Ad Position 24