02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

33 ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਸਾਬਕਾ ਜੇ.ਈ. ਤੇ ਪਤਨੀ ਨੂੰ ਮੌਤ ਦੀ ਸਜ਼ਾ

Ad Position 21
No active advertisement
ਅਜੀਤ ਡੈਸਕ 21-02-2026
ਨਵੀਂ ਦਿੱਲੀ, 20 ਫਰਵਰੀ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਬਾਂਦਾ 'ਚ ਇਕ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਸਿੰਚਾਈ ਵਿਭਾਗ ਦੇ ਇਕ ਸਾਬਕਾ ਜੂਨੀਅਰ ਇੰਜੀਨੀਅਰ ਅਤੇ ਉਸ ਦੀ ਪਤਨੀ ਨੂੰ ਇਕ ਦਹਾਕੇ ਤੋਂ ਵੱਧ ਸਮੇਂ ਤੱਕ 33 ਨਾਬਾਲਗ ਲੜਕਿਆਂ ਜਿਨ੍ਹਾਂ 'ਚ ਤਿੰਨ ਸਾਲ ਤੋਂ ਵੀ ਘੱਟ ਉਮਰ ਦੇ ਸਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਪੋਕਸੋ ਅਦਾਲਤ ਨੇ ਇਸ ਅਪਰਾਧ ਨੂੰ 'ਦੁਰਲੱਭ ਤੋਂ ਦੁਰਲੱਭ' ਕਰਾਰ ਦਿੰਦੇ ਹੋਏ, ਪੋਕਸੋ ਅਦਾਲਤ ਨੇ ਰਾਮ ਭਵਾਨ ਅਤੇ ਉਸਦੀ ਪਤਨੀ ਦੁਰਗਾਵਤੀ ਨੂੰ ਸਾਲ 2010 ਅਤੇ 2020 ਦੇ ਵਿਚਕਾਰ ਬੱਚਿਆਂ ਦੇ ਯੋਜਨਾਬੱਧ ਜਿਨਸੀ ਸ਼ੋਸ਼ਣ ਅਤੇ ਬਾਲ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਤਿਆਰ ਕਰਨ ਦੇ ਦੋਸ਼ੀ ਪਾਇਆ | ਉਨ੍ਹਾਂ ਕਿਹਾ ਕਿ ਅਦਾਲਤ ਨੇ ਦੋਵਾਂ ਨੂੰ ਭਾਰਤੀ ਦੰਡ ਵਿਧਾਨ ਅਤੇ ਬੱਚਿਆਂ ਦੇ ਜਿਨਸੀ ਅਪਰਾਧਾਂ ਤੋਂ ਸੁਰੱਖਿਆ (ਪੋਕਸੋ) ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ੀ ਠਹਿਰਾਉਂਦੇ ਹੋਏ, ਉਨ੍ਹਾਂ ਨੂੰ ਗੰਭੀਰ ਜਿਨਸੀ ਹਮਲੇ, ਅਸ਼ਲੀਲ ਉਦੇਸ਼ਾਂ ਲਈ ਬੱਚੇ ਦੀ ਵਰਤੋਂ, ਬੱਚਿਆਂ ਨਾਲ ਸੰਬੰਧਿਤ ਅਸ਼ਲੀਲ ਸਮੱਗਰੀ ਦਾ ਭੰਡਾਰਨ ਅਤੇ ਉਕਸਾਉਣ ਅਤੇ ਅਪਰਾਧਿਕ ਸਾਜ਼ਿਸ਼ ਰਚਣ ਵਰਗੇ ਅਪਰਾਧਾਂ ਲਈ ਮੌਤ ਦੀ ਸਜ਼ਾ ਸੁਣਾਈ | ਇਕ ਬਿਆਨ ਵਿਚ ਸੀ.ਬੀ.ਆਈ. ਨੇ ਕਿਹਾ ਕਿ ਹੇਠਲੀ ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ 33 ਪੀੜਤਾਂ 'ਚੋਂ ਹਰੇਕ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਨਿਰਦੇਸ਼ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਜੱਜ ਨੇ ਰੂਸੀ ਤੇਲ ਖ਼ਰੀਦਣ ਲਈ ਭਾਰਤ 'ਤੇ ਲਗਾਏ ਟੈਰਿਫ਼ ਦਾ ਦਿੱਤਾ ਹਵਾਲਾ ਅਗਲੀ ਖ਼ਬਰ ਬੰਗਲਾਦੇਸ਼ ਵਲੋਂ ਭਾਰਤ ਨਾਲ ਵੀਜ਼ਾ ਸੇਵਾਵਾਂ ਬਹਾਲ
Ad Position 24
No active advertisement